12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਹੜ੍ਹ ਪੀੜਤ ਕਿਸਾਨਾਂ ਲਈ ਸ਼੍ਰੋਮਣੀ ਕਮੇਟੀ ਵਲੋਂ ਕਣਕ ਦਾ ਵੰਡਿਆ ਮੁਫ਼ਤ ਬੀਜ <br/>

ਅਜੀਤ ਡੈਸਕ 21-11-2025
ਪੱਟੀ, 20 ਨਵੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਹੜ੍ਹਾਂ ਕਾਰਨ ਖਰਾਬ ਹੋਈਆਂ ਕਿਸਾਨਾਂ ਦੀਆਂ ਫ਼ਸਲਾਂ ਤੇ ਜ਼ਮੀਨਾਂ ਨੂੰ ਮੁੜ ਅਬਾਦ ਕਰਨ ਦੇ ਮਨਸੂਬੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਰਹਿਨੁਮਾਈ ਹੇਠ ਮਹੱਤਵਪੂਰਨ ਪਹਿਲ ਕਰਦਿਆਂ ਹੋਇਆਂ ਕਣਕ ਦਾ ਮੁਫ਼ਤ ਬੀਜ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਤਹਿਤ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ, ਬੀਬੀ ਹਰਜਿੰਦਰ ਕੌਰ, ਮੀਤ ਸਕੱਤਰ ਗੁਰਨਾਮ ਸਿੰਘ, ਮੈਨੇਜ਼ਰ ਹਰਜਿੰਦਰ ਸਿੰਘ, ਮੀਤ ਮੈਨੇਜ਼ਰ ਅੰਗਰੇਜ ਸਿੰਘ, ਸੁਪਰਵਾਈਜਰ ਉਂਕਾਰ ਸਿੰਘ, ਬਲਦੇਵ ਸਿੰਘ, ਮੀਤ ਮੈਨੇਜ਼ਰ ਗੁਰਜੀਤ ਸਿੰਘ, ਬਲਦੇਵ ਸਿੰਘ ਨੇ ਪਿੰਡ ਸਭਰਾ ਵਿਖੇ ਕੋਟਬੁੱਢਾ, ਭਉਵਾਲ, ਘੜੁੰਮ, ਕੁੱਤੀਵਾਲਾ, ਭੋਜੋਕੇ, ਗਦਾਈਕੇ, ਭੂਰਾ ਹਥਾੜ, ਜੱਲੋਕੇ, ਜੱਲੋਕੇ ਪਾਰ, ਗੱਗੜਕੇ, ਸਭਰਾ, ਝੁੱਗੀਆਂ ਪੀਰ ਬਖਸ਼ ਆਦਿ ਪਿੰਡਾਂ ਦੇ ਕਿਸਾਨਾਂ ਨੂੰ 2381 ਬੋਰੀਆਂ ਕਣਕ ਦੇ ਬੀਜ ਦੀਆਂ ਵੰਡੀਆਂ ਗਈਆਂ | ਇਸ ਮੌਕੇ ਚੇਅ. ਜਸਬੀਰ ਸਿੰਘ ਗੰਡੀਵਿੰਡ, ਕੰਵਲਪ੍ਰੀਤ ਸਿੰਘ ਗਿੱਲ, ਚੇਅ. ਸ਼ਿੰਗਾਰ ਸਿੰਘ ਸਭਰਾ, ਸਰਪੰਚ ਰਜਿੰਦਰ ਸਿੰਘ, ਸਰਪੰਚ ਸੁਰਜੀਤ ਸਿੰਘ, ਸਰਬਜੀਤ ਸਿੰਘ ਸੋਨੂੰ ਸਭਰਾ, ਨੰਬਰਦਾਰ ਕਰਮ ਸਿੰਘ, ਜਗਤਾਰ ਸਿੰਘ, ਹਰਪਾਲ ਸਿੰਘ, ਸੰਦੀਪ ਸਿੰਘ, ਜਤਿੰਦਰ ਸਿੰਘ ਬੱਗਾ, ਸੰਤੋਖ ਸਿੰਘ, ਸੈਕਟਰੀ ਮਨਜੀਤ ਸਿੰਘ, ਦਰਸ਼ਨ ਸਿੰਘ ਦੋਧੀ, ਹਰਿੰਦਰਪਾਲ ਸਿੰਘ ਆਦਿ ਕਿਸਾਨ ਤੇ ਮੁਹਤਬਰ ਮੌਜੂਦ ਸਨ |

ਪਿਛਲੀ ਖ਼ਬਰ ਅੱਜ ਜ਼ਿਲ੍ਹਾ ਤਰਨ ਤਾਰਨ ਵਿਚ ਪਹੁੰਚੇਗਾ ਵਿਸ਼ੇਸ਼ ਨਗਰ ਕੀਰਤਨ <br/> ਅਗਲੀ ਖ਼ਬਰ ਬੀ.ਐੱਸ.ਐੱਫ਼. ਵਲੋਂ ਖੇਤਾਂ 'ਚੋਂ ਡਰੋਨ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।