13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਸਿੱਖਿਆ ਵਿਭਾਗ ਪੰਜਾਬ ਵਲੋਂ ਦਰਜਾਚਾਰ ਕਰਮਚਾਰੀਆਂ ਦੀਆਂ ਹੋ ਚੁੱਕੀਆਂ ਤਰੱਕੀਆਂ ਦਾ ਪੱਤਰ ਜਾਰੀ-ਵਿਜੇ ਪਾਲ ਬਿਲਾਸਪੁਰ

ਅਜੀਤ ਡੈਸਕ 21-07-2025
ਤਰਨ ਤਾਰਨ, 20 ਜੁਲਾਈ (ਇਕਬਾਲ ਸਿੰਘ ਸੋਢੀ)-ਸਿੱਖਿਆ ਵਿਭਾਗ ਪੰਜਾਬ ਵਿੱਚ ਕੰਮ ਕਰਦੇ ਰੈਗੂਲਰ ਦਰਜਾਚਾਰ ਕਰਮਚਾਰੀਆਂ ਦੀਆਂ ਐਸ.ਐਲ.ਏ. ਦੀਆਂ ਤਰੱਕੀਆਂ ਕਰਨ ਲਈ ਜੋ ਪੱਤਰ ਵਿਭਾਗ ਵਲੋਂ ਮਿਤੀ 15 ਜੁਲਾਈ 2025 ਨੂੰ ਜ਼ਾਰੀ ਕੀਤਾ ਗਿਆ ਹੈ, ਉਹ ਤਰੱਕੀਆਂ ਪਹਿਲਾਂ ਹੀ 2023 ਵਿਚ ਹੋ ਚੁੱਕੀਆਂ ਹਨ | ਇਸ ਪੱਤਰ ਵਿਚ ਜੋ ਸੀਨੀਆਰਤਾ ਨੰਬਰ ਮੰਗਿਆ ਗਿਆ ਹੈ ਜਰਨਲ 700 ਤੱਕ ਐਸ.ਸੀ. ਕੈਟਾਗਰੀ 900 ਤੱਕ ਅਤੇ ਅੰਗਹੀਣ ਕੈਟਾਗਰੀ 1600 ਤੱਕ ਇਹ ਪਦਉਨਤੀਆਂ ਤਾਂ ਪਹਿਲਾਂ ਹੀ ਹੋ ਚੁੱਕੀਆਂ ਹਨ, ਹੁਣ ਦੁਬਾਰਾ ਵਿਭਾਗ ਫਿਰ ਤੋਂ ਹੋ ਚੁੱਕੀਆਂ ਤਰੱਕੀਆਂ ਕਰਨ 'ਤੇ ਤੁਲਿਆ ਹੋਇਆ ਹੈ | ਇਥੋਂ ਪਤਾ ਲੱਗਦਾ ਹੈ ਕਿ ਸਿੱਖਿਆ ਵਿਭਾਗ ਪੰਜਾਬ ਦਰਜਾਚਾਰ ਕਰਮਚਾਰੀਆਂ ਪ੍ਰਤੀ ਕਿੰਨਾ ਕੁ ਸੰਵੇਦਨਸ਼ੀਲ ਹੈ | ਵਿਭਾਗ ਨੇ ਹਰ ਵਾਰ ਦਰਜਾਚਾਰ ਕਰਮਚਾਰੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ | ਇਸ ਮੌਕੇ ਵਿਜੇ ਪਾਲ ਬਿਲਾਸਪੁਰ ਸੂਬਾ ਪ੍ਰਧਾਨ ਦਰਜਾਚਾਰ ਕਰਮਚਾਰੀ ਐਸੋਸੀਏਸ਼ਨ ਸਿੱਖਿਆ ਵਿਭਾਗ ਨੇ ਕਿਹਾ ਕਿ ਅਕਤੂਬਰ 2023 ਤੋਂ ਬਾਅਦ ਵਿਭਾਗ ਨੇ ਦਰਜਾਚਾਰ ਤੋਂ ਐਸ.ਐਲ.