ਭਿੱਖੀਵਿੰਡ, 2 ਦਸੰਬਰ (ਬੌਬੀ)- ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਬਲਾਕ ਕਾਂਗਰਸ ਕਮੇਟੀ ਭਿੱਖੀਵਿੰਡ ਦੇ ਪ੍ਰਧਾਨ ਗੁਰਮੁਖ ਸਿੰਘ ਸਾਂਡਪਰਾ ਦੇ ਗ੍ਰਹਿ ਨਿਵਾਸ ਭਿੱਖੀਵਿੰਡ ਵਿਖੇ ਕਾਂਗਰਸੀ ਵਰਕਰਾਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ, ਜਿਸ ਵਿਚ ਉਨ੍ਹਾਂ ਵਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਲਈ ਬਲਾਕ ਭਿੱਖੀਵਿੰਡ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੇ ਜੋ ਹਾਲਾਤ ਬਣੇ ਹਨ, ਇਸ ਤੋਂ ਆਮ ਆਦਮੀ ਪਾਰਟੀ ਚੋਣਾਂ ਕਰਾਉਣ ਤੋਂ ਪੂਰੀ ਤਰ੍ਹਾਂ ਬਚ ਰਹੀ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਕਮੇਟੀ ਇਹ ਸਾਰੀਆਂ ਚੋਣਾਂ ਵੋਟਾਂ ਦੇ ਵੱਡੇ ਅੰਤਰ ਨਾਲ ਜਿੱਤ ਹਾਸਲ ਕਰਨਗੀਆਂ ਕਿਉਂਕਿ ਲੋਕ ਆਮ ਆਦਮੀ ਪਾਰਟੀ ਨੂੰ ਚਲਦਾ ਕਰਨ ਲਈ ਉਤਾਵਲੇ ਹਨ | ਇਸ ਮੌਕੇ ਗੱਲਬਾਤ ਕਰਦਿਆਂ ਬਲਾਕ ਕਾਂਗਰਸ ਕਮੇਟੀ ਭਿੱਖੀਵਿੰਡ ਦੇ ਪ੍ਰਧਾਨ ਗੁਰਮੁਖ ਸਿੰਘ ਸਾਂਡਪੁਰਾ ਨੇ ਕਿਹਾ ਕਿ ਸੁਖਪਾਲ ਸਿੰਘ ਭੁੱਲਰ ਵਲੋਂ ਵਿਧਾਇਕ ਦੇ ਕਰਵਾਏ ਵਿਕਾਸ ਕੰਮਾਂ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ ਅਤੇ ਉਨ੍ਹਾਂ ਵਲੋਂ ਜਿਸ ਤਰੀਕੇ ਨਾਲ ਹਲਕੇ ਨੂੰ ਚਲਾਇਆ ਕਿਹਾ ਸੀ ਲੋਕ ਉਨ੍ਹਾਂ ਨੂੰ ਮੁੜ ਹਲਕੇ ਦੀ ਵਾਗਡੋਰ ਸੰਭਾਲਣ ਲਈ ਉਤਾਵਲੇ ਹਨ | ਇਸ ਮੌਕੇ ਸੁਖਪਾਲ ਸਿੰਘ ਭੁੱਲਰ ਵਲੋਂ ਐਲਾਨ ਕੀਤੇ ਉਮੀਦਵਾਰਾਂ ਵਿਚ ਪ੍ਰਭਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਬਾਊ ਪਿੰਡ ਅਲਗੋਂ ਕਲਾਂ, ਗੁਰਬੀਰ ਸਿੰਘ ਪੁੱਤਰ ਮਹਿਲ ਸਿੰਘ ਪਿੰਡ ਭੈਣੀ ਮੱਸਾ ਸਿੰਘ, ਹਰਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਪਿੰਡ ਮਾੜੀ ਕੰਬੋਕੇ, ਕੁਲਵਿੰਦਰ ਕੌਰ ਪਤਨੀ ਅੰਗਰੇਜ ਸਿੰਘ ਪਿੰਡ ਡੱਲ, ਗੁਰਮੀਤ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਖਾਲੜਾ, ਰਾਜਵਿੰਦਰ ਕੌਰ ਪਤਨੀ ਰਾਮ ਸਿੰਘ ਪਿੰਡ ਕਲਸੀਆਂ ਖੁਰਦ, ਸਰਪੰਚ ਸਲਵਿੰਦਰ ਸਿੰਘ ਪੁੱਤਰ ਪਿਛੋਰਾ ਸਿੰਘ ਪਿੰਡ ਅਮੀਸ਼ਾਹ, ਕੁਲਵਿੰਦਰ ਕੌਰ ਪਤਨੀ ਗੁਰਿੰਦਰ ਸਿੰਘ ਹੰਸ ਪਿੰਡ ਨਾਰਲੀ, ਗੁਰਮੇਜ ਸਿੰਘ ਪੁੱਤਰ ਚਰਨ ਸਿੰਘ ਪਿੰਡ ਘੁਰਕਵਿੰਡ, ਅੰਮਿ੍ਤਪਾਲ ਸਿੰਘ ਪੁੱਤਰ ਨਰਿੰਦਰ ਸਿੰਘ ਪਿੰਡ ਮਾੜੀ ਗੌੜ ਸਿੰਘ, ਬੇਅੰਤ ਕੌਰ ਪਤਨੀ ਗੁਰਜੰਟ ਸਿੰਘ ਪਿੰਡ ਭਗਵਾਨਪੁਰਾ, ਰਣਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਪਿੰਡ ਕਲਸੀਆਂ ਕਲਾਂ, ਨਵਰਾਜ ਸਿੰਘ ਪਿੰਡ ਮਰਗਿੰਦਪੁਰਾ, ਜਸਬੀਰ ਕੌਰ ਪਤਨੀ ਅੰਗਰੇਜ ਸਿੰਘ ਪਿੰਡ ਭੈਣੀ ਗੁਰਮੁਖ ਸਿੰਘ, ਸਿਮਰਨਜੀਤ ਸਿੰਘ ਪਿੰਡ ਥੇਹ ਚਾਹਲ, ਕੁਲਵਿੰਦਰ ਸਿੰਘ ਪੁੱਤਰ ਨਿਰੰਜਣ ਸਿੰਘ ਪਿੰਡ ਸਾਧਰਾ, ਗੁਰਜਿੰਦਰ ਕੌਰ ਪਤਨੀ ਕੁਲਦੀਪ ਸਿੰਘ ਪਿੰਡ ਮਾੜੀਮੇਘਾ, ਗੁਰਮੀਤ ਕੌਰ ਪਤਨੀ ਸਰਪੰਚ ਸੁਖਵੰਤ ਸਿੰਘ ਪਿੰਡ ਪੂਹਲਾ, ਕੁਲਦੀਪ ਕੌਰ ਪਤਨੀ ਜਸਵੰਤ ਸਿੰਘ ਪਿੰਡ ਭਿੱਖੀਵਿੰਡ, ਗੁਰਜੀਤ ਕੌਰ ਪਤਨੀ ਰਸ਼ਪਾਲ ਸਿੰਘ ਸ਼ੇਰਾ ਪਿੰਡ ਸੁਰ ਸਿੰਘ, ਗੁਰਜੀਤ ਕੌਰ ਪਤਨੀ ਵਰਿੰਦਰ ਪਾਲ ਸਿੰਘ ਪਿੰਡ ਸੁਰਸਿੰਘ ਖੁਰਦ, ਸਰਪੰਚ ਕਰਮਵੀਰ ਸਿੰਘ ਪਿੰਡ ਬੈਂਕਾਂ ਸ਼ਾਮਿਲ ਸਨ | ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਅੰਮਿ੍ਤਬੀਰ ਸਿੰਘ ਸਰਪੰਚ ਦਿਆਲਪੁਰਾ, ਸਤਨਾਮ ਸਿੰਘ ਸਰਪੰਚ ਭਿੱਖੀਵਿੰਡ, ਗੁਰਮੇਜ ਸਿੰਘ ਸਾਬਕਾ ਸਰਪੰਚ ਭਗਵਾਨਪੁਰਾ, ਗੁਰਜੰਟ ਸਿੰਘ ਸਾਬਕਾ ਸਰਪੰਚ ਭਗਵਾਨਪੁਰਾ, ਮਨਦੀਪ ਸਿੰਘ ਗੋਰਾ ਸਾਬਕਾ ਸਰਪੰਚ ਸਾਂਧਰਾ, ਸਾਰਜ ਸਿੰਘ ਸਾਬਕਾ ਸਰਪੰਚ ਧੁੰਨ, ਸੰਦੀਪ ਸਿੰਘ ਸੋਨੀ ਕੰਬੋਕੇ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ |