12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸਰਬ ਸਾਂਝਾ ਗਰੁੱਪ ਨੇ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਮੌਕੇ ਦਿੱਤਾ ਸ਼ਗਨ

ਅਜੀਤ ਡੈਸਕ 08-12-2025
ਮੀਆਂਵਿੰਡ, 7 ਦਸੰਬਰ (ਗੁਰਪ੍ਰਤਾਪ ਸਿੰਘ ਸੰਧੂ)- ਪਿੰਡ ਸਰਾਂ ਤਲਵੰਡੀ ਵਿਖੇ ਚਲਾਏ ਜਾ ਰਹੇ ਸਰਬ ਸਾਂਝਾ ਲੋਕ ਭਲਾਈ ਗਰੁੱਪ ਦੇ ਮੁਖੀ ਸਾਬਕਾ ਇੰਸਪੈਕਟਰ ਹਰਭਜਨ ਸਿੰਘ ਕੰਗ, ਸਾਬਕਾ ਸਰਪੰਚ ਅਰਜਨਬੀਰ ਸਿੰਘ ਕੰਗ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਲੋੜਵੰਦ ਪਰਿਵਾਰ ਗੀਤਾ ਸਿੰਘ ਦੀ ਲੜਕੀ ਦੇ ਵਿਆਹ ਮੌਕੇ 11 ਹਜ਼ਾਰ ਰੁਪਏ ਦਾ ਸ਼ਗਨ ਦਿੱਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਗਰੁੱਪ ਵਲੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਹ ਕਾਰਜ ਚਲਾਇਆ ਜਾ ਰਿਹਾ | ਉਨ੍ਹਾਂ ਕਿਹਾ ਕਿ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਅਸੀਂ ਆਉਣ ਵਾਲੇ ਸਮੇਂ ਵਿੱਚ ਇਸ ਸ਼ਗਨ ਦੀ ਰਕਮ ਵਿਚ ਹੋਰ ਵਾਧਾ ਕਰਾਂਗੇ | ਇਸ ਮੌਕੇ ਫ਼ੌਜੀ ਸਰਵਣ ਸਿੰਘ ਚੌਹਾਨ, ਅਮਰੀਕ ਸਿੰਘ ਚੌਹਾਨ, ਮੇਜਰ ਸਿੰਘ ਚੌਹਾਨ, ਪਰਮਜੀਤ ਸਿੰਘ, ਜਗਤਾਰ ਸਿੰਘ, ਸੁਖਦੇਵ ਸਿੰਘ ਫੌਜੀ, ਮੇਹਰ ਸਿੰਘ ਕੰਗ, ਰਾਜਵਿੰਦਰ ਸਿੰਘ ਕੰਗ, ਪਾਖਰ ਸਿੰਘ, ਲਖਵਿੰਦਰ ਸਿੰਘ, ਇੰਸਪੈਕਟਰ ਗੁਰਨਾਮ ਸਿੰਘ ਖਹਿਰਾ, ਵਰਿੰਦਰ ਸਿੰਘ ਪੁਲਿਸ ਮੁਲਾਜ਼ਮ, ਮਾਸਟਰ ਦਵਿੰਦਰ ਸਿੰਘ ਬਟਾਲਾ, ਕੈਪਟਨ ਗੁਰਮੁਖ ਸਿੰਘ ਬਿਆਸ, ਸੁਖਰਾਜ ਸਿੰਘ ਖਹਿਰਾ, ਗੁਰਪ੍ਰੀਤ ਸਿੰਘ ਖਹਿਰਾ, ਜਸਵਿੰਦਰ ਸਿੰਘ, ਧੂੰਦਾ, ਚੈਂਚਲ ਸਿੰਘ, ਬਿਕਰਮਜੀਤ ਸਿੰਘ ਯੂ.ਪੀ. ਵਾਲੇ, ਸੁਖਦੇਵ ਸਿੰਘ ਕਲਸੀ, ਸੰਤੋਖ ਸਿੰਘ, ਰਵੀਸ਼ੇਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੁਲਿਸ ਵਲੋਂ ਦੋ ਪਿਸਟਲਾਂ, ਜ਼ਿੰਦਾ ਰੌਂਦਾਂ ਸਮੇਤ ਇਕ ਵਿਅਕਤੀ ਕਾਬੂ ਅਗਲੀ ਖ਼ਬਰ 626 ਗ੍ਰਾਮ ਅਫ਼ੀਮ ਸਮੇਤ ਇਕ ਵਿਅਕਤੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।