29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਭਗਵੰਤ ਮਾਨ ਦੀ ਬਦਲਾਅ ਦੀ ਝੂਠੀ ਸਰਕਾਰ ਦਾ ਪਰਦਾ ਚੁੱਕਿਆ ਗਿਆ-ਨਵਜੋਤ ਕੌਰ ਲੰਬੀ <br/>

ਅਜੀਤ ਡੈਸਕ 08-11-2025
ਤਰਨ ਤਾਰਨ, 7 ਨਵੰਬਰ (ਹਰਿੰਦਰ ਸਿੰਘ)-ਤਰਨ ਤਾਰਨ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਸਾਂਝੇ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਖਾਲਸਾ ਦੇ ਹੱਕ ਵਿਚ ਕੱਢਿਆ ਗਿਆ ਰੋਡ ਸ਼ੋਅ ਪੂਰੀ ਤਰ੍ਹਾਂ ਇਤਿਹਾਸਕ ਤੇ ਜੋਸ਼ ਨਾਲ ਭਰਪੂਰ ਰਿਹਾ | ਸੰਗਤ ਦੀ ਭਾਰੀ ਭੀੜ ਨਾਅਰੇ ਤੇ ਫੁੱਲਾਂ ਦੀ ਵਰਖਾ ਨਾਲ ਤਰਨ ਤਾਰਨ ਦੇ ਪਿੰਡਾਂ ਵਿਚ ਪੰਥਕ ਜੋਸ਼ ਗੂੰਜ ਉਠਿਆ | ਇਸ ਰੋਡ ਸ਼ੋਅ ਦੀ ਅਗਵਾਈ ਭਾਈ ਅੰਮਿ੍ਤਪਾਲ ਸਿੰਘ ਖਾਲਸਾ ਦੇ ਪਿਤਾ ਬਾਪੂ ਤਰਸੇਮ ਸਿੰਘ ਕਰ ਰਹੇ ਸਨ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸ਼ਹੀਦ ਭਾਈ ਦੀਪ ਸਿੱਧੂ ਦੇ ਭਰਾਤਾ ਭਾਈ ਮਨਦੀਪ ਸਿੰਘ ਸਿੱਧੂ, ਜਸਕਰਨ ਸਿੰਘ ਰਿਆੜ, ਪੰਜਾਬੀ ਫਿਲਮ ਕਲਾਕਾਰ ਕੁਲਜਿੰਦਰ ਸਿੰਘ ਸਿੱਧੂ, ਭਾਈ ਪਰਮਜੀਤ ਸਿੰਘ ਜੌਹਲ ਅਤੇ ਹੋਰ ਕਈ ਸੀਨੀਅਰ ਆਗੂ ਤੇ ਪਾਰਟੀ ਵਰਕਰ ਮੌਜੂਦ ਸਨ | ਭੈਣ ਨਵਜੋਤ ਕੌਰ ਲੰਬੀ ਨੇ ਇਸ ਮੌਕੇ ਆਪਣੇ ਤਿੱਖੇ ਬਿਆਨ ਵਿਚ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ, ਜੋ ਬਦਲਾਅ ਦੇ ਝੂਠੇ ਵਾਅਦਿਆਂ 'ਤੇ ਬਣੀ ਸੀ, ਅੱਜ ਲੋਕਾਂ ਦੇ ਭਰੋਸੇ ਤੇ ਖ਼ਰੀ ਨਹੀਂ ਉਤਰੀ | ਉਨ੍ਹਾਂ ਕਿਹਾ ਕਿ ਪੰਥਕ ਨੌਜਵਾਨਾਂ ਨੂੰ ਫਸਾ ਕੇ ਸੱਚ ਬੋਲਣ ਵਾਲਿਆਂ ਨੂੰ ਜੇਲ੍ਹਾਂ ਵਿਚ ਪਾ ਕੇ ਤੇ ਗੁਰਮਤਿ ਅਦਾਰਿਆਂ ਵਿਚ ਰਾਜਨੀਤਕ ਦਖ਼ਲ ਦੇ ਕੇ ਇਸ ਸਰਕਾਰ ਨੇ ਆਪਣਾ ਅਸਲ ਚਿਹਰਾ ਸਾਹਮਣੇ ਲਿਆ ਦਿੱਤਾ ਹੈ | ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਸੱਚਾਈ ਅਤੇ ਪੰਥਕ ਸਿਧਾਂਤਾਂ ਦੀ ਅਵਾਜ਼ ਹੈ, ਜਿਹੜੀ ਕਿਸੇ ਸਰਕਾਰੀ ਡਰ ਜਾਂ ਦਬਾਅ ਹੇਠ ਨਹੀਂ ਝੁਕੇਗੀ | ਹੁਣ ਲੋਕਾਂ ਨੇ ਸਾਫ਼ ਕਰ ਦਿੱਤਾ ਹੈ ਕਿ ਪੰਜਾਬ ਨੂੰ ਉਹ ਸਰਕਾਰ ਨਹੀਂ ਚਾਹੀਦੀ ਜੋ ਕੇਵਲ ਇਸ਼ਤਿਹਾਰਾਂ 'ਤੇ ਝੂਠੇ ਦਾਅਵਿਆਂ ਨਾਲ ਚੱਲਦੀ ਹੈ | ਭਾਈ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਤਰਨ ਤਾਰਨ ਦੀ ਸੰਗਤ ਨੇ ਅੱਜ ਜਿਹੋ ਜਿਹਾ ਜੋਸ਼ ਦਿਖਾਇਆ ਹੈ, ਉਹ ਇਹ ਦਰਸਾਉਂਦਾ ਹੈ ਕਿ ਹੁਣ ਪੰਥਕ ਸਿਆਸਤ ਹੀ ਪੰਜਾਬ ਦੀ ਅਸਲੀ ਤਾਕਤ ਬਣੇਗੀ | ਰੋਡ ਸ਼ੋਅ ਦੇ ਅੰਤ 'ਤੇ ਸੰਗਤ ਵੱਲੋਂ ਭਾਈ ਮਨਦੀਪ ਸਿੰਘ ਸਿੱਧੂ, ਬਾਪੂ ਤਰਸੇਮ ਸਿੰਘ ਅਤੇ ਭੈਣ ਨਵਜੋਤ ਕੌਰ ਲੰਬੀ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ | ਇਹ ਇਤਿਹਾਸਕ ਦਿ੍ਸ਼ ਦਰਸਾ ਰਿਹਾ ਸੀ ਕਿ ਤਰਨ ਤਾਰਨ ਦੀ ਧਰਤੀ ਤੋਂ ਹੁਣ ਝੂਠੀ ਤਬਦੀਲੀ ਨਹੀਂ, ਸੱਚੀ ਪੰਥਕ ਕ੍ਰਾਂਤੀ ਉੱਭਰ ਰਹੀ ਹੈ |

ਪਿਛਲੀ ਖ਼ਬਰ ਕਾਂਗਰਸੀ ਉਮੀਦਵਾਰ ਕਰਨਬੀਰ ਸਿੰਘ ਬੁਰਜ ਦੇ ਹੱਕ ਵਿਚ ਹੋਈ ਚੋਣ ਮੀਟਿੰਗ <br/> ਅਗਲੀ ਖ਼ਬਰ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਵਲੋਂ ਆਮ ਆਦਮੀ ਪਾਰਟੀ ਦਾ ਪਿੱਟ-ਸਿਆਪਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।