ਖਡੂਰ ਸਾਹਿਬ, 20 ਜੁਲਾਈ (ਰਸ਼ਪਾਲ ਸਿੰਘ ਕੁਲਾਰ)-ਸਿਵਲ ਸਰਡਨ ਡਾ.ਗੁਰਪ੍ਰੀਤ ਸਿੰਘ ਰਾਏ, ਜ਼ਿਲ੍ਹਾ ਐਪੀਡਮੋਲੋਜਿਸਟ ਡਾ. ਰਾਘਵ ਗੁਪਤਾ, ਡਾ. ਅਵਲੀਨ ਕੌਰ, ਏ.ਐੱਮ.ਓ. ਕੰਵਲ ਬਲਰਾਜ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਤੇ ਐੱਸ.ਐੱਮ.ਓ. ਡਾ. ਸਲਿੰਦਰ ਸਿੰਘ ਦੀ ਰਹਿਨੁਮਾਈ ਹੇਠ ਅਤੇ ਹੈਲਥ ਇੰਸਪੈਕਟਰ ਸਾਹਿਬਜੀਤ ਸਿੰਘ ਬੋਦਲਕੀੜੀ ਦੀ ਸੁਪਰਵਾਈਜਨ ਸਕੂਲ ਅਤੇ ਸੇਵਾ ਕੇਂਦਰ ਵਿਖੇ ਡੇਂਗੂ ਅਤੇ ਮਲੇਰੀਏ ਦੇ ਬਚਾਅ ਤਹਿਤ ਫੋਗਿੰਗ ਕਰਵਾਈ ਗਈ | ਬੱਚਿਆਂ ਨੂੰ ਇਸ ਤੋਂ ਬਚਾਅ ਸੰਬੰਧੀ ਪੂਰਨ ਜਾਣਕਾਰੀ ਦਿੱਤੀ ਗਈ ਅਤੇ ਹੈਲਥ ਇੰਸਪੈਕਟਰ ਵਲੋਂ ਟੀਮ ਵਲੋਂ ਪੂਰੇ ਸਕੂਲ ਦੀ ਜਾਂਚ ਕੀਤੀ ਗਈ | ਇਸ ਮੌਕੇ ਟੀਮ ਵਲੋਂ ਗਮਲਿਆਂ ਅਤੇ ਹੋਰਨਾਂ ਸਥਾਨਾਂ ਉਪਰ ਖੜੇ ਪਾਣੀ ਦੀ ਜਾਂਚ ਕੀਤੀ ਗਈ ਅਤੇ ਪਾਣੀ ਨਾ ਖੜਾ ਰਹਿਣ ਦੇਣ ਸੰਬੰਧੀ ਵੀ ਜਾਗਰੂਕ ਕੀਤਾ ਗਿਆ | ਇਸ ਮੌਕੇ ਸਕੂਲ ਹੈੱਡ ਟੀਚਰ ਰਮਨਦੀਪ ਕੌਰ, ਬਲਵਿੰਦਰ ਕੌਰ, ਅਧਿਆਪਕ ਸਰਵਨ ਸਿੰਘ, ਅਮਰਪਾਲ ਕੌਰ ਏ.ਐੱਨ.ਐੱਮ. ਅਤੇ ਸੁਖਵਿੰਦਰ ਸਿੰਘ ਹੈਲਥ ਵਰਕਰ ਅਤੇ ਬਲਵਿੰਦਰ ਸਿੰਘ ਆਦਿ ਵੀ ਮੌਜੂਦ ਸਨ |