ਏ. ਦੀਆਂ ਕੋਈ ਵੀ ਤਰੱਕੀਆਂ ਨਹੀਂ ਕੀਤੀਆਂ | ਹੁਣ ਜਦੋਂ ਤਰੱਕੀਆਂ ਕਰਨ ਲੱਗੇ ਤਾਂ ਪਹਿਲਾਂ ਹੋਈਆਂ ਤਰੱਕੀਆਂ ਹੀ ਦੁਬਾਰਾ ਕਰਨ ਲਈ ਪੱਤਰ ਜਾਰੀ ਕਰ ਦਿੱਤਾ ਵਿਭਾਗ ਗੁੜੀ ਨੀਂਦ ਵਿਚ ਸ਼ਾਇਦ ਇਸ ਕਰਕੇ ਇਨ੍ਹਾਂ ਨੂੰ ਇਹ ਪਤਾ ਨਹੀਂ ਹੈ ਕਿ ਕੀਤੀਆਂ ਹੋਈਆਂ ਤਰੱਕੀਆਂ ਦੁਬਾਰਾ ਨਹੀਂ ਕੀਤੀਆਂ ਜਾਂਦੀਆਂ | ਉਨ੍ਹਾਂ ਵਿਭਾਗ ਤੋਂ ਮੰਗ ਕੀਤੀ ਕਿ ਤਰੱਕੀਆਂ ਸਹੀ ਸੀਨੀਆਰਤਾ ਨੰਬਰ ਮੁਤਾਬਿਕ ਕੀਤੀਆਂ ਜਾਣ | ਇਸ ਸਮੇਂ ਗੁਰਮੀਤ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਤਰਨ ਤਾਰਨ ਨੇ ਕਿਹਾ ਕਿ ਜਦੋਂ ਦਰਜਾਚਾਰ ਕਰਮਚਾਰੀਆਂ ਦੇ ਕੰਮਾਂ ਦੀ ਵਾਰੀ ਆਉਂਦੀ ਹੈ, ਵਿਭਾਗ ਦਰਜਾਚਾਰ ਕਰਮਚਾਰੀਆਂ ਨਾਲ ਏਦਾਂ ਸਲੂਕ ਹੀ ਕਰਦਾ ਹੈ | ਇਸ ਕਰਕੇ ਲੱਗਦਾ ਹੈ ਕਿ ਵਿਭਾਗ ਬੌਂਦਲਿਆ ਹੋਇਆ ਜਾ ਫਿਰ ਵਿਭਾਗ ਦਰਜਾਚਾਰ ਕਰਮਚਾਰੀਆਂ ਦੀਆਂ ਤਰੱਕੀਆਂ ਕਰਨ ਵਿਚ ਟਾਲਮਟੌਲ ਕਰਨਾ ਚਾਹੁੰਦਾ ਹੈ | ਇਸ ਸਮੇਂ ਨਿਸ਼ਾਨ ਸਿੰਘ ਖਾਰਾ ਖਜਾਨਚੀ ਤਰਨ ਤਾਰਨ, ਅੰਗਰੇਜ਼ ਸਿੰਘ ਗੋਹਲਵਿੰਡ, ਗੁਰਮੇਜ਼ ਸਿੰਘ ਬਲਾਕ ਪ੍ਰਧਾਨ ਚੋਹਲਾ ਸਾਹਿਬ, ਸੁਖਵੰਤ ਸਿੰਘ ਜੋਬਨਜੀਤ ਸਿੰਘ ਬਲਾਕ ਪ੍ਰਧਾਨ ਨੌਸ਼ਹਿਰਾ ਪੰਨੂੰਆਂ ਆਦਿ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਅਕਾਲ ਅਕਾਦਮੀ ਰਾਮਪੁਰ ਨਰੋਤਮਪੁਰ 'ਚ ਬੂਟੇ ਲਗਾਏ ਅਗਲੀ ਖ਼ਬਰ 31 ਜੁਲਾਈ ਤੱਕ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ 'ਤੇ ਮਿਲੇਗੀ ਵਿਸ਼ੇਸ਼ ਛੋਟ-ਈ.ਓ. ਅਨਿਲ ਚੋਪੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।