24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਭੁਪਿੰਦਰ ਸਿੰਘ ਕੋਹਲੀ ਨੇ ਅਕਾਲ ਅਕੈਡਮੀ ਤੇਜਾ ਸਿੰਘ ਵਾਲਾ ਦਾ ਕੀਤਾ ਦੌਰਾ <br/>

ਅਜੀਤ ਡੈਸਕ 19-11-2025
ਤਰਨ ਤਾਰਨ, 18 ਨਵੰਬਰ (ਹਰਿੰਦਰ ਸਿੰਘ­)-ਕਲਗੀਧਰ ਟਰੱਸਟ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੱਲ ਰਹੀ 'ਅਕਾਲ ਅਕੈਡਮੀ ਤੇਜਾ ਸਿੰਘ ਵਾਲਾ' ਵਿਚ ਸਮਾਜ ਸੁਧਾਰਕ ਅਤੇ ਗੁਰੂ ਪੰਥ ਦੀ ਨਿਸ਼ਕਾਮ ਸੇਵਾ ਕਰਨ ਵਾਲੇ ਭੁਪਿੰਦਰ ਸਿੰਘ ਕੋਹਲੀ ਨੇ ਵਿਸ਼ੇਸ਼ ਦੌਰਾ ਕੀਤਾ | ਉਨ੍ਹਾਂ ਦੇ ਆਗਮਨ ਨਾਲ ਪੂਰਾ ਅਕਾਲ ਅਕੈਡਮੀ ਦਾ ਸਕੂਲ ਪਰਿਵਾਰ ਰੂਹਾਨੀਅਤ ਅਤੇ ਪ੍ਰੇਰਨਾ ਨਾਲ ਝਲਕ ਉਠਿਆ | ਇਹ ਮੁਲਾਕਾਤ ਦੋ ਗਰੁੱਪਾਂ ਵਿਚ ਕਰਵਾਈ ਗਈ | ਪਹਿਲਾ ਗਰੁੱਪ, ਜਿਸ ਵਿਚ ਤਕਰੀਬਨ 75 ਵਿਦਿਆਰਥੀ ਅਤੇ ਕੁਝ ਅਧਿਆਪਕ ਮੌਜੂਦ ਸਨ | ਕੋਹਲੀ ਨੇ ਮਨੁੱਖੀ ਕਦਰਾਂ-ਕੀਮਤਾਂ, ਨੈਤਿਕਤਾ ਅਤੇ ਜੀਵਨ ਦੇ ਅਸਲੀ ਮੁੱਲ ਬਾਰੇ ਪ੍ਰੇਰਣਾਦਾਇਕ ਵਿਚਾਰ ਸਾਂਝੇ ਕੀਤੇ | ਉਨ੍ਹਾਂ ਨੇ ਇਸ ਵਿਸ਼ੇ 'ਤੇ ਚਾਨਣਾ ਪਾਇਆ ਕਿ ਸੇਵਾ ਕਿਸੇ ਉਮਰ ਦੀ ਮੁਹਤਾਜ ਨਹੀਂ ਹੁੰਦੀ ਅਤੇ ਗੁਰਮੁਖ ਕਦੇ ਵੀ ਬੁੱਢੇ ਨਹੀਂ ਹੁੰਦੇ | ਪੈਸਾ ਹੀ ਸੇਵਾ ਨਹੀਂ, ਸਗੋਂ ਸੱਚੇ ਮਨ ਨਾਲ ਲੋੜਵੰਦ, ਲਾਚਾਰ ਅਤੇ ਬਿਮਾਰ ਲੋਕਾਂ ਦੀ ਸਹਾਇਤਾ ਕਰਨਾ ਸਭ ਤੋਂ ਵੱਡੀ ਮਾਨਵਤਾ ਹੈ | ਉਹਨਾਂ ਦੇ ਇਹ ਸਨੇਹੇ ਨੇਕੀ, ਦਇਆ ਅਤੇ ਸਹਿਯੋਗ ਦੇ ਮੁੱਲਾਂ ਨੂੰ ਵਿਦਿਆਰਥੀਆਂ ਦੇ ਮਨਾਂ ਵਿੱਚ ਡੂੰਘਾ ਬਿਠਾ ਗਏ | ਦੂਸਰੇ ਗਰੁੱਪ ਜਿਸ ਵਿਚ ਸਾਰੇ ਅਧਿਆਪਕ ਅਤੇ ਸਟਾਫ ਮੌਜੂਦ ਸੀ | ਕੋਹਲੀ ਨੇ ਸੋਸ਼ਲ ਮੈਨੇਜਮੈਂਟ, ਹੈਲਪ ਮੈਨੇਜਮੈਂਟ ਅਤੇ ਫਾਇਨੈਂਸ਼ੀਅਲ ਮੈਨੇਜਮੈਂਟ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਚੰਗਾ ਪ੍ਰਬੰਧਕ ਬਣਨ ਲਈ ਇਮਾਨਦਾਰੀ, ਸਮਾਂ ਪ੍ਰਬੰਧ ਅਤੇ ਜਿੰਮੇਵਾਰੀ ਸਭ ਤੋਂ ਮੁਢਲੇ ਗੁਣ ਹਨ | ਅੰਤ ਵਿਚ ਅਕਾਲ ਅਕੈਡਮੀ ਤੇਜਾ ਸਿੰਘ ਵਾਲਾ ਦੇ ਪਿ੍ੰਸੀਪਲ ਮੰਜੂ ਤਲਵਾੜ ਅਤੇ ਹੋਰ ਅਧਿਆਪਕਾਂ ਵਲੋਂ ਭੁਪਿੰਦਰ ਸਿੰਘ ਕੋਹਲੀ, ਕੰਵਲਜੀਤ ਸਿੰਘ ਅਤੇ ਮਿਹਰ ਸਿੰਘ ਨੂੰ ਸਿਰਪਾਓ ਅਤੇ ਮੋਮੈਂਟੋ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਇਕ ਵਿਸ਼ੇਸ਼ ਸਮਾਰੋਹ ਵੀ ਕਰਵਾਇਆ ਗਿਆ |

ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਉਪਰ ਕੇਂਦਰ ਵਲੋਂ ਆਪਣਾ ਹੱਕ ਜਿਤਾਉਣਾ ਮੰਦਭਾਗਾ- ਪਲਾਸੌਰ <br/> ਅਗਲੀ ਖ਼ਬਰ ਔਰਤ ਨਾਲ ਕੁੱਟਮਾਰ ਕਰਨ 'ਤੇ ਚਾਰ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।