ਡੇਹਲੋਂ, 17 ਜੁਲਾਈ (ਅੰਮਿ੍ਤਪਾਲ ਸਿੰਘ ਕੈਲੇ)-ਵਿਧਾਨ ਸਭਾ ਹਲਕਾ ਨਾਲ ਸੰਬੰਧਿਤ ਯੂਥ ਵਿੰਗ ਦੇ ਪ੍ਰਧਾਨ ਸੁਖਮਿੰਦਰ ਸਿੰਘ ਸੋਨੀ ਗਿੱਲ ਜਸਪਾਲਬਾਂਗਰ ਨੂੰ ਆਮ ਆਦਮੀ ਪਾਰਟੀ ਵਲੋਂ ਲੁਧਿਆਣਾ ਦਿਹਾਤੀ ਯੂਥ ਵਿੰਗ ਦਾ ਪ੍ਰਧਾਨ ਬਣਾਏ ਜਾਣ ਤੇ ਆਪ ਵਲੰਟੀਅਰਾਂ ਅੰਦਰ ਖ਼ੁਸ਼ੀ ਦੀ ਲਹਿਰ ਹੈ, ਜਦਕਿ ਸੋਨੀ ਗਿੱਲ ਦੀ ਨਿਯੁਕਤੀ ਤੇ ਵੱਖ-ਵੱਖ ਆਗੂਆਂ ਅਤੇ ਪਾਰਟੀ ਵਲੰਟੀਅਰਾਂ ਵਲੋਂ ਵਧਾਈ ਦਿੱਤੀ ਜਾ ਰਹੀ ਹੈ ¢ ਜ਼ਿਕਰਯੋਗ ਹੈ ਕਿ ਸੋਨੀ ਗਿੱਲ ਵਲੋਂ ਪਿਛਲੇ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜਨ ਬਾਅਦ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦਾ ਰਿਹਾ ਹੈ, ਜਿਸ ਵਲੋਂ ਵਿਧਾਨ ਸੁਭਾਈ ਚੋਣਾਂ ਦੌਰਾਨ ਆਪ ਦੀ ਜਿੱਤ ਲਈ ਵੱਡੇ ਪੱਧਰ ਤੇ ਮਿਹਨਤ ਕੀਤੀ¢ ਉਸ ਦੇ ਪਾਰਟੀ ਪ੍ਰਤੀ ਸਨੇਹ ਨੂੰ ਦੇਖਦਿਆਂ ਜਿੱਥੇ ਹਲਕਾ ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ ਵਲੋਂ ਹਲਕਾ ਗਿੱਲ ਯੂਥ ਵਿੰਗ ਦੀ ਪ੍ਰਧਾਨਗੀ ਨਾਲ ਮਾਣ ਦਿੱਤਾ ਗਿਆ ਸੀ, ਜਿਸ ਵਲੋਂ ਪਾਰਟੀ ਪ੍ਰਤੀ ਜਿੰਮੇਵਾਰਨਾ ਢੰਗ ਨਾਲ ਕੀਤੀ ਸੇਵਾ ਬਾਅਦ ਆਮ ਆਦਮੀ ਪਾਰਟੀ ਵਲੋਂ ਜਾਰੀ ਨਵੀਂ ਸੂਚੀ ਵਿੱਚ ਸੋਨੀ ਗਿੱਲ ਨੂੰ ਜ਼ਿਲ੍ਹਾ ਲੁਧਿਆਣਾ ਦਿਹਾਤੀ ਦਾ ਪ੍ਰਧਾਨ ਬਣਾ ਦਿੱਤਾ ਗਿਆ ਹੈ¢ਨਵੀਂ ਜ਼ਿੰਮੇਵਾਰੀ ਮਿਲਣ ਬਾਅਦ ਸੋਨੀ ਗਿੱਲ ਜਸਪਾਲਬਾਂਗਰ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਮਨੀਸ਼ ਸਿਸ਼ੋਦੀਆ, ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ, ਹਲਕਾ ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ, ਪੰਜਾਬ ਯੂਥ ਵਿੰਗ ਇੰਚਾਰਜ ਪਰਮਿੰਦਰ ਸਿੰਘ ਗੋਲਡੀ ਅਤੇ ਪੰਜਾਬ ਯੂਥ ਵਿੰਗ ਪ੍ਰਧਾਨ ਮਨਜਿੰਦਰ ਸਿੰਘ ਲਾਲਪੁਰਾ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਸ ਨੇ ਪਾਰਟੀ ਵਲੋਂ ਸੌਂਪੀ ਹਰ ਜ਼ਿੰਮੇਵਾਰੀ ਨੂੰ ਹਮੇਸ਼ਾ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਇਆ ਹੈ, ਜਦਕਿ ਪਾਰਟੀ ਵਲੋਂ ਨਵੀਂ ਜ਼ਿੰਮੇਵਾਰੀ ਨੂੰ ਵੀ ਇਮਾਨਦਾਰੀ ਨਾਲ ਨਿਭਾਇਆ ਜਾਵੇਗਾ ਅਤੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ ਜਾਵੇਗਾ¢ਇਸ ਨਿਯੁਕਤੀ ਤੇ ਹਲਕਾ ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕਿਹਾ ਕਿ ਆਪ ਪਾਰਟੀ ਵਲੋਂ ਹਮੇਸ਼ਾ ਮਿਹਨਤੀ ਵਲੰਟੀਅਰਾਂ ਨੂੰ ਮਾਣ ਦਿੱਤਾ ਹੈ, ਜਦਕਿ ਸੋਨੀ ਗਿੱਲ ਹੁਣ ਜ਼ਿਲ੍ਹਾ ਦਿਹਾਤੀ ਅੰਦਰ ਪਾਰਟੀ ਦੀ ਮਜ਼ਬੂਤੀ ਲਈ ਵਧੇਰੇ ਜ਼ਿੰਮੇਵਾਰੀ ਤੇ ਇਮਾਨਦਾਰੀ ਨਾਲ ਕੰਮ ਕਰੇਗਾ¢ਇਸ ਸਮੇਂ ਪੀ.ਏ ਜਸਵਿੰਦਰ ਸਿੰਘ ਜੱਸੀ, ਐਡਵੋਕੇਟ ਦਵਿੰਦਰਪਾਲ ਸਿੰਘ ਲਾਡੀ ਸੰਗੋਵਾਲ, ਚੇਅਰਮੈਨ ਜਗਦੀਪ ਸਿੰਘ ਜੱਗੀ ਦਿਓਲ ਗੁਰਮ, ਮੀਡੀਆ ਇੰਚਾਰਜ ਬਲਰਾਜ ਸਿੰਘ ਸੋਨੂੰ ਗਿੱਲ, ਬਲਾਕ ਪ੍ਰਧਾਨ ਸਾਹਿਬਜੀਤ ਸਿੰਘ ਸਾਬੀ ਜਰਖੜ, ਮਨਦੀਪ ਸਿੰਘ ਰਵੀ ਝੰਮਟ, ਪ੍ਰਮਿੰਦਰ ਸਿੰਘ ਸੰਧੂ ਸੈਂਟਰਲ ਜ਼ੋਨ ਇੰਚਾਰਜ, ਬਲਾਕ ਪ੍ਰਧਾਨ ਜਸਵੰਤ ਸਿੰਘ ਮੁਕੰਦਪੁਰ, ਭਾਈ ਮਨਜੀਤ ਸਿੰਘ ਬੁਟਾਹਰੀ ਸਮੇਤ ਵੱਖ-ਵੱਖ ਵਲੰਟੀਅਰਾਂ ਵਲੋਂ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਪਾਰਟੀ ਦੀ ਮਜ਼ਬੂਤੀ ਲਈ ਸੋਨੀ ਗਿੱਲ ਪਹਿਲਾਂ ਨਾਲੋ ਵੀ ਵੱਧ ਕੰਮ ਕਰੇਗਾ¢