16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਰਣਜੀਤ ਕੌਰ ਦੇ ਹੱਕ 'ਚ ਉੱਭਰੀ ਜਿੱਤ ਦੀ ਲਹਿਰ <br/>

ਪਿੰਡ ਮੰਡਾਲਾ ਵਿਖੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਨਾਲ ਸਮੂਹ ਵੋਟਰ | ਤਸਵੀਰ: ਕੁਲਾਰ <br/> 09-12-2025
ਖਡੂਰ ਸਾਹਿਬ, 8 ਦਸੰਬਰ (ਰਸ਼ਪਾਲ ਸਿੰਘ ਕੁਲਾਰ)-ਜ਼ੋਨ ਬਾਣੀਆ ਦੇ ਪਿੰਡ ਮੰਡਾਲਾ ਵਿਚ ਅੱਜ ਅਕਾਲੀ ਦਲ ਦੀ ਚੋਣ ਮੁਹਿੰਮ ਇਕ ਸ਼ਕਤੀਸ਼ਾਲੀ ਰੂਪ ਵਿਚ ਨਜ਼ਰ ਆਈ | ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਜਨਤਾ ਨੂੰ ਸੰਬੋਧਨ ਕਰਦਿਆਂ ਬਲਾਕ ਸੰਮਤੀ ਲਈ ਬੀਬੀ ਰਣਜੀਤ ਕੌਰ ਪਤਨੀ ਸਰਬਜੀਤ ਸਿੰਘ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਖਡੂਰ ਸਾਹਿਬ ਦੇ ਹੱਕ ਵਿਚ ਤਿੱਖਾ ਪ੍ਰਚਾਰ ਕੀਤਾ | ਪਿੰਡ ਮੰਡਾਲਾ ਦੀ ਵੱਡੀ ਭੀੜ ਨੇ ਬ੍ਰਹਮਪੁਰਾ ਦਾ ਸਵਾਗਤ ਕਰਕੇ ਆਪਣਾ ਪੂਰਾ ਸਮਰਥਨ ਜਤਾਇਆ | ਬ੍ਰਹਮਪੁਰਾ ਨੇ ਦੱਸਿਆ ਕਿ ਅਕਾਲੀ ਦਲ ਨੇ ਸਿਰਫ਼ ਨਾਅਰੇ ਨਹੀਂ ਲਾਏ, ਸਗੋਂ ਹਲਕੇ ਦੇ ਹਰ ਪਿੰਡ ਵਿਚ ਜ਼ਮੀਨ ਪੱਧਰ 'ਤੇ ਉਤਰ ਕੇ ਕੰਮ ਕਰਕੇ ਵਿਖਾਇਆ ਹੈ | ਉਨ੍ਹਾਂ ਕਿਹਾ ਕਿ ਮੰਡਾਲਾ ਪਿੰਡ ਵਿਚ ਵੀ ਬਾਦਲ ਸਰਕਾਰ ਦੇ ਸਮੇਂ ਕਈ ਵੱਡੇ ਵਿਕਾਸ ਕਾਰਜ ਕੀਤੇ ਗਏ | ਨਾਲੀਆਂ ਦੀ ਮੁੜ ਤਿਆਰੀ, ਪੱਕੀਆਂ ਗਲੀਆਂ, ਪਾਣੀ ਦੀ ਅਟੁੱਟ ਸਪਲਾਈ, ਖੇਡਾਂ ਨੂੰ ਵਧਾਉਣ ਲਈ ਸਹੂਲਤਾਂ ਅਤੇ ਬਿਜਲੀ ਪ੍ਰਬੰਧ | ਉਨ੍ਹਾਂ ਨੇ ਮੌਜੂਦਾ ਹਾਲਾਤਾਂ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਅੱਜ ਜਨਤਾ ਵਿਕਾਸ ਦੀ ਕਮੀ ਕਾਰਨ ਪ੍ਰੇਸ਼ਾਨ ਹੈ ਅਤੇ ਲੋਕਾਂ ਦੇ ਮੁੱਦੇ ਸੁਣਨ ਵਾਲਾ ਕੋਈ ਨਹੀਂ | ਇਸ ਲਈ ਜ਼ਰੂਰੀ ਹੈ ਕਿ ਅਕਾਲੀ ਦਲ ਨੂੰ ਵੱਡੀ ਵੋਟ ਦੀ ਲੀਡ ਨਾਲ ਜਿੱਤਾਇਆ ਜਾਵੇ, ਤਾਂ ਕਿ ਹਲਕੇ ਦਾ ਰੁਕਿਆ ਹੋਇਆ ਵਿਕਾਸ ਮੁੜ ਤੇਜ਼ੀ ਨਾਲ ਸ਼ੁਰੂ ਹੋ ਸਕੇ | ਇਸ ਮੌਕੇ ਨੰਬਰਦਾਰ ਦਿਲਬਾਗ ਸਿੰਘ, ਦੁੱਲਾ ਸਿੰਘ ਫੌਜੀ, ਨਿਸ਼ਾਨ ਸਿੰਘ, ਦਲਬੀਰ ਸਿੰਘ, ਨਿਰਵੈਲ ਸਿੰਘ ਫੌਜੀ, ਪ੍ਰਭਜੋਤ ਸਿੰਘ, ਰਵਿੰਦਰਜੀਤ ਸਿੰਘ ਸਮੇਤ ਅਨੇਕ ਵਰਕਰ ਹਾਜ਼ਰ ਸਨ, ਜਿਨ੍ਹਾਂ ਨੇ ਇੱਕਸੁਰ ਹੋ ਕੇ ਰਣਜੀਤ ਕੌਰ ਨੂੰ ਜਿਤਾਉਣ ਦਾ ਐਲਾਨ ਕੀਤਾ |

ਪਿਛਲੀ ਖ਼ਬਰ ਮਾਲਚੱਕ 'ਚ ਅਕਾਲੀ ਦਲ ਦੀ ਸ਼ਕਤੀਸ਼ਾਲੀ ਪ੍ਰਦਰਸ਼ਨ ਬ੍ਰਹਮਪੁਰਾ ਨੇ ਰਣਜੀਤ ਕੌਰ ਦੇ ਹੱਕ 'ਚ ਕੀਤਾ ਪ੍ਰਚਾਰ <br/> ਅਗਲੀ ਖ਼ਬਰ ਦੁਲਚੀਪੁਰ 'ਚ ਅਕਾਲੀ ਦਲ ਦੇ ਚੋਣ ਪ੍ਰਚਾਰ ਨੂੰ ਮਿਲੀ ਤਾਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।