11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸ਼ਹੀਦੀ ਦਿਹਾੜੇ ਨੂੰ ਸਮਰਪਿਤ 11 ਨੂੰ ਬਾਬਾ ਬਕਾਲਾ ਵਿਖੇ ਹੋਵੇਗਾ ਸਮਾਗਮ-ਕੋਟਬੁੱਢਾ <br/>

ਅਜੀਤ ਡੈਸਕ 08-12-2025
ਪੱਟੀ, 7 ਦਸੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਦੇ ਸੱਦੇ 'ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੀ ਮੀਟਿੰਗ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ ਦੀ ਪ੍ਰਧਾਨਗੀ ਹੇਠ ਪਿੰਡ ਪਿ੍ੰਗੜੀ ਵਿਖੇ ਸੁਸ਼ੋਭਿਤ ਗੁਰਦੁਆਰਾ ਬਾਬਾ ਹਰਨਾਮ ਸਿੰਘ ਵਿਖੇ ਹੋਈ | ਇਸ ਮੌਕੇ ਸੂਬਾ ਪ੍ਰਧਾਨ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ 11 ਦਸੰਬਰ ਨੂੰ ਗੁਰਦੁਆਰਾ ਬਾਬਾ ਬਕਾਲਾ ਵਿਖੇ 350 ਸਾਲਾ ਗੁਰੂ ਤੇਗ ਬਹਾਦਰ ਅਤੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਜਾ ਰਹੇ ਹਨ, ਜਿਸ ਦੌਰਾਨ ਕਥਾਵਾਚਕ ਅਤੇ ਸੁਖਦੇਵ ਸਿੰਘ ਮੰਡ ਦੇ ਕਵੀਸ਼ਰੀ ਜਥੇ ਗੁਰੂ ਸਾਹਿਬ ਦੇ ਇਤਿਹਾਸ ਤੋਂ ਸੰਗਤ ਨੂੰ ਜਾਣੂ ਕਰਵਾਉਣਗੇ | ਇਸ ਮੌਕੇ ਬਾਬਾ ਪ੍ਰਗਟ ਸਿੰਘ ਪਿੰਰਗੜੀ, ਸੁਖਵੰਤ ਸਿੰਘ ਦੁਬਲੀ, ਸੁੱਚਾ ਸਿੰਘ ਲੱਧੂ, ਸਾਹਿਬ ਸਿੰਘ ਸਭਰਾ, ਪ੍ਰਗਟ ਸਿੰਘ ਚੰਬਾ, ਹਰਜੀਤ ਸਿੰਘ ਜੋਹਲ, ਕਾਬਲ ਸਿੰਘ ਵਰਿਆਂ, ਦੀਦਾਰ ਸਿੰਘ, ਹਰਭਾਲ ਸਿੰਘ ਘਰਿਆਲਾ, ਸੁਖਦੇਵ ਸਿੰਘ ਸੀਤੋ, ਜੁਗਿੰਦਰ ਸਿੰਘ ਤੂਤ, ਰਾਜ ਸਿੰਘ, ਮੁਖਤਿਆਰ ਸਿੰਘ ਤਲਵੰਡੀ, ਗੁਰਦੇਵ ਸਿੰਘ ਤਲਵੰਡੀ ਬੁੱਧ ਸਿੰਘ, ਸੁਖਜਿੰਦਰ ਸਿੰਘ ਮਾਸਟਰ ਰੂੜੀ ਵਾਲਾ, ਮਨਦੀਪ ਸਿੰਘ ਸਰਹਾਲੀ ਮੰਡ, ਅਵਤਾਰ ਸਿੰਘ, ਰਾਜ ਸਿੰਘ ਨੰਬਰਦਾਰ ਕੋਟ ਬੁੱਢਾ ਆਦਿ ਕਿਸਾਨ ਆਗੂ ਮੌਜੂਦ ਸਨ |

ਪਿਛਲੀ ਖ਼ਬਰ ਅੱਧਾ ਕਿੱਲੋ ਦੇ ਕਰੀਬ ਹੈਰੋਇਨ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਧੋਖੇ ਨਾਲ 3 ਲੱਖ 93 ਹਜ਼ਾਰ ਦੀ ਆਨਲਾਈਨ ਦੀ ਠੱਗੀ ਮਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।