05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਬੰਟੀ ਕੁਮਾਰ ਪੱਟੀ ਬਣੇ 'ਓਵਰ ਆਲ ਚੈਂਪੀਅਨ ਮਿਸਟਰ ਇਨਵਾਇਰਮੈਂਟ 2025' <br/>

ਅਜੀਤ ਡੈਸਕ 25-12-2025
ਪੱਟੀ, 24 ਦਸੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)- ਮਿਸਟਰ ਇਨਵਾਇਰਮੈਂਟ ਬਾਡੀ ਬਿਲਡਿੰਗ ਚੈਂਪੀਅਨ ਪੀ.ਡਬਲਯੂ.ਡੀ. ਰੈਸਟ ਹਾਊਸ ਫਗਵਾੜਾ ਵਿਖੇ ਕਰਵਾਈ ਗਈ, ਜਿਸ ਵਿਚ ਮੁੱਖ ਮਹਿਮਾਨ ਵਜੋਂ ਸਾਬਕਾ ਕੇਂਦਰੀ ਮੰਤਰੀ ਭਾਰਤ ਸਰਕਾਰ ਸੋਮ ਪ੍ਰਕਾਸ਼ ਕੈਂਥ ਅਤੇ ਸਾਬਕਾ ਮੇਅਰ ਅਰੁਣ ਖੋਸਲਾ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਕਰਵਾਏ ਗਏ ਫਾਈਨਲ ਨਤੀਜਿਆਂ ਦੌਰਾਨ ਓਵਰ ਆਲ ਚੈਂਪੀਅਨ ਮਿਸਟਰ ਇਨਵਾਇਰਮੈਂਟ 2025 ਬੰਟੀ ਕੁਮਾਰ ਪੱਟੀ ਨੇ ਹਾਸਲ ਕੀਤੀ | ਜਦਕਿ 55 ਕਿਲੋਗ੍ਰਾਮ ਤੋਂ ਹੇਠਾਂ ਗਰੁੱਪ 'ਚ ਪਹਿਲਾ ਸਥਾਨ ਮਨਦੀਪ ਸਿੰਘ ਫਗਵਾੜਾ, ਦੂਜਾ ਸਥਾਨ ਹੇਮਾਨ ਭਗਤ ਕਪੂਰਥਲਾ, ਤੀਜਾ ਸਥਾਨ ਹਰਸ਼ਦੀਪ ਸਿੰਘ ਫਗਵਾੜਾ ਨੇ ਪ੍ਰਾਪਤ ਕੀਤਾ | ਜਦਕਿ 55 ਤੋਂ 65 ਕਿਲੋਗ੍ਰਾਮ ਗਰੁੱਪ 'ਚ ਪਹਿਲਾ ਸਥਾਨ ਵਿਸ਼ਾਲ ਚੋਪੜਾ ਲੁਧਿਆਣਾ, ਦੂਜਾ ਸਥਾਨ ਹਰਸ਼ਪ੍ਰੀਤ ਸਿੰਘ ਟਾਂਡਾ, ਤੀਜਾ ਸਥਾਨ ਪ੍ਰਭਜੋਤ ਸਿੰਘ ਲੁਧਿਆਣਾ, 65 ਤੋਂ 75 ਕਿਲੋਗ੍ਰਾਮ ਗਰੁੱਪ 'ਚ ਪਹਿਲਾ ਸਥਾਨ ਰਾਜ ਕੁਮਾਰ ਰਾਣਾ ਲੁਧਿਆਣਾ, ਦੂਜਾ ਸਥਾਨ ਜਗਤਾਰ ਲੁਧਿਆਣਾ, ਤੀਜਾ ਸਥਾਨ ਇੰਦਰਜੀਤ ਸਿੰਘ ਕਪੂਰਥਲਾ ਅਤੇ 75 ਕਿਲੋਗ੍ਰਾਮ ਤੋਂ ਉੱਪਰ ਗਰੁੱਪ 'ਚ ਪਹਿਲਾ ਸਥਾਨ ਬੰਟੀ ਕੁਮਾਰ ਪੱਟੀ ਜ਼ਿਲ੍ਹਾ ਤਰਨ ਤਾਰਨ, ਦੂਜਾ ਸਥਾਨ ਲਖਵਿੰਦਰ ਸਿੱਧੂ ਜਲੰਧਰ, ਤੀਜਾ ਸਥਾਨ ਸੁਖਪ੍ਰੀਤ ਸਿੰਘ ਫਗਵਾੜਾ ਨੇ ਹਾਸਿਲ ਕੀਤਾ | ਇਸ ਮੌਕੇ ਜੇਤੂ ਬਾਡੀ ਬਿਲਡਰਾਂ ਨੂੰ ਇਨਾਮਾਂ ਦੀ ਵੰਡ ਸੋਮ ਪ੍ਰਕਾਸ਼ ਕੈਂਥ ਸਾਬਕਾ ਕੇਂਦਰੀ ਮੰਤਰੀ ਭਾਰਤ ਸਰਕਾਰ ਵਲੋਂ ਕੀਤੀ ਗਈ |

ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਸਿਹਤ ਵਿਭਾਗ ਦੇ ਪ੍ਰੋਗਰਾਮ ਡਿਜ਼ੀਕਿਟਸ ਦੀ ਸ਼ੁਰੂਆਤ <br/> ਅਗਲੀ ਖ਼ਬਰ ਨਵ-ਨਿਯੁਕਤ ਸਹਾਇਕ ਲਾਈਨਮੈਨ ਇੰਪਲਾਈਜ਼ ਫੈਡਰੇਸ਼ਨ 'ਚ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।