aਪੱਟੀ, 18 ਨਵੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)- ਪਿੰਡ ਘਰਿਆਲਾ ਵਿਖੇ ਸਤਨਾਮ ਸਿੰਘ ਦੀ ਹੋਈ ਮੌਤ ਨੂੰ ਪਰਿਵਾਰਕ ਮੈਂਬਰ ਖੁਦਕੁਸ਼ੀ ਕਹਿ ਕੇ ਗੁਆਂਢੀ ਵਿਰੁੱਧ ਮੁਕੱਦਮਾ ਦਰਜ ਕਰਵਾਉਣ ਦੀ ਜਿੱਦ 'ਤੇ ਅੜੇ ਹੋਣ ਕਾਰਨ ਬੀਤੇ ਦਿਨ ਤੋਂ ਥਾਣਾ ਸਦਰ ਮੂਹਰੇ ਧਰਨਾ ਲਗਾ ਕੇ ਬੈਠੇ ਹਨ, ਤੇ ਮੁਕੱਦਮਾ ਦਰਜ ਕਰਵਾਉਣ ਦੀ ਜਿੱਦ 'ਤੇ ਮਿ੍ਤਕ ਦੇ ਸਰੀਰ ਦਾ ਅੰਤਿਮ ਸੰਸਕਾਰ ਨਹੀਂ ਕਰ ਰਹੇ | ਉਥੇ ਹੀ ਦੂਸਰੇ ਪਾਸੇ ਥਾਣਾ ਮੁਖੀ ਸਤਨਾਮ ਸਿੰਘ ਦੀ ਮੌਤ ਨੂੰ ਕੁਦਰਤੀ ਮੌਤ ਦੱਸ ਰਹੇ ਹਨ ਤੇ ਕਹਿ ਰਹੇ ਹਨ ਕਿ ਕਿਸੇ ਨਿਰਦੋਸ਼ 'ਤੇ ਮੁਕੱਦਮਾ ਦਰਜ ਮੈਂ ਨਹੀਂ ਕਰਾਂਗਾ | ਇਸ ਮੌਕੇ ਥਾਣਾ ਸਦਰ ਅੱਗੇ ਲੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਹੋਇਆ ਕਿਰਤੀ ਕਿਸਾਨ ਯੂਨੀਅਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਮੁਗਲਚੱਕ ਨੇ ਕਿਹਾ ਕਿ ਸਤਨਾਮ ਸਿੰਘ ਨੇ ਖੁਦਕਸ਼ੀ ਨੋਟ ਵਿਚ ਲਿਖਿਆ ਸੀ ਕਿ ਉਹ ਆਪਣੇ ਪਿੰਡ ਦੀ ਔਰਤ ਵਲੋਂ ਘਰ ਢਾਹ ਦੇਣ ਤੋਂ ਦੁਖੀ ਹੋ ਕੇ ਸਖਤ ਕਦਮ ਚੁੱਕਣ ਲਈ ਮਜ਼ਬੂਰ ਹੋਇਆ ਹੈ | ਇਸ ਦੇ ਅਧਾਰ 'ਤੇ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ | ਇਸ ਲਈ ਜਥੇਬੰਦੀ ਨੂੰ ਪੀੜਤ ਪਰਿਵਾਰ ਦੀ ਆਵਾਜ਼ ਅਧਿਕਾਰੀਆਂ ਤੱਕ ਪਹੁੰਚਾਉਣ ਲਈ ਧਰਨਾ ਦੇਣ ਲਈ ਮਜ਼ਬੂਰ ਹੋਣਾ ਪਿਆ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਥਾਣਾ ਮੁਖੀ ਵਲੋਂ ਮਿ੍ਤਕ ਦੀ ਮਾਤਾ ਬਲਵੀਰ ਕੌਰ ਦਾ ਇਸ ਮਾਮਲੇ ਵਿਚ ਬਿਆਨ ਦਰਜ ਨਹੀਂ ਕੀਤਾ ਜਾ ਰਿਹਾ | ਇਸ ਮੌਕੇ ਗੁਰਬਖਸ਼ ਸਿੰਘ ਸੂਰਵਿੰਡ, ਸਵਰਨ ਸਿੰਘ ਸੂਰਵਿੰਡ, ਸੁਖਦੇਵ ਸਿੰਘ, ਕਸ਼ਮੀਰ ਸਿੰਘ, ਮੁਖਤਾਰ ਸਿੰਘ, ਨਾਜਰ ਸਿੰਘ, ਤਾਰਾ ਸਿੰਘ, ਸਾਹਿਬ ਸਿੰਘ,ਹਰਦੇਵ ਸਿੰਘ, ਕਿੰਦਰ ਸਿੰਘ, ਨਿੰਦਰ ਸਿੰਘ, ਵਿਰਸਾ ਸਿੰਘ ਸਰਹਾਲੀ ਖੁਰਦ, ਖਜਾਨ ਸਿੰਘ, ਬਲਵੀਰ ਸਿੰਘ, ਗੁਰਪ੍ਰਤਾਪ ਸਿੰਘ ਮੁਗਲ ਚੱਕ, ਜਸਵੰਤ ਸਿੰਘ ਮੁੰਡਾਪਿੰਡ, ਲਵਪ੍ਰੀਤ ਸਿੰਘ ਮੁੰਡਾਪਿੰਡ, ਅੰਗਰੇਜ਼ ਸਿੰਘ ਬੰਡਾਲਾ, ਗੁਰਜੰਟ ਸਿੰਘ ਸੰਗਵਾ, ਅਮਰ ਸਿੰਘ ਸੰਗਵਾ, ਚਮਕੌਰ ਸਿੰਘ ਭਗੂਪੁਰ, ਦਲਬੀਰ ਸਿੰਘ ਭੱਗੂਪੁਰ, ਬਲਕਾਰ ਸਿੰਘ ਜੰਡੋਕੇ, ਨਛੱਤਰ ਸਿੰਘ ਮੁਗਲਚੱਕ, ਗੁਰਸਾਹਬ ਸਿੰਘ, ਗੁਰਬਾਜ ਸਿੰਘ ਕੋਟ ਬੁੱਢਾ, ਸਰਦੂਲ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ ਅਤੇ ਉੱਚ ਪੁਲਿਸ ਅਧਿਕਾਰੀਆਂ ਨੂੰ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ |