26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਦਾਤਰ ਨਾਲ ਹਮਲਾ ਕਰਕੇ ਔਰਤ ਨੂੰ ਕੀਤਾ ਜ਼ਖ਼ਮੀ

ਅਜੀਤ ਡੈਸਕ 07-12-2025
ਤਰਨ ਤਾਰਨ, 6 ਦਸੰਬਰ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਇਕ ਔਰਤ ਉਪਰ ਦਾਤਰ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰਨ ਅਤੇ ਔਰਤ ਦੇ ਦੂਸਰੇ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ 'ਤੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਵੈਰੋਂਵਾਲ ਵਿਖੇ ਕੁਲਬੀਰ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਨਾਗੋਕੇ ਨੇ ਸ਼ਿਕਾਇਤ ਦਰਜ ਕਰਵਾਈ ਕਿ 28 ਨਵੰਬਰ ਨੂੰ ਦਿਉਰ ਗੁਰਮੇਲ ਸਿੰਘ ਆਪਣੇ ਘਰੋੋਂ ਦਾਤਰ ਲਿਆ ਕੇ ਉਸਦੇ ਘਰ ਦੇ ਬਾਹਰਲੇ ਬੂਹੇ ਨੂੰ ਧੱਕਾ ਮਾਰਕੇ ਅੰਦਰ ਆ ਕੇ ਗਾਲੀ ਗਲੋਚ ਕਰਦੇ ਨੇ ਆਪਣੇ ਹੱਥ ਵਿਚ ਫੜੇ ਦਾਤਰ ਦਾ ਵਾਰ ਉਸ ਉਪਰ ਕੀਤਾ, ਜੋ ਉਸਦੀ ਧੋਣ 'ਤੇ ਲੱਗਾ ਤਾਂ ਉਸਦੀ ਲੜਕੀ ਨੇ ਉਸ ਨੂੰ ਫੜ ਕੇ ਪਿੱਛੇ ਕੀਤਾ ਤੇ ਉਹ ਆਪਣੇ ਦਾਤਰ ਸਮੇਤ ਘਰੋੋਂ ਚਲਾ ਗਿਆ ਅਤੇ ਉਸਦੀ ਲੜਕੀ ਨੇ ਗੇਟ ਦਾ ਕੁੰਡਾ ਲਾ ਲਿਆ | ਉਸਦਾ ਦਿਉਰ ਬਾਹਰ ਖੜਾ ਸਾਨੂੰ ਗਾਲੀ ਗਲੋਚ ਕਰਦਾ ਰਿਹਾ ਅਤੇ ਘਰ ਦੇ ਗੇਟ ਨੂੰ ਇੱਟਾਂ ਰੋੜੇ ਚਲਾਉਂਦਾ ਰਿਹਾ ਅਤੇ ਉਸਦਾ ਪਤੀ ਬਲਵਿੰਦਰ ਸਿੰਘ ਜੋ ਬਾਹਰੋਂ ਪੱਠੇ ਲੈ ਕੇ ਘਰ ਵਾਪਸ ਆਉਣ 'ਤੇ ਗੁਰਮੇਲ ਸਿੰਘ ਨੇ ਉਸ ਉਪਰ ਵੀ ਦਾਤਰ ਨਾਲ ਹਮਲਾ ਕੀਤਾ, ਜੋ ਰੇੜੀ ਦੇ ਪਿੱਛੇ ਵੱਜ ਗਿਆ | ਜਦੋਂ ਰੌਲਾ ਪਿਆ ਤਾਂ ਉਸਦੇ ਜੇਠ ਸੁਖਚੈਨ ਸਿੰਘ ਅਤੇ ਉਸਦੀ ਪਤਨੀ ਰਾਜਵਿੰਦਰ ਕੌਰ ਛਡਾਉਣ ਲਈ ਆਏ ਤਾਂ ਗੁਰਮੇਲ ਸਿੰਘ ਵੀ ਉਨ੍ਹਾਂ ਵੱਲ ਦਾਤਰ ਲੈ ਕੇ ਭੱਜਾ ਅਤੇ ਉਨ੍ਹਾਂ ਭੱਜ ਕੇ ਆਪਣੇ ਘਰ ਦਾ ਕੁੰਡਾ ਲਾਇਆ | ਫਿਰ ਵੀ ਗਲੀ ਦੇ ਬਾਹਰ ਸਾਨੂੰ ਤੇ ਮੇਰੀ ਸੱਸ ਦਰਸ਼ਨ ਕੌਰ ਨੂੰ ਗੁਰਮੇਲ ਸਿੰਘ ਗਾਲੀ ਗਲੋਚ ਕਰਦਾ ਰਿਹਾ ਅਤੇ ਕਹਿੰਦਾ ਬਾਹਰ ਨਿਕਲ ਮੈਂ ਤੈਨੂੰ ਜਾਨੋ ਮਾਰਨਾ ਹੈ, ਤਾਂ ਅਸੀਂ ਡਰਦੇ ਅੰਦਰ ਹੀ ਲੁਕੇ ਰਹੇ | ਜਾਂਚ ਅਧਿਕਾਰੀ ਏ.ਐੱਸ.ਆਈ. ਪਿਆਰਾ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਸਿਹਤ ਵਿਭਾਗ ਦੀ ਟੀਮ ਨੇ ਵਿਦਿਆਰਥੀਆਂ ਨੂੰ ਅੱਖਾਂ ਦੀ ਸਾਂਭ-ਸੰਭਾਲ ਜਾਗਰੂਕ ਕੀਤਾ <br/> ਅਗਲੀ ਖ਼ਬਰ ਅੰਤਰ-ਸਕੂਲ ਮੁਕਾਬਲਿਆਂ 'ਚ ਬਲਜੀਤ ਮੈਮੋਰੀਅਲ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।