12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਮਕਾਨ ਮਾਲਕ ਵਲੋਂ ਇਲਾਕੇ ਦੇ ਕੁਝ ਲੋਕਾਂ 'ਤੇ ਲਗਾਏ ਮਕਾਨ ਨਾ ਬਣਾਉਣ ਦੇ ਦੋਸ਼

ਅਜੀਤ ਡੈਸਕ 08-12-2025
ਸੁਲਤਾਨਵਿੰਡ, 7 ਦਸੰਬਰ (ਗੁਰਨਾਮ ਸਿੰਘ ਬੁੱਟਰ)- ਪਿੰਡ ਸੁਲਤਾਨਵਿੰਡ ਨਿਊ ਅਕਾਸ਼ ਵਿਹਾਰ ਵਿਖੇ ਮਕਾਨ ਮਾਲਕ ਮਨਦੀਪ ਸਿੰਘ ਪੁੱਤਰ ਤਰਲੋਕ ਸਿੰਘ ਵਲੋਂ ਇਲਾਕੇ 'ਚ ਬਣਾਏ ਜਾ ਰਹੇ ਨਵੇਂ ਮਕਾਨ ਨੂੰ ਲੈ ਕੇ ਇਸੇ ਇਲਾਕੇ ਦੇ ਕੁਝ ਲੋਕਾਂ ਅਤੇ ਇਕ ਪੁਲਿਸ ਮੁਲਾਜ਼ਮ 'ਤੇ ਦੋਸ਼ ਲਗਾਏ ਹਨ ਕਿ ਉਹ ਸਾਨੂੰ ਮਕਾਨ ਬਣਾਉਣ ਨਹੀਂ ਦੇ ਰਹੇ | ਅੱਜ ਪਿੰਡ ਸੁਲਤਾਨਵਿੰਡ ਵਿਖੇ ਗੱਲਬਾਤ ਦੌਰਾਨ ਮਨਦੀਪ ਸਿੰਘ ਪੁੱਤਰ ਤਰਲੋਕ ਨੇ ਦੱਸਿਆ ਕਿ ਮੇਰਾ 200 ਗਜ ਦਾ ਪਲਾਟ ਹੈ ਜਿਸ ਨੂੰ ਬਣਾਉਣ ਲਈ ਮੈਂ ਬਿਲਡਿੰਗ ਵਿਭਾਗ ਤੋਂ ਨਕਸ਼ਾ ਵੀ ਤਿਆਰ ਕਰਵਾਇਆ ਹੋਇਆ ਹੈ ਪਰ ਇਲਾਕੇ ਦੇ ਕੁਝ ਲੋਕ ਅਤੇ ਇਕ ਪੁਲਿਸ ਮੁਲਾਜ਼ਮ ਮੇਰੇ ਖ਼ਿਲਾਫ਼ ਬਿਲਡਿੰਗ ਵਿਭਾਗ ਕੋਲ ਬਾਰ ਬਾਰ ਸ਼ਿਕਾਇਤਾਂ ਕਰ ਰਹੇ ਹਨ ਕਿ ਇਹ ਮਕਾਨ ਮਾਲਕ ਇੱਥੇ ਫੈਕਟਰੀ ਲਗਾਉਣ ਲਈ ਮਕਾਨ ਬਣਾ ਰਹੇ ਹਨ ਜੋ ਕਿ ਇਸ ਤਰ੍ਹਾਂ ਦਾ ਕੋਈ ਨਹੀਂ ਹੈ ਜਿਸ ਨਾਲ ਮੈਂ ਅਤੇ ਮੇਰਾ ਪੂਰਾ ਪਰਿਵਾਰ ਪ੍ਰੇਸ਼ਾਨ ਹਨ | ਉਨ੍ਹਾਂ ਦੱਸਿਆ ਕਿ ਮੈਂ ਇਸ ਸੰਬੰਧੀ 112 'ਤੇ ਸ਼ਿਕਾਇਤ ਵੀ ਦਰਜ ਕਰਵਾਈ ਹੈ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ | ਜਦੋਂ ਇਸ ਸੰਬੰਧੀ ਮਕਾਨ ਮਾਲਕ ਵਲੋਂ ਇਲਾਕੇ ਦੇ ਜਿਨ੍ਹਾਂ ਲੋਕਾਂ 'ਤੇ ਦੋਸ਼ ਲਗਾਏ ਜਾ ਰਹੇ ਹਨ, ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੀ ਕਾਲੋਨੀ ਮਿਊਾਸੀਪਲ ਕਾਰਪੋਰੇਸ਼ਨ ਤੋਂ ਰਿਹਾਇਸ਼ੀ ਮਨਜੂਰਸ਼ੁਦਾ ਤੇ ਕਾਨੂੰਨ ਮੁਤਾਬਕ ਹੈ | ਇਥੇ ਕੋਈ ਵੀ ਫੈਕਟਰੀ ਜਾਂ ਵਪਾਰਕ ਅਦਾਰਾ ਨਹੀਂ ਖੋਲ੍ਹ ਨਹੀਂ ਸਕਦਾ ਪਰ ਇਸ ਦੇ ਬਾਵਜੂਦ ਕਾਰਪੋਰੇਸ਼ਨ ਦੇ ਕੁਝ ਅਧਿਕਾਰੀਆਂ ਦੀ ਸ਼ਹਿ 'ਤੇ ਇਲਾਕੇ ਵਿਚ ਪਹਿਲਾਂ ਹੀ ਪੰਜ ਤੋਂ ਛੇ ਫੈਕਟਦੀਆਂ ਖੁੱਲ੍ਹ ਚੁੱਕੀਆਂ ਹਨ | ਉਨ੍ਹਾਂ ਕਿਹਾ ਕਿ ਅਸੀਂ ਵੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਰਿਹਾਇਸ਼ੀ ਇਲਾਕੇ ਵਿਚ ਬਣੀਆਂ ਫੈਕਟਰੀਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ | ਇਸ ਸੰਬੰਧੀ ਜਦੋਂ ਇਸ ਇਲਾਕੇ ਦੀ ਬਿਲਡਿੰਗ ਇੰਸਪੈਕਟਰ ਨਵਜੋਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਇਲਾਕਾ ਰਿਹਾਇਸ਼ੀ ਕਾਲੋਨੀ ਦੇ ਤੌਰ 'ਤੇ ਮਨਜੂਰਸ਼ੁਦਾ ਹੈ | ਇਥੇ ਸਿਰਫ ਮਕਾਨ ਬਣਾਉਣ ਦੀ ਹੀ ਮਨਜੂਰੀ ਹੈ | ਜੇਕਰ ਕੋਈ ਵੀ ਵਿਅਕਤੀ ਇਥੇ ਫੈਕਟਰੀ ਜਾ ਕਾਰੋਬਾਰ ਲਈ ਬਿਲਡਿੰਗ ਤਿਆਰ ਕਰਦਾ ਹੈ ਤਾਂ ਕਾਨੂੰਨ ਮੁਤਾਬਕ ਉਸ ਵਿਅਕਤੀ ਤੇ ਬਿਲਡਿੰਗ ਖ਼ਿਲਾਫ਼ ਕਾਰਵਾਈ ਜਾ ਕੀਤੀ ਜਾਵੇਗੀ |
ਪਿਛਲੀ ਖ਼ਬਰ ਨਿਊ ਅੰਮਿ੍ਤਸਰ ਗੋਲਡਨ ਗੇਟ ਵਿਖੇ ਕੂੜੇ ਨਾਲ ਭਰੇ ਡਸਟਬਿੰਨ ਮਾਰ ਰਹੇ ਬਦਬੂ, ਰਾਹਗੀਰ ਪ੍ਰੇਸ਼ਾਨ ਅਗਲੀ ਖ਼ਬਰ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿ-ਅਫ਼ਗ਼ਾਨਿਸਤਾਨ ਅਤੇ ਮੱਧ ਪੂਰਬੀ ਦੇਸ਼ਾਂ ਨਾਲ ਸ਼ੁਰੂ ਕੀਤਾ ਜਾਵੇ ਵਪਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।