16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਸ਼ੂਗਰ ਅਤੇ ਬੀ.ਪੀ. ਦਾ ਵਧਣਾ ਕੰਨਾਂ ਲਈ ਨੁਕਸਾਨਦੇਹ- ਡਾ. ਰੰਧਾਵਾ <br/>

ਅਜੀਤ ਡੈਸਕ 20-11-2025
ਤਰਨ ਤਾਰਨ, 19 ਨਵੰਬਰ (ਪਰਮਜੀਤ ਜੋਸ਼ੀ)- ਅੱਜ ਕੱਲ੍ਹ ਖਾਣ ਪੀਣ ਦੀਆਂ ਗਲਤ ਆਦਤਾਂ, ਕਸਰਤ ਨਾ ਕਰਨਾ ਅਤੇ ਜੈਨੀਟਿਕ ਕਾਰਨਾਂ ਕਰਕੇ ਮਰੀਜਾਂ ਦਾ ਬਲੱਡ ਪ੍ਰੈਸ਼ਰ, ਸ਼ੂਗਰ ਵੱਧਣ ਲੱਗ ਜਾਂਦਾ ਹੈ | ਸ਼ੁਰੂਆਤ ਵਿਚ ਕਾਫ਼ੀ ਮਰੀਜਾਂ ਨੂੰ ਇਸ ਦੇ ਵਧਣ ਦਾ ਪਤਾ ਨਹੀਂ ਚੱਲਦਾ, ਜਿਸ ਕਾਰਨ ਵਧਿਆ ਹੋਇਆ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਮਨੁੱਖ ਦੀ ਕੰਨ ਦੀ ਸੁਨਣ ਵਾਲੀ ਨਾੜੀ ਨੂੰ ਕਮਜੋਰ ਜਾਂ ਬੰਦ ਕਰ ਦਿੰਦਾ ਹੈ, ਜਿਸ ਕਾਰਨ ਮਰੀਜਾਂ ਨੂੰ ਕੰਨਾਂ ਤੋਂ ਘੱਟ ਸੁਨਣਾ ਸ਼ੁਰੂ ਹੋ ਜਾਂਦਾ ਹੈ | ਇਹ ਜਾਣਕਾਰੀ ਈ.ਐੱਨ.ਟੀ. ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਦੱਸਿਆ ਕਿ ਵਧੇ ਹੋਏ ਬੀ.ਪੀ. ਅਤੇ ਸ਼ੂਗਰ ਕਾਰਨ ਕੁਝ ਮਰੀਜਾਂ ਨੂੰ ਕੰਨਾਂ ਵਿਚ ਛਾਂ-ਛਾਂ ਦੀਆਂ ਆਵਾਜ਼ਾਂ ਆਉਂਦੀਆਂ ਹਨ, ਮਰੀਜਾਂ ਨੂੰ ਕੰਨ ਭਾਰੇ ਲੱਗਦੇ ਹਨ ਅਤੇ ਕੁਝ ਮਰੀਜਾਂ ਨੂੰ ਕੰਨ ਬੰਦ ਲੱਗਦੇ ਹਨ | ਇਸ ਤੋਂ ਬਚਣ ਲਈ ਸਾਨੂੰ ਆਪਣੇ ਸਮੇਂ-ਸਮੇਂ ਸਿਰ ਟੈਸਟ ਕਰਵਾਉਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਮਰੀਜਾਂ ਨੂੰ ਆਪਣਾ ਸ਼ੂਗਰ, ਬੀ.ਪੀ. ਰੁਟੀਨ ਵਿਚ ਚੈਕ ਕਰਵਾਉਣਾ ਚਾਹੀਦਾ ਹੈ, ਤਾਂ ਜੋ ਕੰਨਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ |

ਪਿਛਲੀ ਖ਼ਬਰ ਘਰ 'ਚ ਦਾਖ਼ਲ ਹੋ ਕੇ ਕੀਤੀ ਭੰਨਤੋੜ, ਮਾਮਲਾ ਦਰਜ <br/> ਅਗਲੀ ਖ਼ਬਰ ਸ਼ੇਰ-ਏ-ਪੰਜਾਬ ਦਲ ਵਲੋੋਂ ਪਿੰਡ ਘੜਕਾ ਵਿਖੇ ਡੀਜ਼ਲ ਦੀ ਸੇਵਾ ਪਹੁੰਚਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।