15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਬੱਚਿਆਂ ਵਿਚ ਅਲਰਜੀ ਦੇ ਵੱਖ-ਵੱਖ ਲੱਛਣ ਹੋ ਸਕਦੇ- ਡਾ. ਸੁਪਿ੍ਯਾ <br/>

ਅਜੀਤ ਡੈਸਕ 23-09-2025
ਤਰਨ ਤਾਰਨ, 22 ਸਤੰਬਰ (ਹਰਿੰਦਰ ਸਿੰਘ)- ਬੱਚਿਆਂ ਵਿਚ ਅਲਰਜੀ ਦੇ ਵੱਖ-ਵੱਖ ਲੱਛਣ ਹੋ ਸਕਦੇ ਹਨ ਕਿਉਂਕਿ ਬੱਚਿਆਂ ਵਿਚ ਅਲਰਜੀ ਵੱਡਿਆ ਨਾਲੋਂ ਜਿਆਦਾ ਹੁੰਦੀ ਹੈ ਅਤੇ ਅਗਰ ਕਿਸੇ ਦੇ ਬੱਚੇ ਵਿਚ ਅਲਰਜੀ ਦੇ ਲੱਛਣ ਦਿਖਾਈ ਦੇਣ ਤਾਂ ਉਹ ਤਰੁੰਤ ਮਾਹਿਰ ਡਾਕਟਰ ਪਾਸੋਂ ਬੱਚਿਆਂ ਦਾ ਚੈਕਅੱਪ ਕਰਵਾਉਣ ਤਾਂ ਕਿ ਬਿਮਾਰੀ ਗੰਭੀਰ ਨਾ ਬਣੇ | ਇਹ ਜਾਣਕਾਰੀ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਸੁਪਿ੍ਯਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਕਿਹਾ ਕਿ ਅੱਖਾਂ ਦਾ ਲਾਲ ਹੋਣਾ, ਅੱਖਾਂ ਵਿਚ ਖੁਜਲੀ ਹੋਣਾ, ਅੱਖਾਂ ਦੇ ਥੱਲੇ ਕਾਲੇ ਘੇਰੇ, ਨੱਕ ਨੂੰ ਬਾਰ-ਬਾਰ ਰਗੜਣਾ, ਨੱਕ ਵਿਚ ਖਾਰਿਸ਼, ਬੱਚਿਆਂ ਵਿਚ ਚਮੜੀ ਲਾਲ ਹੋਣਾ, ਵਾਰ-ਵਾਰ ਸਰਦੀ ਅਤੇ ਖਾਂਸੀ ਹੋਣਾ ਆਦਿ ਅਲਰਜੀ ਦੇ ਲੱਛਣ ਹੋ ਸਕਦੇ ਹਨ ਕਿਉਂਕਿ ਬੱਚਿਆਂ ਵਿਚ ਵੱਡਿਆ ਦੇ ਮੁਕਾਬਲੇ ਇਮਓਨ ਸਿਸਟਮ ਕਮਜੋਰ ਹੁੰਦਾ ਹੈ, ਜਿਸ ਕਾਰਨ ਅਲਰਜੀ ਬੱਚਿਆਂ ਨੂੰ ਜਲਦੀ ਹੁੰਦੀ ਹੈ ਅਤੇ ਸਮੇਂ ਸਿਰ ਇਸਦਾ ਇਲਾਜ ਕਰਵਾਉਣਾ ਬਹੁਤ ਜਰੂਰੀ ਹੈ |

ਪਿਛਲੀ ਖ਼ਬਰ ਟਾਊਨ ਹਾਲ ਦੀ ਡੇਢ ਸਦੀ ਪੁਰਾਣੀ ਇਮਾਰਤ ਦਾ ਮੁੱਖ ਹਿੱਸਾ ਸਟੋਰ 'ਚ ਤਬਦੀਲ ਅਗਲੀ ਖ਼ਬਰ ਅਮਰ ਸ਼ਹੀਦ ਬਾਬਾ ਹਿੰਮਤ ਸਿੰਘ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।