29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

9 ਦੇ ਰੋਸ ਧਰਨੇ 'ਚ ਪੈਨਸ਼ਨਰ ਯੂਨੀਅਨ ਏਟਕ ਦੇ ਵਰਕਰ ਵਹੀਰਾਂ ਘੱਤ ਕੇ ਪਹੁੰਚਣਗੇ- ਅਮਰਜੀਤ ਮਾੜੀਮੇਘਾ <br/>

ਅਜੀਤ ਡੈਸਕ 08-11-2025
ਤਰਨ ਤਾਰਨ, 7 ਨਵੰਬਰ (ਹਰਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਬਿਜਲੀ ਨਿਗਮ ਦੀਆਂ ਜਾਇਦਾਦਾਂ ਵੇਚਣ ਤੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਬਿਜਲੀ ਸੋਧ ਬਿੱਲ 2025 ਦੇ ਪ੍ਰਸਾਵਤ ਖਰੜੇ ਖਿਲਾਫ਼ 9 ਨਵੰਬਰ ਦਿਨ ਐਤਵਾਰ ਨੂੰ ਸਥਾਨਿਕ ਬੱਸ ਸਟੈਂਡ 'ਤੇ ਦਿੱਤੇ ਜਾ ਰਹੇ ਰੋਸ ਧਰਨੇ ਅਤੇ ਸ਼ਹਿਰ ਵਿਚ ਕੀਤੇ ਜਾ ਰਹੇ ਝੰਡਾ ਮਾਰਚ ਵਿਚ ਭਰਵੀਂ ਸ਼ਮੂਲੀਅਤ ਕਰਨ ਦੀਆਂ ਜੋਰਦਾਰ ਤਿਆਰੀਆਂ ਸਬੰਧੀ ਪਾਵਰਕਾਮ ਐਂਡ ਟ੍ਰਾਂਸ਼ਕੋ ਪੈਨਸ਼ਨਰਜ਼ ਯੂਨੀਅਨ ਪੰਜਾਬ ਜਥੇਬੰਦੀ ਦੀ ਸਰਕਲ ਮੀਟਿੰਗ ਜੈਮਲ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਸਥਾਨਿਕ ਬਾਠ ਰੋਡ 'ਤੇ ਬਣੇ ਅਰਜਨ ਸਿੰਘ ਗੜਗੱਜ ਯਾਦਗਾਰੀ ਭਵਨ ਵਿਖੇ ਹੋਈ | ਪੈਨਸ਼ਨਰਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸਰਕਲ ਵਰਕਿੰਗ ਸਕੱਤਰ ਅਮਰਜੀਤ ਸਿੰਘ ਮਾੜੀਮੇਘਾ, ਸਰਕਲ ਆਗੂ ਜਗੀਰ ਸਿੰਘ ਜੱਗੀ ਅਤੇ ਦਰਸ਼ਨ ਲਾਲ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੀਆਂ ਰਾਜਸੀ ਲੋੜਾਂ ਲਈ ਲੋਕ ਵਿਰੋਧੀ ਨੀਤੀ ਤਹਿਤ ਬਿਜਲੀ ਨਿਗਮ ਦੀਆਂ ਵੱਡੇ ਸ਼ਹਿਰਾਂ ਵਿਚ ਬਹੁਤ ਮਹਿੰਗੀਆਂ ਜਇਦਾਦਾਂ ਵੇਚਣ ਦੀਆਂ ਵਿਉਂਤਬੰਦੀਆਂ ਬਣਾ ਰਹੀ ਹੈ ਅਤੇ ਇਸੇ ਤਰ੍ਹਾਂ ਕੇਂਦਰ ਸਰਕਾਰ ਦੇਸ਼ ਦੇ ਸਮੁੱਚੇ ਪਾਵਰ ਸੈਕਟਰ ਨੂੰ ਪੂੰਜੀਪਤੀਆਂ ਦੇ ਹਵਾਲੇ ਕਰਨ ਲਈ ਬਿਜਲੀ ਬਿੱਲ 2025 ਦੇ ਖਰੜੇ ਨੂੰ ਧੱਕੇ ਨਾਲ ਪਾਸ ਕਰਨਾ ਚਾਹੁੰਦੀ ਹੈ | ਜਿਸਦੇ ਖਿਲਾਫ਼ ਅਦਾਰੇ ਦੀਆਂ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ 9 ਨਵੰਬਰ ਨੂੰ ਰੋਸ ਧਰਨਾ ਲਗਾ ਕੇ ਸ਼ਹਿਰ ਵਿਚ ਝੰਡਾ ਮਾਰਚ ਕਰ ਰਹੀਆਂ ਹਨ | ਮੀਟਿੰਗ ਵਿਚ ਰਾਜਿੰਦਰ ਕੁਮਾਰ ਜੋਸ਼ੀ, ਜਗਤਾਰ ਸਿੰਘ ਖਾਰਾ, ਤਰਸੇਮ ਸਿੰਘ ਖਡੂਰ ਸਾਹਿਬ, ਸ਼ਿੰਗਾਰਾ ਸਿੰਘ ਰਾਮਪੁਰੀਆ, ਮੇਜਰ ਸਿੰਘ ਪੰਨੂੰ, ਬਲਵਿੰਦਰ ਸਿੰਘ ਨੰਦਪੁਰ, ਜਗਤਾਰ ਸਿੰਘ ਪੱਖੋਕੇ, ਗੁਰਭੇਜ ਸਿੰਘ ਨੰਦਪੁਰ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਆਸ਼ਾ ਵਰਕਰਜ਼ ਤੇ ਫੈਸਿਲਈਟੇਟਰ ਸਾਂਝੇ ਮੋਰਚੇ ਵਲੋਂ 9 ਨੂੰ ਕੀਤੀ ਜਾਵੇਗੀ ਰੋਸ ਰੈਲੀ ਅਗਲੀ ਖ਼ਬਰ ਬਾਬਾ ਬਿਸ਼ਨ ਸਿੰਘ ਕੀਰਤਨ ਸਿੰਘ ਸਕੂਲ ਢੋਟਾ ਵਿਖੇ ਬੱਚਿਆਂ ਲਈ ਪਿਕਨਿਕ ਪ੍ਰੋਗਰਾਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।