28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਨੈਸ਼ਨਲ ਪਬਲਿਕ ਸਕੂਲ ਦੇ ਬੱਚਿਆਂ ਨੇ ਅੰਤਰ ਸਕੂਲ ਮੁਕਾਬਲਿਆਂ 'ਚ ਮਾਰੀਆਂ ਮੱਲਾਂ <br/>

ਜੇਤੂ ਬੱਚਿਆਂ ਨਾਲ ਸਕੂਲ ਦੀ ਪਿ੍ੰਸੀਪਲ ਵਨੀਤ ਕੌਰ ਤੇ ਅਧਿਆਪਕ | ਤਸਵੀਰ: ਮੈਣੀ <br/> 07-12-2025
ਨੌਸ਼ਹਿਰਾ ਪੰਨੂੰਆ, 6 ਦਸੰਬਰ (ਦੀਪਕ ਮੈਣੀ)-ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਅੰਤਰ ਸਕੂਲ ਮੁਕਾਬਲੇ ਕਰਵਾਏ ਗਏ, ਜਿਸ ਵਿਚ ਲਗਪਗ 30 ਸਕੂਲਾਂ ਨੇ ਭਾਗ ਲਿਆ | ਨੈਸ਼ਨਲ ਪਬਲਿਕ ਸਕੂਲ ਦੇ ਛੇ ਇਨਾਮ ਆਏ, ਜਿਸ ਵਿਚ ਪਹਿਲਾ ਇਨਾਮ ਕਵਿਤਾ ਮੁਕਾਬਲਾ ਵਿਸ਼ਮਨਪ੍ਰੀਤ ਕੌਰ, ਤੀਜਾ ਇਨਾਮ ਭਾਸ਼ਣ ਮੁਕਾਬਲਾ ਅਰਪਨਦੀਪ ਕੌਰ, ਪਹਿਲਾ ਇਨਾਮ ਦਸਤਾਰ ਮੁਕਾਬਲਾ ਸਾਹਿਲਪ੍ਰੀਤ ਸਿੰਘ, ਤੀਜਾ ਇਨਾਮ ਦਸਤਾਰ ਮੁਕਾਬਲਾ ਆਕਾਸ਼ਦੀਪ ਸਿੰਘ, ਤੀਜਾ ਇਨਾਮ ਸਾਇੰਸ ਮਾਡਲ ਮਨਰੂਪ ਕੌਰ ਮਿਹਿਰਾਨਪੁਰੀ ਤੇ ਨੰਦਨੀ, ਤੀਜਾ ਇਨਾਮ ਕੋਲਾਜ ਮੇਕਿੰਗ ਸੁਮਨਦੀਪ ਕੌਰ ਤੋਂ ਇਲਾਵਾ ਬੱਚਿਆਂ ਨੇ ਬਹੁਤ ਸਾਰੇ ਮੁਕਾਬਲਿਆਂ ਵਿਚ ਭਾਗ ਲਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਵਨੀਤ ਕੌਰ ਨੇ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ ਇਸੇ ਤਰੀਕੇ ਮੁਕਾਬਲਿਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ |

ਪਿਛਲੀ ਖ਼ਬਰ ਪੈਨਸ਼ਨਰਾਂ ਲਈ ਲਾਈਫ ਸਰਟੀਫਿਕੇਟ ਦੇ ਇਲਾਵਾ ਈ.ਕੇ.ਵਾਈ.ਸੀ. ਕਰਵਾਉਣੀ ਜ਼ਰੂਰੀ-ਜ਼ਿਲ੍ਹਾ ਖਜ਼ਾਨਾ ਅਫ਼ਸਰ <br/> ਅਗਲੀ ਖ਼ਬਰ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਤਰਨ ਤਾਰਨ ਵਲੋਂ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।