15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਕਾਂਗਰਸੀ ਉਮੀਦਵਾਰ ਕਰਨਬੀਰ ਸਿੰਘ ਬੁਰਜ ਦੇ ਹੱਕ 'ਚ ਕਾਂਗਰਸੀ ਵਰਕਰਾਂ ਦੀ ਮੀਟਿੰਗ

ਅਜੀਤ ਡੈਸਕ 04-11-2025
ਝਬਾਲ, 3 ਨਵੰਬਰ (ਸਰਬਜੀਤ ਸਿੰਘ)-ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਬੇਟੇ ਅਤੇ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਪਿੰਡ ਪੰਜਵੜ ਵਿਖੇ ਸਾਬਕਾ ਚੇਅਰਮੈਨ ਗੁਰਬਖਸ਼ ਸਿੰਘ ਬੁਰਜ ਅਤੇ ਸਾਬਕਾ ਚੇਅਰਮੈਨ ਲਖਬੀਰ ਸਿੰਘ ਬੁਰਜ ਦਾਮਾਦ (ਸਾਬਕਾ ਮੰਤਰੀ ਮਾਸਟਰ ਜਗੀਰ ਸਿੰਘ) ਦੇ ਗ੍ਰਹਿ ਵਿਖੇ ਪਹੁੰਚੇ ਅਤੇ ਕਾਂਗਰਸੀ ਵਰਕਰਾਂ ਨਾਲ ਚੋਣ ਸਬੰਧੀ ਮੀਟਿੰਗ ਕਰਕੇ ਉਹਨਾਂ ਨੂੰ ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਦੇ ਹੱਕ ਵਿਚ ਲਾਮਬੰਦ ਕੀਤਾ | ਇਸ ਸਮੇਂ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੂੰ ਗੁਰਬਖਸ਼ ਸਿੰਘ ਬੁਰਜ, ਲਖਬੀਰ ਸਿੰਘ ਬੁਰਜ ਦੋਵੇਂ ਸਾਬਕਾ ਚੇਅਰਮੈਨ, ਵਰਿੰਦਰਾ ਸਕੂਲ ਦੇ ਡਾਇਰੈਕਟਰ ਕਰਨਬੀਰ ਸਿੰਘ ਬੁਰਜ, ਡਾਇਰੈਕਟਰ ਮਹਾਂਬੀਰ ਸਿੰਘ ਬੁਰਜ ਅਤੇ ਬਲਬੀਰ ਸਿੰਘ ਲਾਡੀ ਬੁਰਜ ਨੇ ਸਨਮਾਨਿਤ ਕੀਤਾ | ਇਸ ਸਮੇਂ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ, ਰਾਜਬੀਰ ਸਿੰਘ ਖਡੂਰ ਸਾਹਿਬ, ਰਜਿੰਦਰ ਸਿੰਘ ਲੱਖਾ ਰੋਣੀ ਆਬਜ਼ਰਵਰ ਖੰਨਾ ਤੇ ਸਮਰਾਲਾ, ਮਲਕੀਅਤ ਸਿੰਘ ਦਾਖਾ ਸਾਬਕਾ ਮੰਤਰੀ, ਲੱਖਾ ਪਾਇਲ ਸਾਬਕਾ ਵਿਧਾਇਕ, ਵਿਕਰਮ ਬਾਜਵਾ, ਰਾਜਾ ਗਿੱਲ, ਬਲਬੀਰ ਸਿੰਘ ਲਾਡੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਕੈਰੋਂਵਾਲ ਵਿਖੇ ਭਾਈ ਮਨਦੀਪ ਸਿੰਘ ਦੀ ਚੋਣ ਮੁਹਿੰਮ ਨੂੰ ਮਿਲਿਆ ਭਰਵਾਂ ਸਮਰਥਨ ਅਗਲੀ ਖ਼ਬਰ ਕੇਂਦਰੀ ਮੰਤਰੀ ਬਿੱਟੂ ਨੇ ਭਾਜਪਾ ਉਮੀਦਵਾਰ ਸੰਧੂ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।