26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਲੁਟੇਰੇ ਦਿਨ ਦਿਹਾੜੇ ਰਾਹਗੀਰ ਦਾ ਮੋਟਰਸਾਈਕਲ ਤੇ ਆਈ ਫੋਨ ਖੋਹ ਕੇ ਫ਼ਰਾਰ

ਅਜੀਤ ਡੈਸਕ 27-12-2025
ਝਬਾਲ, 26 ਦਸੰਬਰ (ਸੁਖਦੇਵ ਸਿੰਘ)- ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਗੰਡੀਵਿੰਡ ਨੇੜਿਉਂ ਦੋ ਮੋਟਰਸਾਇਕਲ ਸਵਾਰ ਦਿਨ ਦਿਹਾੜੇ ਹਥਿਆਰਾਂ ਦੀ ਨੋਕ 'ਤੇ ਰਾਹਗੀਰ ਕੋਲੋਂ ਮੋਟਰਸਾਈਕਲ ਤੇ ਆਈ ਫੋਨ ਖੋਹ ਕੇ ਫ਼ਰਾਰ ਹੋ ਗਏ | ਲੁੱਟ ਦੇ ਸ਼ਿਕਾਰ ਹੋਏ ਬਚਿੱਤਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਬੁਰਜ (ਰਾਜਾਤਾਲ) ਨੇ ਦੱਸਿਆ ਕਿ ਦਿਨ ਵੇਲੇ ਇਕ ਵਜੇ ਦੇ ਕਰੀਬ ਆਪਣੇ ਨਵੇਂ ਸਪਲੈਡਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਬਲਾਕ ਗੰਡੀਵਿੰਡ ਤੋਂ ਆਪਣੇ ਪਿੰਡੇ ਬੁਰਜ ਨੂੰ ਜਾ ਰਿਹਾ ਸੀ | ਜਦੋਂ ਉਹ ਚੀਮਿਆਂ ਵਾਲੇ ਮੋੜ 'ਤੇ ਪੁੱਜਾ ਤਾਂ ਪਿੱਛੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਦੋ ਲੁਟੇਰਿਆਂ ਨੇ ਉਸ ਨੂੰ ਰੋਕ ਕੇ ਕੁੱਟਮਾਰ ਕਰਨੀਂ ਸ਼ੁਰੂ ਕਰ ਦਿੱਤੀ ਅਤੇ ਹਥਿਆਰ ਦਿਖਾ ਕੇ ਉਸਦਾ ਨਵਾਂ ਮੋਟਰਸਾਈਕਲ ਤੇ ਆਈ ਫੋਨ ਖੋਹ ਕੇ ਫ਼ਰਾਰ ਹੋ ਗਏ | ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਸ ਨੇ ਨਵਾਂ ਮੋਟਰਸਾਈਕਲ ਖ਼ਰੀਦਿਆ ਸੀ | ਦਿਨ ਦਿਹਾੜੇ ਇਸ ਖ਼ੇਤਰ ਵਿਚ ਲੁੱਟ-ਖੋਹਾਂ ਦੀਆਂ ਵਧ ਰਹੀਆਂ ਵਾਰਦਾਤਾਂ ਨੂੰ ਲੈ ਕੇ ਲੋਕਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜਿੱਤਣ 'ਤੇ ਪਿੰਡ ਅਲੀਆ ਦੇ ਮੁਹਤਬਰਾਂ ਵਲੋਂ ਹਰਿੰਦਰਪਾਲ ਸਿੰਘ ਮੱਲਾ ਸਨਮਾਨਿਤ <br/> ਅਗਲੀ ਖ਼ਬਰ ਸੰਤ ਬਾਬਾ ਤਾਰਾ ਸਿੰਘ ਮਾਰਕੀਟ ਦੇ ਸਮੂਹ ਦੁਕਾਨਦਾਰਾਂ ਵਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।