ਪੱਟੀ, 20 ਜੁਲਾਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਪੱਟੀ ਵਲੋਂ ਸੰਗਤ ਦੇ ਸਹਿਯੋਗ ਨਾਲ ਮਹੀਨਾਵਾਰ ਲੋੜਵੰਦ ਪਰਿਵਾਰਾਂ, ਵਿਧਵਾ ਔਰਤਾਂ ਅਤੇ ਬੇਸਹਾਰਾ ਨੂੰ ਰਾਸ਼ਨ ਦੀ ਸੇਵਾ ਗੁਰਦਵਾਰਾ ਬੀਬੀ ਰਜਨੀ ਜੀ ਪੱਟੀ ਵਿਖੇ ਕੀਤੀ ਗਈ | ਬਾਬਾ ਦੀਪ ਸਿੰਘ ਜੀ ਦੀ ਕਿਰਪਾ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹਰ ਮਹੀਨੇ ਸੰਗਤ ਦੇ ਉਦਮ ਨਾਲ ਇਹ ਸੇਵਾਵਾਂ ਚੱਲ ਰਹੀਆਂ ਹਨ | ਰਾਸ਼ਨ ਦੇਣ ਦੀ ਆਰੰਭਤਾਂ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਕੁਲਵਿੰਦਰ ਸਿੰਘ ਵਲੋਂ ਅਰਦਾਸ ਬੇਨਤੀ ਕੀਤੀ ਗਈ | ਉਸ ਤੋਂ ਬਾਅਦ ਰਾਸ਼ਨ ਦੇਣ ਦੀ ਆਰੰਭਤਾ ਕੀਤੀ ਗਈ | ਇਹ ਜਾਣਕਾਰੀ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੱਬੂ ਅਤੇ ਸਕੱਤਰ ਜੋਗਾ ਸਿੰਘ ਵਲੋਂ ਦਿੱਤੀ ਗਈ | ਇਸ ਮੌਕੇ ਅਵਤਾਰ ਸਿੰਘ ਢਿੱਲੋਂ ਵਲੋਂ ਆਪਣੇ ਬੇਟਾ ਅਤੇ ਬੇਟੀ ਜੋਬਨਜੀਤ ਕੌਰ ਅਸਟੈਰਲੀਆ, ਨਵਜੋਤ ਸਿੰਘ ਢਿੱਲੋਂ ਦੇ ਜਨਮ ਦਿਨ ਦੀ ਖੁਸ਼ੀ ਵਿਚ ਲੋੜਵੰਦ ਪਰਿਵਾਰ ਨੂੰ ਰਾਸਨ ਵਿਚ ਮਦਦ ਕੀਤੀ | ਗੁਰਪ੍ਰੀਤ ਸਿੰਘ, ਉਪਨੀਤ ਕੌਰ ਕੈਨੇਡਾ ਪੁੱਤਰ ਹੋਣ ਦੀ ਖੁਸ਼ੀ ਵਿਚ ਪਰਿਵਾਰਾਂ ਦੀ ਮਦਦ ਕੀਤੀ | ਇਸ ਮੌਕੇ ਪ੍ਰਧਾਨ ਪ੍ਰਬੰਧਕ ਕਮੇਟੀ ਗੁਰਦੁਆਰਾ ਬੀਬੀ ਰਜਨੀ ਜੀ ਬਲਬੀਰ ਸਿੰਘ ਲੁਹਾਰੀਆ, ਅਵਤਾਰ ਸਿੰਘ ਸੇਵਾ ਸਿੰਘ ਦੀ ਹੱਟੀ ਵਾਲੇ, ਭਾਈ ਕੰਵਲਜੀਤ ਸਿੰਘ ਰਾਗੀ ਜਥਾ ਪੱਟੀ, ਅਮਰੀਕ ਸਿੰਘ ਜੇ.ਈ., ਰਜਵੰਤ ਸਿੰਘ ਜੇ.ਈ., ਡੀ.ਐ?ਸ.ਪੀ. ਬਲਰਾਜ ਸਿੰਘ ਖਹਿਰਾ, ਸੁਰਜੀਤ ਸਿੰਘ ਪ੍ਰਧਾਨ, ਜਸਪਾਲ ਸਿੰਘ ਮੈਡੀਕਲ ਸਟੋਰ ਵਾਲੇ ਮਨਕੀਰਤ ਸਿੰਘ ਕੈਨੇਡਾ, ਡਾ. ਸਰਵਪ੍ਰੀਤ ਸਿੰਘ, ਅੰਮਿ੍ਤ ਸਿੰਘ ਜੋਲੀ, ਸੁਖਚੈਨ ਸਿੰਘ ਰਾਜੂ ਕਲਾਥ ਹਾਊਸ ਵਾਲੇ, ਪ੍ਰਬਜੀਤ ਸਿੰਘ, ਨਰਿੰਦਰ ਸਿੰੰਘ, ਮਾ. ਸਰਬਜੀਤ ਸਿੰਘ, ਮਾ. ਗੁਰਦੇਵ ਸਿੰਘ ਲੁਹਾਰੀਆ, ਕੈਪਟਨ ਮਹਿਲ ਸਿੰਘ ਸਿੰਧੂ, ਮਾ. ਸਤਨਾਮ ਸਿੰਘ ਸਿੱਧੂ, ਮਾ. ਅਰਸਦੀਪ ਸਿੰਘ, ਮਾ. ਬਿਕਰਮਜੀਤ ਸਿੰਘ, ਮਾ. ਅਮਨਦੀਪ ਸਿੰਘ ਕਰੀਰ, ਗੁਰਸੇਵਕ ਸਿੰਘ ਪਟਵਾਰੀ, ਅਵਤਾਰ ਸਿੰਘ ਫ਼ੌਜੀ ਚੀਮਾ, ਪਰਮਜੀਤ ਸਿੰਘ ਬੈਂਕ ਵਾਲੇ, ਨਿਰਮਲ ਸਿੰਘ ਕਿ੍ਪਾਨਾਂ ਵਾਲੇ, ਗੁਰਦੇਵ ਸਿੰਘ ਲੁਹਾਰੀਆ, ਬਲਜਿੰਦਰ ਸਿੰਘ ਬੀ.ਟੀ., ਸੰਨਦੀਪ ਸਿੰਘ, ਜਗਦੀਪ ਸਿੰਘ ਪਿ੍ੰਸ, ਜੋਬਨਜੀਤ ਸਿੰਘ ਪਟਿਆਲਾ, ਜਸਨਪ੍ਰੀਤ ਸਿੰਘ ਪਟਿਆਲਾ, ਅਮਨ ਕਲਸੀ, ਪ੍ਰਭਜੋਤ ਸਿੰਘ, ਇੰਸਪੈਕਟਰ ਦਰਸਨ ਸਿੰਘ, ਹਰਚਰਨ ਸਿੰਘ ਵਿਰਦੀ, ਜਗਤਾਰ ਸਿੰਘ ਮੁੱਕਰ, ਅਜੇਪਾਲ ਸਿੰਘ, ਹਰਵੇਲ ਸਿੰਘ ਕੈਰੋਂ, ਪਿੰਟੂ ਕਰਿਆਨਾ ਸਟੋਰ, ਹਰਪ੍ਰੀਤ ਸਿੰਘ ਲੇਡੀਜ਼ ਜੋਨ, ਨਿਰਮਲ ਸਿੰਘ, ਸੁਭਦੀਪ ਸਿੰਘ ਕਾਕਾ ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ |