ਤਰਨ ਤਾਰਨ, 18 ਨਵੰਬਰ (ਇਕਬਾਲ ਸਿੰਘ ਸੋਢੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ, ਜ਼ਿਲ੍ਹਾ ਖਜਾਨਚੀ ਫਤਹਿ ਸਿੰਘ ਪਿੱਦੀ ਤੇ ਜੋਨ ਪ੍ਰਧਾਨ ਸੁਖਵਿੰਦਰ ਸਿੰਘ ਦੁਗਲਵਾਲਾ, ਜਰਨਲ ਸਕੱਤਰ ਬਲਜਿੰਦਰ ਸਿੰਘ ਸ਼ੇਰੋੋਂ ਤੇ ਜੋਨ ਆਗੂ ਨਿਸ਼ਾਨ ਸਿੰਘ ਸ਼ਹਾਬਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਜਥੇਬੰਦੀ ਵਲੋਂ ਸੂਬਾ ਪੱਧਰ 'ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਸ਼ੇਰੋੋਂ ਦੇ ਗੁਰਦੁਆਰਾ ਬਾਬਾ ਸਿਧਾਣਾ ਸਾਹਿਬ ਵਿਖੇ ਮਨਾਇਆ ਜਾਵੇਗਾ | ਇਸ ਸਮਾਗਮ ਵਿਚ ਦੂਸਰੇ ਜ਼ਿਲਿ੍ਹਆਂ ਤੋਂ ਵਿਸ਼ਾਲ ਇਕੱਠ ਪਹੁੰਚਣਗੇ | ਇਸ ਸਮਾਗਮ 'ਚ ਤਰਨ ਤਾਰਨ ਜ਼ਿਲ੍ਹੇ ਦੀਆਂ ਪਿੰਡ ਪੱਧਰੀ ਇਕਾਈਆਂ, ਕਿਸਾਨ ਮਜ਼ਦੂਰ ਬੀਬੀਆਂ ਤੇ ਨੌਜਵਾਨ ਸ਼ਾਮਿਲ ਹੋਣਗੇ, ਹਰ ਪਿੰਡ ਵਿਚੋੋਂ ਦੁੱਧ ਪ੍ਰਸ਼ਾਦੇ ਤੇ ਹੋਰ ਰਸਤਾਂ ਵੀ ਇਕੱਠੀਆਂ ਕਰਕੇ ਲਿਆਂਦੀਆਂ ਜਾਣਗੀਆਂ | ਸਾਰੇ ਸੂਬਾ ਕੋਰ ਕਮੇਟੀ ਬੁੱਧੀਜੀਵੀ ਅਤੇ ਹੋਰ ਚਿੰਤਕ ਸ਼ਖਸੀਅਤਾਂ ਸਮਾਗਮ ਵਿਚ ਸ਼ਾਮਿਲ ਹੋਣਗੇ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੇ ਕੁਰਬਾਨੀਆਂ ਤੇ ਸ਼ਹੀਦੀਆਂ ਤੋਂ ਪ੍ਰੇਰਿਤ ਕੀਤਾ ਜਾਵੇਗਾ | ਇਸ ਲਈ ਕਿਸਾਨ ਜਥੇਬੰਦੀ ਦੇ ਸਾਰੇ ਕੇਡਰ ਤੇ ਆਮ ਲੋਕਾਂ ਨੂੰ ਇਸ ਸਮਾਗਮ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ | ਇਸ ਮੌਕੇ ਸੁਖਦੇਵ ਸਿੰਘ ਸ਼ਹਾਬਪੁਰ, ਅਮਨਦੀਪ ਸਿੰਘ ਸੇਰੋਂ, ਸਰਮੁੱਖ ਸਿੰਘ ਸੇਰੋਂ, ਕੁਲਵੰਤ ਸਿੰਘ ਸੇਰੋਂ, ਕਾਬਲ ਸਿੰਘ ਸੇਰੋਂ, ਨਰਿੰਦਰ ਸਿੰਘ ਭੋਲਾ ਸੇਰੋੋਂ ਆਦਿ ਆਗੂ ਹਾਜ਼ਰ ਸਨ |