25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ <br/>

ਅਜੀਤ ਡੈਸਕ 27-12-2025
ਝਬਾਲ, 26 ਦਸੰਬਰ (ਸੁਖਦੇਵ ਸਿੰਘ)-ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਝਬਾਲ ਦੀ ਮੀਟਿੰਗ ਕਾ. ਮਲੂਕ ਸਿੰਘ ਝਬਾਲ ਦੀ ਪ੍ਰਧਾਨਗੀ ਹੇਠ ਝਬਾਲ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾਈ ਆਗੂ ਜਸਬੀਰ ਸਿੰਘ ਝਬਾਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪੇਂਡੂ ਖੇਤ ਮਜਦੂਰਾਂ ਦੇ ਕੰਮ ਦੀ ਗਰੰਟੀ ਦਾ ਕਾਨੂੰਨ ਮਗਨਰੇਗਾ ਨੂੰ ਤੋੜ ਕੇ ਭਾਰਤ ਵਿਕਸਿਤ 'ਜੀ ਰਾਮ ਜੀ' ਕਾਨੂੰਨ ਬਣਾ ਕੇ ਮਜਦੂਰਾਂ ਦੀ ਪਿੱਠ ਵਿਚ ਛੁਰਾ ਅਤੇ 12 ਘੰਟੇ ਦਿਹਾੜੀ ਦਾ ਕਾਨੂੰਨ ਬਣਾ ਕੇ ਮਜ਼ਦੂਰਾਂ ਦੇ ਹੱਕਾ 'ਤੇ ਡਾਕਾ ਮਾਰਿਆ ਹੈ | ਉਨ੍ਹਾਂ ਨੇ ਮਜ਼ਦੂਰਾਂ ਨੂੰ ਇੱਕਮੁੱਠ ਹੋ ਕੇ ਜਥੇਬੰਦੀ ਨਾਲ ਮਿਲ ਕੇ ਆਉਣ ਵਾਲੇ ਸਮੇਂ ਵਿਚ ਸੰਘਰਸ਼ ਲੜਨ ਦਾ ਸੱਦਾ ਦਿੱਤਾ | ਇਸ ਮੌਕੇ ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਸਤਨਾਮ ਸਿੰਘ ਕਲੇਰ ਅਤੇ ਜ਼ਿਲ੍ਹਾ ਸਹਾਇਕ ਸਕੱਤਰ ਮਨਜੀਤ ਸਿੰਘ ਝਬਾਲ ਨੇ ਕਿਹਾ ਕਿ ਪੇਂਡੂ ਗਰੀਬਾਂ ਨੂੰ ਥੋੜੀ ਜਿਹੀ ਰਾਹਤ ਦਿੰਦਾ ਮਨਰੇਗਾ ਕਾਨੂੰਨ ਨੂੰ ਮੋਦੀ ਸਰਕਾਰ ਨੇ ਖਤਮ ਕਰ ਦਿੱਤਾ ਹੈ | ਉਨ੍ਹਾਂ ਨੇ ਦਿਹਾੜੀ 700 ਰੁਪਏ ਕਰਨ, ਹਰੇਕ ਲੋੜਵੰਦ ਵਿਅਕਤੀ ਨੂੰ ਕੰਮ ਦੇਣ, ਅਤੇ ਸ਼ਹਰੀ ਗਰੀਬਾਂ ਨੂੰ ਵੀ ਇਸ ਸਕੀਮ ਅਧੀਨ ਲਿਆਉਣ ਦੀ ਮੰਗ ਕੀਤੀ | ਇਸ ਮੌਕੇ ਕਾਨੂੰਨ ਦੀਆਂ ਕਾਪੀਆਂ ਸਾੜ੍ਹ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਮੀਟਿੰਗ ਵਿਚ ਕੁਲਵੰਤ ਸਿੰਘ ਛਾਪਾ, ਕੁਲਦੀਪ ਸਿੰਘ ਝਬਾਲ, ਜੋਗਿੰਦਰ ਸਿੰਘ, ਇੰਦਰ ਸਿੰਘ, ਦਰਬਾਰਾ ਸਿੰਘ, ਦੀਦਾਰ ਸਿੰਘ, ਗੁਰਪ੍ਰੀਤ ਸਿੰਘ ਕੋਟ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ, ਸਤਨਾਮ ਸਿੰਘ, ਜਸਬੀਰ ਸਿੰਘ, ਸਰਬਜੀਤ ਸਿੰਘ, ਅਕਾਸ਼ਦੀਪ ਸਿੰਘ, ਸਤਨਾਮ ਸਿੰਘ, ਰਛਪਾਲ ਸਿੰਘ ਗਿੱਲ ਵੜੈਚ, ਨਿਰਵੈਲ ਸਿੰਘ, ਸੁਖਦੇਵ ਸਿੰਘ ਠੱਠਾ, ਜਸਪਾਲ ਸਿੰਘ ਐਮਾ, ਸੁਖਵਿੰਦਰ ਸਿੰਘ ਝਬਾਲ, ਕੁਲਵੰਤ ਕੌਰ, ਮਨਪ੍ਰੀਤ ਕੌਰ, ਕਰਤਾਰ ਸਿੰਘ ਮੱਜੂਪੁਰ, ਤਰਸੇਮ ਸਿੰਘ ਮੱਜੂਪੁਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬ੍ਰਹਮਪੁਰਾ ਦੀ ਹਾਜ਼ਰੀ 'ਚ ਪਿੰਡ ਕੱਲ੍ਹਾ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਅਹਿਮ ਮੀਟਿੰਗ, ਪਾਰਟੀ ਮਜ਼ਬੂਤੀ ਲਈ ਰਣਨੀਤੀ 'ਤ... ਅਗਲੀ ਖ਼ਬਰ ਗੁਰਦੁਆਰਾ ਟਾਹਲੀ ਸਾਹਿਬ ਗਾਹਲੜੀ ਤੋਂ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।