13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਲੁਟੇਰਿਆਂ ਵਲੋਂ ਦਾਤਰ ਦੀ ਨੋਕ 'ਤੇ ਮੋਬਾਈਲ ਅਤੇ ਮੋਟਰਸਾਈਕਲ ਖੋਹਿਆ

ਅਜੀਤ ਡੈਸਕ 08-12-2025
ਤਰਨ ਤਾਰਨ, 7 ਦਸੰਬਰ (ਹਰਿੰਦਰ ਸਿੰਘ)- ਥਾਣਾ ਝਬਾਲ ਦੀ ਪੁਲਿਸ ਵਲੋਂ ਇਕ ਵਿਅਕਤੀ ਕੋਲੋਂ ਦਾਤਰ ਦੀ ਨੋਕ 'ਤੇ ਮੋਬਾਈਲ ਅਤੇ ਮੋਟਰਸਾਈਕਲ ਖੋਹਣ 'ਤੇ ਅਣਪਛਾਤੇ ਲੁਟੇਰਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸੰਬੰਧੀ ਪਰਮਿੰਦਰ ਸਿੰਘ ਪੁੱਤਰ ਨਿਸ਼ਾਨ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਧਰਮਕੋਟ ਰੋਡ ਕੋਟ ਈਸੇ ਖਾਂ ਜ਼ਿਲ੍ਹਾ ਮੋਗਾ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਹ ਮਿਤੀ 06 ਅਕਤੂਬਰ 2025 ਨੂੰ ਆਪਣੀ ਭੂਆ ਦੇ ਲੜਕੇ ਦਾ ਮੋਟਰਸਾਈਕਲ ਡੀਲੈਕਸ ਐਚ.ਐਫ. ਪੀ.ਬੀ. 05-ਏ.ਕੇ-9130 ਲੈ ਕੇ ਆਪਣੇ ਦੋਸਤਾਂ ਨਾਲ ਬੀੜ ਬਾਬਾ ਬੁੱਢਾ ਸਾਹਿਬ ਤਰਨ ਤਰਨ ਮੱਥਾ ਟੇਕਣ ਗਿਆ, ਜਿੱਥੇ ਅਸੀਂ ਵਕਤ ਕਰੀਬ 10.00 ਵਜੇ ਰਾਤ ਪਹੁੰਚੇ, ਉਸ ਰਾਤ ਮੀਂਹ ਪੈ ਰਿਹਾ ਸੀ ਰਾਤ ਅਸੀਂ ਬਾਬਾ ਬੁੱਢਾ ਸਾਹਿਬ ਰੁਕੇ ਅਤੇ ਸਵੇਰੇ ਮੀਂਹ ਘੱਟ ਹੋਣ 'ਤੇ ਅਸੀਂ ਵਾਪਸ ਘਰ ਚੱਲ ਪਏ ਤਾਂ ਵਕਤ ਕਰੀਬ 4 ਸਾਢੇ 4 ਵਜੇ ਸਵੇਰੇ ਮਿਤੀ 7 ਅਕਤੂਬਰ 25 ਜਦ ਅਸੀਂ ਝਬਾਲ ਤੋਂ ਤਰਨ ਤਾਰਨ ਰੋਡ ਰਾਹੀਂ ਆਪਣੇ ਘਰ ਜਾ ਰਹੇ ਸੀ ਤਾਂ ਝਬਾਲ ਦੇ ਬਾਹਰਵਾਰ 4 ਮੋਟਰਸਾਈਕਲਾਂ 'ਤੇ 2 ਤੋਂ 3 ਬੈਠੇ ਮੁੰਡਿਆਂ ਨੇ ਸਾਨੂੰ ਘੇਰ ਲਿਆ | ਮੋਟਰਸਾਈਕਲ ਮੇਰਾ ਦੋਸਤ ਸੁਖਪ੍ਰੀਤ ਸਿੰਘ ਚਲਾ ਰਿਹਾ ਸੀ | ਮੈਂ ਵਿਚਕਾਰ ਬੈਠਾ ਸੀ ਤੇ ਮੇਰੇ ਪਿੱਛੇ ਸੁਖਵੀਰ ਸਿੰਘ ਬੈਠਾ ਸੀ | ਮੋਟਰਸਾਈਕਲਾਂ 'ਤੇ ਆਏ ਮੁੰਡਿਆਂ ਨੇ ਸੁਖਪ੍ਰੀਤ ਸਿੰਘ ਦੇ ਦਾਤਰ ਮਾਰੇ ਅਤੇ ਉਸ ਪਾਸੋਂ ਉਸ ਦਾ ਮੋਬਾਈਲ ਫੋਨ ਮਾਰਕਾ ਓਪੋ ਏ-5 ਅਤੇ ਸੁਖਵੀਰ ਸਿੰਘ ਦਾ ਮੋਬਾਈਲ ਫੋਨ ਮਾਰਕਾ ਸੈਮਸੰਗ ਖੋਹਣ ਤੋਂ ਇਲਾਵਾ ਉਨ੍ਹਾਂ ਦਾ ਮੋਟਰਸਾਈਕਲ ਖੋਹ ਕੇ ਭੱਜ ਗਏ | ਇਸ ਸੰਬੰਧੀ ਏ.ਐਸ.ਆਈ. ਜਤਿੰਦਰ ਸਿੰਘ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਪੁਲਿਸ ਪੈਨਸ਼ਨਰਜ਼ ਵਲੋਂ ਯੁੱਧ ਨਸ਼ਿਆਂ ਵਿਰੁੱਧ ਦੀ ਸ਼ਲਾਘਾ ਅਗਲੀ ਖ਼ਬਰ ਜ਼ਿਲ੍ਹਾ ਭਾਸ਼ਾ ਦਫ਼ਤਰ ਤਰਨ ਤਾਰਨ ਵਲੋਂ ਕਰਵਾਇਆ ਸਾਹਿਤਕ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।