ਗੱਗੋਮਾਹਲ, 19 ਨਵੰਬਰ (ਬਲਵਿੰਦਰ ਸਿੰਘ ਸੰਧੂ)-ਰਾਵੀ ਦਰਿਆ ਵਿਚ ਆਏ ਭਿਆਨਕ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਅਜੇ ਵੀ ਦਾਨੀ ਸੱਜਣਾਂ ਵਲੋਂ ਸਹਾਇਤਾ ਕੀਤੀ ਜਾਣੀ ਜਾਰੀ ਹੈ | ਅੱਜ ਪਿੰਡ ਰੂੜਕੀ ਖਾਸ ਤੋਂ ਐੱਨ. ਆਰ. ਆਈ. ਭਰਾਵਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਰਾਸ਼ੀ ਇਕੱਤਰ ਕਰਕੇ ਰਮਦਾਸ ਖੇਤਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਵੰਡੀ ਗਈ | ਐੱਨ. ਆਰ. ਆਈ. ਭਰਾਵਾਂ ਵਿਚ ਪਹੁੰਚੇ ਨਰਿੰਦਰ ਸਿੰਘ, ਗੁਰਦੀਪ ਸਿੰਘ, ਦਲਜੀਤ ਸਿੰਘ ਬਿੱਲਾ, ਸੁਖਵਿੰਦਰ ਸਿੰਘ ਸੁੱਖਾ ਦੀ ਟੀਮ ਵਲੋਂ ਇਕੱਤਰ ਕੀਤੀ ਰਾਸ਼ੀ ਸਰਹੱਦੀ ਪਿੰਡ ਮਲਕਪੁਰ, ਪਿੰਡ ਅਵਾਣ ਦੇ ਡੇਰੇ, ਸ਼ਾਮ ਨਗਰ, ਝੁੱਗੀਆਂ ਆਦਿ ਦੇ 73 ਲੋੜਵੰਦ ਪਰਿਵਾਰਾਂ ਨੂੰ 3 ਲੱਖ 70 ਹਜਾਰ ਰੁਪਏ ਦੀ ਨਕਦ ਰਾਸ਼ੀ ਵੰਡੀ ਗਈ | ਐੱਨ. ਆਰ. ਆਈ. ਭਰਾਵਾਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪਿੰਡ ਅਵਾਣ ਦੇ ਨੌਜਵਾਨ ਹਰਕਿਰਨ ਸਿੰਘ ਢਿੱਲੋਂ, ਸਾਬਕਾ ਸਰਪੰਚ ਰਣਜੀਤ ਸਿੰਘ, ਮਾ: ਪਰਮਜੀਤ ਸਿੰਘ ਵਲੋਂ ਵਿਸ਼ੇਸ਼ ਸਹਿਯੋਗ ਕੀਤਾ ਗਿਆ ਤੇ ਇਹ ਰਾਸ਼ੀ ਲੋੜਵੰਦ ਪਰਿਵਾਰਾਂ ਤੱਕ ਪੁੱਜਦਾ ਕੀਤੀ ਗਈ | ਇਸ ਸਮੇਂ ਪਿੰਡ ਭਾਰਟਾਖੁਰਦ ਤੋਂ ਮਾ: ਨਰਿੰਦਰ ਸਿੰਘ ਵੀ ਵਿਸੇਸ਼ ਤੌਰ 'ਤੇ ਹਾਜ਼ਰ ਹੋਏ |