07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਹੜ੍ਹਾਂ 'ਚ ਰੁੜ੍ਹੀ ਪਿੰਡ ਕੁੱਤੀਵਾਲਾ ਦੀ ਜ਼ਮੀਨ ਕਣਕ ਦੀ ਬਿਜਾਈ ਲਈ ਕੀਤੀ ਤਿਆਰ <br/>

ਅਜੀਤ ਡੈਸਕ 03-11-2025
ਹਰੀਕੇ ਪੱਤਣ, 2 ਨਵੰਬਰ (ਸੰਜੀਵ ਕੁੰਦਰਾ)-ਅਗਸਤ-ਸਤੰਬਰ ਮਹੀਨੇ 'ਚ ਆਏ ਹੜ੍ਹਾਂ ਨੇ ਬਿਆਸ-ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਦੇ ਪਾਣੀ ਨੇ ਹਰੀਕੇ ਹਥਾੜ ਖੇਤਰ ਵਿਚ ਬਹੁਤ ਤਬਾਹੀ ਕਰ ਦਿੱਤੀ | ਫ਼ਸਲਾਂ ਦੇ ਨਾਲ-ਨਾਲ ਜ਼ਮੀਨਾਂ ਨੂੰ ਪਾਣੀ ਦਾ ਤੇਜ਼ ਵਹਾਅ ਹੜ੍ਹ ਕੇ ਲੈ ਗਿਆ | ਪਰ ਹੜ੍ਹਾਂ ਤੋਂ ਬਾਅਦ ਵੀ ਇਨ੍ਹਾਂ ਲੋਕਾਂ ਨੂੰ ਆਪਣੇ ਪੈਰਾਂ ਸਿਰ ਕਰਨ ਦਾ ਤਹੱਈਆ ਕਰਕੇ ਬੈਠੀਆਂ ਸੰਸਥਾਵਾਂ ਅੱਜ ਵੀ ਸੇਵਾ ਕਾਰਜ ਲਗਾਤਾਰ ਨਿਭਾ ਰਹੀਆਂ ਹਨ | ਅਜਿਹਾ ਹੀ ਇਕ ਸੇਵਾ ਕਾਰਜ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਵਲੋਂ ਹਲਕਾ ਪੱਟੀ ਦੇ ਪਿੰਡ ਕੁੱਤੀ ਵਾਲਾ ਵਿਖੇ ਸ਼ੁਰੂ ਕੀਤਾ ਹੋਇਆ ਹੈ | ਜ਼ਿਕਰਯੋਗ ਹੈ ਕਿ ਪਿੰਡ ਕੁੱਤੀ ਵਾਲਾ ਦੇ ਕਿਸਾਨਾਂ ਦੀ ਲਗਪਗ 70 ਏਕੜ ਜ਼ਮੀਨ ਹੜ੍ਹਾਂ ਨੇ ਪੂਰੀ ਤਰ੍ਹਾਂ ਬਰਬਾਦ ਕਰ ਦਿੱਤੀ ਸੀ ਤੇ ਹੜ੍ਹਾਂ ਦੀ ਮਾਰ ਕਾਰਨ ਕਈ ਜ਼ਮੀਨਾਂ ਵਿਚ 10-10 ਫੁੱਟ ਡੂੰਘੇ ਖੱਡੇ ਪੈ ਗਏ ਸਨ | ਇਨ੍ਹਾਂ ਲੋਕਾਂ ਲਈ ਮਦਦਗਾਰ ਬਣ ਕੇ ਬਹੁੜੀ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼, ਜਿਸ ਦੇ ਸੂਬਾ ਪ੍ਰਧਾਨ ਪਲਵਿੰਦਰ ਸਿੰਘ ਮਾਹਲ ਵਲੋਂ ਇਨ੍ਹਾਂ ਜ਼ਮੀਨਾਂ ਨੂੰ ਪੱਧਰ ਕਰਨ ਦਾ ਪਿੰਡ ਕੁੱਤੀ ਵਾਲਾ ਦੇ ਕਿਸਾਨਾਂ ਨਾਲ ਵਾਅਦਾ ਕੀਤਾ ਅਤੇ ਪਿਛਲੀ 4 ਅਕਤੂਬਰ ਨੂੰ ਕੰਮ ਸ਼ੁਰੂ ਕਰ ਦਿੱਤਾ, ਜੋ ਅੱਜ ਤੱਕ ਨਿਰੰਤਰ ਜਾਰੀ ਹੈ | ਜਦੋਂ 'ਅਜੀਤ' ਦੀ ਟੀਮ ਪਿੰਡ ਕੁੱਤੀ ਵਾਲਾ ਦੇ ਰਕਬੇ ਵਿਚ ਪੁੱਜੀ ਤਾਂ 18 ਟਰੈਕਟਰ ਵੱਖ-ਵੱਖ ਖੇਤਾਂ ਨੂੰ ਪੱਧਰਾ ਕਰਨ ਵਿਚ ਲੱਗੇ ਹੋਏ ਸਨ | ਹੁਣ ਤੱਕ ਲਗਪਗ 40 ਏਕੜ ਜ਼ਮੀਨ ਕਣਕ ਦੀ ਬਿਜਾਈ ਲਈ ਤਕਰੀਬਨ ਤਿਆਰ ਹੋਣ ਦੇ ਬਿਲਕੁਲ ਕਰੀਬ ਹੈ | ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੁਰਜਿੰਦਰ ਸਿੰਘ ਮੱਤਾ ਬੂਹ ਅਤੇ ਬਲਾਕ ਪੱੱਟੀ ਦੇ ਪ੍ਰਧਾਨ ਬੁੱਧ ਸਿੰਘ ਨੇ ਦੱਸਿਆ ਕਿ ਇਹ ਕਾਰਜ ਸੂਬਾ ਪ੍ਰਧਾਨ ਪਲਵਿੰਦਰ ਸਿੰਘ ਮਾਹਲ ਵਲੋਂ 4 ਅਕਤੂਬਰ ਨੂੰ ਸ਼ੁਰੂ ਕੀਤਾ ਗਿਆ ਸੀ, ਜੋ ਜਾਰੀ ਹੈ ਤੇ ਰਾਤ ਦੇ 2-2 ਵਜੇ ਤੱਕ ਜਥੇਬੰਦੀ ਵਲੋਂ ਇਸ ਸੇਵਾ ਕਾਰਜ ਵਿਚ ਡਟਿਆ ਗਿਆ |

ਪਿਛਲੀ ਖ਼ਬਰ ਖੇਤੀਬਾੜੀ ਵਿਭਾਗ ਵਲੋਂ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ <br/> ਅਗਲੀ ਖ਼ਬਰ ਸਾਇੰਸ ਡਰਾਮਾ ਮੁਕਾਬਲੇ 'ਚ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀ ਅੱਵਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।