ਚੋਗਾਵਾਂ, 20 ਜੁਲਾਈ (ਗੁਰਵਿੰਦਰ ਸਿੰਘ ਕਲਸੀ)-ਕਸਬਾ ਲੋਪੋਕੇ ਵਿਖੇ ਬਾਬਾ ਜਾਹਰਾ ਵਾਲੀ ਸਰਕਾਰ ਦਾ ਸਾਲਾਨਾ ਸੱਭਿਆਚਾਰ ਮੇਲਾ ਬਾਬਾ ਮੁਖਤਾਰ ਸ਼ਾਹ ਦੀ ਅਗਵਾਈ ਹੇਠ ਮੁੱਖ ਸੇਵਾਦਾਰ ਬਾਬਾ ਕਾਕੂ ਸ਼ਾਹ ਤੇ ਬਾਬਾ ਵਰਿਆਮ ਸ਼ਾਹ ਵਲੋਂ ਮਨਾਇਆ ਗਿਆ | ਇਸ ਮੌਕੇ ਦਰਗਾਹ ਦੇ ਮੁੱਖ ਸੇਵਾਦਾਰ ਬਾਬਾ ਕਾਕੂ ਸ਼ਾਹ ਤੇ ਵਰਿਆਮ ਸ਼ਾਹ ਨੇ ਆਈਆਂ ਸੰਗਤਾਂ ਪੀਰਾਂ ਦੀ ਮਹਿਮਾ ਬਾਰੇ ਦੱਸਿਆ | ਉਪਰੰਤ ਲੱਗੇ ਖੁੱਲੇ ਅਖਾੜੇ ਵਿਚ ਪੰਜਾਬੀ ਗਾਇਕ ਜੋੜੀ ਕਿ੍ਪਾਲ ਗਿੱਲ ਤੇ ਰਜਨੀ ਮਾਨ ਨੇ ਆਏ ਹੋਏ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ | ਸ਼ਾਮ ਨੂੰ ਕੱਵਾਲਾਂ ਤੇ ਉਨ੍ਹਾਂ ਦੇ ਸਾਥੀਆਂ ਪੀਰਾਂ ਦੀ ਮਹਿਮਾ ਦਾ ਰੰਗ ਬੰਨਿ੍ਹਆ | ਇਸ ਮੌਕੇ ਐੱਸ.ਐੱਚ.ਓ. ਲੋਪੋਕੇ ਹਿਮਾਂਸ਼ੂ ਭਗਤ, ਹੌਲਦਾਰ ਕੁਲਵੰਤ ਸਿੰਘ, ਸਰਪੰਚ ਜੀਤ ਜੌਹਲ ਠੱਠਾ, ਸਾਹਿਬ ਸਿੰਘ ਠੱਠਾ, ਬਾਬਾ ਸਤਨਾਮ ਸ਼ਾਹ, ਬਾਬਾ ਕਸ਼ਮੀਰ ਸ਼ਾਹ, ਬੱਬੂ ਸ਼ਾਹ ਹਲਵਾਈ, ਨੋਨੀ ਤੰਦੂਰ ਵਾਲਾ, ਲਾਲਾ, ਲਵਲੀ ਸਿੰਘ, ਯੁੱਧਬੀਰ ਸਿੰਘ, ਦਿਲਪ੍ਰੀਤ ਸਿੰਘ, ਲਾਲ ਸਿੰਘ, ਸੋਨੂ ਤੰਦੂਰ ਵਾਲਾ, ਮਨਪ੍ਰੀਤ ਸਿੰਘ, ਅੰਮਿ੍ਤਪਾਲ ਸਿੰਘ, ਕਾਬਾ ਢੋਲ ਵਾਲਾ, ਮਨਪ੍ਰੀਤ ਸਿੰਘ, ਸੋਨੂ ਚਾਹ ਵਾਲਾ, ਬੱਬੀ ਪ੍ਰਧਾਨ, ਲਵ ਚੋਗਾਵਾਂ, ਦਲੇਰ ਸਿੰਘ, ਮੇਜਰ ਸਿੰਘ, ਅਨਮੋਲ ਸਿੰਘ, ਜੁਗਨੂ ਟਪਿਆਲਾ, ਕਰਨ ਟਪਿਆਲਾ, ਹਰਪਾਲ ਸਿੰਘ ਲੋਪੋਕੇ ਆਦਿ ਹਾਜ਼ਰ ਸਨ |