26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਕਲਾ ਸੁਮਨ ਵਲੋਂ 'ਵੰਦੇ ਮਾਤਰਮ-150 ਕੋਰੀਓਗ੍ਰਾਫੀ' ਮੁਕਾਬਲੇ ਜਲਦ-ਚੰਦੇਲ <br/>

ਅਜੀਤ ਡੈਸਕ 07-12-2025
ਤਰਨ ਤਾਰਨ, 6 ਦਸੰਬਰ (ਇਕਬਾਲ ਸਿੰਘ ਸੋਢੀ)-ਭਾਰਤ ਸਰਕਾਰ ਦੇ ਨਹਿਰੂ ਯੁੁਵਾ ਕੇਂਦਰ ਸੰਗਠਨ ਦਿੱਲੀ/ਹਰਿਆਣਾ ਦੇ ਡਾਇਰੈਕਟਰ ਡਾ. ਲਾਲ ਸਿੰਘ ਦੀ ਦਿਸ਼ਾ-ਨਿਰਦੇਸ਼ ਤੇ ਕੇਂਦਰੀਯ ਯੁਵਾ ਮੰਤਰਾਲਾ ਹਿਮਾਚਲ ਭਾਸ਼ਾ ਸੰਸਕਿ੍ਤੀ ਵਿਭਾਗ ਅਤੇ ਪੰਜਾਬ ਸਿੱਖਿਆ ਵਿਭਾਗ ਨਾਲ ਸੰਬੰਧਤ ਤਰਨ ਤਾਰਨ ਦੀ ਐੱਨ.ਜੀ.ਓ. ਕਲਾ ਸੁਮਨ ਦੇਸ਼ ਦੇ ਰਾਸ਼ਟਰੀ ਗੀਤ 'ਵੰਦੇ ਮਾਤਰਮ' ਦੀ 150ਵੀਂ ਵਰ੍ਹੇਗੰਢ 'ਤੇ ਸਕੂਲਾਂ 'ਚ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਇਸ ਮਹੀਨੇ ਕਰਵਾਇਆ ਜਾ ਰਿਹਾ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਕਲਾ ਸੁਮਨ ਦੀ ਸਟੂਡੈਂਟ ਯੂਨਿਟ 'ਆਰਟਿਸੱਟ ਐਸੋਸੀਏਸ਼ਨ ਆਫ ਸਟੂਡੈਂਟ ਐਂਡ ਟੀਚਰਸ' ਦੇ ਚੇਅਰਮੈਨ ਠਾਕੁਰ ਰਮੇਸ਼ ਸਿੰਘ ਚੰਦੇਲ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਕੋਰੀਓਗਰਾਫੀ ਦੇ ਮੁਕਾਬਲੇ ਪਹਿਲਾਂ ਬਲਾਕ ਪੱਧਰ 'ਤੇ ਐੱਨ.ਜੀ.ਓ .ਦੇ ਸਾਰੇ ਸਹਿਯੋਗੀ ਸੀਨੀਅਰ ਸੈਕੰਡਰੀ ਸਕੂਲਾਂ ਵਿਖੇ ਹੋਣਗੇ, ਫਿਰ ਤਰਨ ਤਾਰਨ ਜ਼ਿਲ੍ਹਾ ਪੱਧਰ 'ਤੇ ਹੋਣਗੇ | ਅਖੀਰ 'ਚ ਸਾਰੇ ਮੁਕਾਬਲੇ ਸਟੇਟ ਪੱਧਰ 'ਤੇ ਆਯੋਜਿਤ ਕਰਵਾਏ ਜਾਣ ਵਾਲੇ 'ਕਲਾ ਸੁਮਨ ਦੇ ਸਲਾਨਾ ਪ੍ਰੋਗਰਾਮ' ਵਿਚ ਹੋਵੇਗੇ | ਸਾਰੇ ਮੁਕਾਬਲਿਆਂ 'ਚ ਵਿਦਿਆਰਥੀਆਂ ਦੀ ਟੈਲੰਟ- ਪ੍ਰਤੀਭਾ ਵੇਖਨ ਦੇ ਮਕਸਦ ਨਾਲ ਪੰਜਾਬੀ, ਹਿਮਾਚਲੀ, ਹਰਿਆਣਵੀਂ- ਲੋਕ ਗੀਤ ਤੇ ਲੋਹ ਡਾਂਸ, ਦੇਸ਼ ਪ੍ਰੇਮ ਦੇ ਗੀਤ, ਮੋਨੋ ਐਕਟਿੰਗ, ਕਵਿਤਾ ਪਾਠ ਅਤੇ ਸਟੇਜ ਕੰਪੀਅਰਿੰਗ ਦੀਆਂ ਗੈਸਟ ਆਈਟਮਾਂ ਵੀ ਹੋਣਗੀਆਂ | ਇਸ ਮੌਕੈ ਸੰਜੈ ਕੁਮਾਰ, ਗੁਰਦੇਵ ਸਿੰਘ ਰਾਣਾ, ਮਨਦੀਪ ਸਿੰਘ ਪੰਨੂ, ਪਲਕ ਚੰਦੇਲ, ਸੂਰਜ ਠਾਕੁਰ, ਅਜੈ ਕੁਮਾਰ, ਲਖਵਿੰਦਰ ਸਿੰਘ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਬਾਬਾ ਸਿਧਾਣਾ ਪਬਲਿਕ ਸਕੂਲ ਸ਼ੇਰੋਂ ਵਿਖੇ ਸਪੋਰਟਸ ਮੀਟ ਕਰਵਾਈ <br/> ਅਗਲੀ ਖ਼ਬਰ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਦੋ ਦਿਨਾਂ ਸਾਧਨਾ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।