11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਕੰਨ 'ਚੋਂ ਪਸ ਜਾਂ ਪਾਣੀ ਵਰਗਾ ਰਿਸਾਉ ਨਜ਼ਰ ਅੰਦਾਜ਼ ਕਰਨਾ ਹੋ ਸਕਦਾ ਹੈ ਖ਼ਤਰਨਾਕ-ਡਾ. ਮੁੰਜਾਲ, ਡਾ. ਕਨਵਲ <br/>

ਅਜੀਤ ਡੈਸਕ 17-07-2025
ਲੁਧਿਆਣਾ, 16 ਜੁਲਾਈ (ਡਾ. ਤਰਲੋਚਨ ਸਿੰਘ)-ਕੰਨ 'ਚੋਂ ਪੱਸ ਜਾਂ ਪਾਣੀ ਵਰਗਾ ਰਿਸਾਉ, ਜਿਸ ਨੰੂ ਡਾਕਟਰੀ ਭਾਸ਼ਾ ਵਿਚ ਓਟੋਰੀਆ ਕਿਹਾ ਜਾਂਦਾ ਹੈ, ਇਕ ਅਜਿਹੀ ਸਥਿਤੀ ਹੈ ਜਿਸ ਵਿਚ ਕੰਨ 'ਚੋਂ ਤਰਲ ਪਦਾਰਥ ਨਿਕਲਦੇ ਹਨ | ਜਿੱਥੇ ਆਮ ਰੂਪ ਵਿਚ ਨਿਕਲਣ ਵਾਲੀ ਕੰਨ ਦੀ ਮੈਲ ਕੰਨ ਨੂੰ ਬੈਕਟੀਰੀਆ, ਧੂੜ ਅਤੇ ਹੋਰ ਬਾਹਰੀ ਤੱਤਾਂ ਤੋਂ ਬਚਾਉਂਦੀ ਹੈ ਉਥੇ ਹੀ ਲੰਮੇ ਸਮੇਂ ਤੱਕ ਰਹਿਣ ਵਾਲਾ ਜਾਂ ਅਜਿਹਾ ਰਿਸਾਉ ਕਿਸੇ ਲੁਕੀ ਹੋਈ ਸਮੱਸਿਆ ਦਾ ਇਸ਼ਾਰਾ ਹੋ ਸਕਦਾ ਹੈ¢ ਕਈ ਵਾਰ ਕੰਨ ਦਾ ਪਰਦਾ ਫਟਣਾ, ਲੰਬੇ ਸਮੇਂ ਤੱਕ ਚੱਲਣ ਵਾਲੀਆਂ ਇਨਫੈਕਸ਼ਨ ਜਾਂ ਕੰਨ ਦੀਆਂ ਹੋਰ ਬਿਮਾਰੀਆਂ ਰਾਹੀਂ ਖ਼ੂਨ, ਪੱਸ ਜਾਂ ਪਾਣੀ ਵਰਗਾ ਤਰਲ ਕੰਨ 'ਚੋਂ ਨਿਕਲ ਸਕਦਾ ਹੈ¢ ਜੇਕਰ ਇਨ੍ਹਾਂ ਸਥਿਤੀਆਂ ਦਾ ਸਮੇਂ 'ਤੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਸੁਣਨ ਦੀ ਸਮਰੱਥਾ ਘਟਣ ਜਾਂ ਹੋਰ ਗੰਭੀਰ ਜਟਿਲਤਾਵਾਂ ਦਾ ਕਾਰਨ ਬਣ ਸਕਦੀਆਂ ਹਨ¢ ਉਕਤ ਜਾਣਕਾਰੀ ਦਿੰਦਿਆਂ ਫੋਰਟਿਸ ਹਸਪਤਾਲ ਲੁਧਿਆਣਾ ਦੇ ਈ.ਐਨ.ਟੀ. ਵਿਭਾਗ ਦੇ ਡਾਇਰੈਕਟਰ ਡਾ. ਮਨੀਸ਼ ਮੁੰਜਾਲ ਨੇ ਕਿਹਾ ਕਿ ਕੰਨ ਦੀ ਆਮ ਮੈਲ ਤੋਂ ਇਲਾਵਾ ਜੇਕਰ ਹੋਰ ਕਿਸੇ ਤਰ੍ਹਾਂ ਦਾ ਰਿਸਾਉ ਹੋਵੇ ਤਾਂ ਉਸ ਨੂੰ ਕਦੇ ਵੀ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ | ਇਹ ਕਈ ਵਾਰੀ ਕੰਨ ਦੀਆਂ ਅੰਦਰੂਨੀ ਇਨਫੈਕਸ਼ਨਾਂ ਜਾਂ ਫਟੇ ਹੋਏ ਪਰਦੇ ਦਾ ਇਸ਼ਾਰਾ ਹੁੰਦਾ ਹੈ¢ ਸਮੇਂ 'ਤੇ ਪਛਾਣ ਅਤੇ ਠੀਕ ਇਲਾਜ ਨਾ ਸਿਰਫ਼ ਇਨਫੈਕਸ਼ਨ ਰੋਕਣ ਵਿਚ ਮਦਦ ਕਰਦੇ ਹਨ, ਸਗੋਂ ਸੁਣਨ ਦੀ ਸਮਰੱਥਾ ਨੂੰ ਵੀ ਬਚਾਉਂਦੇ ਹਨ¢ ਫੋਰਟਿਸ ਹਸਪਤਾਲ ਦੇ ਈ.ਐਨ.ਟੀ. ਕੰਸਲਟੈਂਟ ਡਾ. ਸਾਹਿਲ ਕਨਵਲ ਨੇ ਕਿਹਾ ਕਿ ਅਕਸਰ ਲੋਕ ਕੰਨ ਦੇ ਰਿਸਾਉ ਨੂੰ ਆਮ ਸਮਝ ਕੇ ਉਸ ਨੰੂ ਅਣਡਿੱਠਾ ਕਰ ਦਿੰਦੇ ਹਨ ਪਰ ਜੇ ਰਿਸਾਉ ਲੰਮੇ ਸਮੇਂ ਤੱਕ ਚੱਲਦਾ ਰਹੇ ਜਾਂ ਦੁਰਗੰਧ ਵਾਲਾ ਹੋਵੇ ਤਾਂ ਇਹ ਕਿਸੇ ਅੰਦਰੂਨੀ ਸੰਕਟ ਜਾਂ ਢਾਂਚਾਗਤ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ¢ ਉਨ੍ਹਾਂ ਕਿਹਾ ਕਿ ਈ.ਐਨ.ਟੀ. ਮਾਹਿਰਾਂ ਕੋਲੋਂ ਸਮੇਂ ਸਿਰ ਜਾਂਚ ਕਰਵਾ ਕੇ ਅਸਲ ਕਾਰਨ ਦਾ ਪਤਾ ਲਗਾਇਆ ਜਾ ਸਕਦਾ ਹੈ¢

ਪਿਛਲੀ ਖ਼ਬਰ ਤ੍ਰੈ ਮਾਸਿਕ ਪੱਤਿ੍ਕਾ ਪਰਵਾਸ ਦਾ 44ਵਾਂ ਜੁਲਾਈ-ਸਤੰਬਰ 2025 ਅੰਕ ਲੋਕ ਅਰਪਣ <br/> ਅਗਲੀ ਖ਼ਬਰ ਸਾਬਕਾ ਸਰਪੰਚ ਦੇ ਦਫ਼ਤਰ 'ਚ ਹੋਈ ਲੜਾਈ ਦੇ ਮਾਮਲੇ 'ਚ 7 ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।