ਖਡੂਰ ਸਾਹਿਬ, 3 ਦਸੰਬਰ (ਰਸ਼ਪਾਲ ਸਿੰਘ ਕੁਲਾਰ)- ਹਲਕਾ ਬਾਬਾ ਬਕਾਲਾ ਦੇ ਇੰਚਾਰਜ ਸੰਤੋਖ ਸਿੰਘ ਭਲਾਈਪੁਰ ਸਾਬਕਾ ਵਿਧਾਇਕ ਨੇ ਹਰਿੰਦਰਪਾਲ ਸਿੰਘ ਮੱਲਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਤਰਨ ਤਾਰਨ ਦੀ ਧਰਮਪਤਨੀ ਅਮਰੀਕ ਕੌਰ ਮੱਲਾ ਨੂੰ ਜ਼ਿਲ੍ਹਾ ਪ੍ਰੀਸ਼ਦ ਦੇ ਇਕ ਨੰਬਰ ਜੋਨ ਇਸਤਰੀ ਰਿਜ਼ਰਵ ਜਨਰਲ ਤੋਂ ਕਾਂਗਰਸ ਦੀ ਉਮੀਦਵਾਰ ਐਲਾਨਿਆ ਹੈ | ਇਸ ਮੌਕੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਅਮਰੀਕ ਕੌਰ ਮੱਲਾ ਨੇ ਹਰਿੰਦਰਪਾਲ ਸਿੰਘ ਮੱਲਾ ਦੇ ਕਾਫਲੇ ਨਾਲ ਆਪਣੇ ਨਾਮਜ਼ਦਗੀ ਕਾਗਜ਼ ਵੀ ਦਾਖਲ ਕਰਵਾ ਦਿੱਤੇ ਹਨ | ਇਸ ਮੌਕੇ ਹਰਿੰਦਰਪਾਲ ਸਿੰਘ ਮੱਲਾ ਨੇ ਬਾਬਾ ਬਕਾਲਾ ਸਾਹਿਬ ਦੇ ਇੰਚਾਰਜ ਸੰਤੋਖ ਸਿੰਘ ਭਲਾਈਪੁਰ ਸਾਬਕਾ ਵਿਧਾਇਕ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਵੱਡੀ ਲੀਡ ਨਾਲ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਵਾਂਗੇ | ਇਸ ਮੌਕੇ ਬਲਦੇਵ ਸਿੰਘ ਏਕਲਗੱਡਾ ਸੂਬਾ ਸਕੱਤਰ ਕਿਸਾਨ ਵਿੰਗ, ਦਲੇਰ ਸਿੰਘ ਬਲਾਕ ਪ੍ਰਧਾਨ, ਮਾ.ਜਸਪਾਲ ਸਿੰਘ ਰੰਧਾਵਾ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਪ੍ਰਦੀਪ ਸਿੰਘ ਯੂਥ ਆਗੂ ਭਲਾਈਪੁਰ, ਜਤਿੰਦਰ ਸਿੰਘ ਜੁਵਰਾਜ, ਡਾ.ਹਰਿੰਦਰ ਸਿੰਘ ਕੋਟਲੀ, ਅੰਗਰੇਜ਼ ਸਿੰਘ ਸਾਬਕਾ ਸਰਪੰਚ ਕੀੜੀਸ਼ਾਹੀ, ਜੁਗਰਾਜ ਸਿੰਘ ਰਾਮਪੁਰ, ਬਲਕਾਰ ਸਿੰਘ ਸੰਘਰ ਕੋਟ, ਕਵਲਜੀਤ ਸਿੰਘ ਨੱਥੋਕੇ, ਮਾ.ਅਮਰਜੀਤ ਸਿੰਘ ਨਾਗੋਕੇ ਸਾਬਕਾ ਸਰਪੰਚ, ਸੋਨੂੰ ਗੁਲਾਲੀਪੁਰੀਆ, ਬਲਵੰਤ ਸਿੰਘ ਸਾਬਕਾ ਸਰਪੰਚ ਕੁੜੀਵਲਾਹ, ਅਮਰੀਕ ਸਿੰਘ ਸਾਬਕਾ ਸਰਪੰਚ ਜਲਾਲਾਬਾਦ, ਹਰਭਜਨ ਸਿੰਘ ਸਰਪੰਚ ਗਗੜੇਵਾਲ, ਨਿਸ਼ਾਨ ਸਿੰਘ ਸਰਪੰਚ ਮੱਲਾ, ਪਵਿੱਤਰਜੀਤ ਸਿੰਘ ਭਲੋਜਲਾ ਆਦਿ ਹਾਜ਼ਰ ਸਨ |
ਭਲਾਈਪੁਰ ਨੇ ਅਮਰੀਕ ਕੌਰ ਮੱਲਾ ਨੂੰ ਜ਼ਿਲ੍ਹਾ ਪ੍ਰੀਸ਼ਦ ਲਈ ਉਮੀਦਵਾਰ ਐਲਾਨਿਆ <br/>
ਅਜੀਤ ਡੈਸਕ
04-12-2025