ਤਰਨ ਤਾਰਨ, 20 ਜੁਲਾਈ (ਇਕਬਾਲ ਸਿੰਘ ਸੋਢੀ)-ਆਸਟ੍ਰੇਲੀਆ ਦੇ ਸਟੱਡੀ ਵੀਜ਼ੇ ਲਗਵਾਉਣ ਦੀ ਮੁਹਾਰਥ ਰੱਖਣ ਵਾਲੇ ਪੰਜਾਬ ਦੇ ਸਭ ਤੋਂ ਸਫ਼ਲ ਅਤੇ 100 ਪ੍ਰਤੀਸ਼ਤ ਨਤੀਜੇ ਦੇਣ ਵਾਲੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਆਸਟ੍ਰੇਲੀਆ ਸਟੱਡੀ ਵੀਜ਼ਾ ਮਾਹਿਰ ਗੈਵੀ ਕਲੇਰ ਵਲੋਂ ਆਸਟ੍ਰੇਲੀਆ ਦੇ ਹਰ ਇਨਟੇਕ ਵਾਂਗ ਇਸ ਵਾਰ ਵੀ ਲਾਮਿਸਾਲ ਨਤੀਜੇ ਦਿੱਤੇ ਜਾ ਰਹੇ ਹਨ ਅਤੇ ਜੁਲਾਈ ਇਨਟੇਕ 2025 ਵਿਚ ਗੈਵੀ ਕਲੇਰ ਨੇ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਆਸਟ੍ਰੇਲੀਆ ਦੀ ਉਡਾਣ ਭਰੀ ਹੈ | ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਗੈਵੀ ਕਲੇਰ ਨੇ ਦੱਸਿਆ ਕਿ ਉਹ ਬਹੁਤ ਹੀ ਖੁਸ਼ ਹਨ, ਕਿਉਂਕਿ ਇਸ ਵਾਰ ਜੁਲਾਈ ਇਨਟੇਕ ਲਈ ਜਿੰਨੇ ਵਿਦਿਆਰਥੀਆਂ ਦੀ ਫਾਈਲ ਲਗਾਈ ਗਈ ਸੀ ਸਾਰੇ ਵਿਦਿਆਰਥੀਆਂ ਦੇ ਵੀਜੇ ਆਏ ਹਨ | ਇਕ ਹੋਰ ਵਿਦਿਆਰਥਣ ਹਰਸਿਮਰਨ ਕੌਰ ਪੁੱਤਰੀ ਜਤਿੰਦਰਪਾਲ ਸਿੰਘ ਵਾਸੀ ਅੱਡਾ ਖੇਮਕਰਨ ਰੋਡ ਭਿੱਖੀਵਿੰਡ ਜ਼ਿਲ੍ਹਾ ਤਰਨ ਤਾਰਨ ਦਾ ਵੀਜਾ ਹਾਸਲ ਹੋਇਆ ਹੈ | ਗੈਵੀ ਕਲੇਰ ਨੇ ਕਿਹਾ ਕਿ ਜਿਹੜੇ ਵੀ ਵਿਦਿਆਰਥੀ ਹੁਣ ਆਸਟ੍ਰੇਲੀਆ ਜਾਣਾ ਚਾਹੁੰਦੇ ਹਨ, ਉਨ੍ਹਾਂ ਲਈ ਨਵੰਬਰ ਅਤੇ ਫਰਵਰੀ ਇਨਟੇਕ ਲਈ ਸੀਟਾਂ ਉਪਲੱਬਧ ਹਨ | ਸਾਲ 2025 ਵਿਚ ਬਾਰ੍ਹਵੀਂ ਪਾਸ ਵਿਦਿਆਰਥੀ ਆਈਲਟਸ ਵਿਚੋਂ 6.5 ਬੈਂਡ ਅਤੇ ਪੀ.ਟੀ.ਈ. ਵਿਚੋਂ ਓਵਰਆਲ 58 ਸਕੋਰ ਲੈ ਕੇ ਜਲਦ ਤੋਂ ਜਲਦ ਅਪਲਾਈ ਕਰਨ | ਗੈਵੀ ਕਲੇਰ ਨੇ ਇਹ ਵੀ ਕਿਹਾ ਕਿ ਜਿੰਨ੍ਹਾਂ ਵਿਦਿਆਰਥੀਆਂ ਨੇ ਕਿਸੇ ਹੋਰ ਏਜੰਟ ਕੋਲ ਆਸਟ੍ਰੇਲੀਆ ਦੀ ਫਾਈਲ ਲਗਾਈ ਹੋਈ ਹੈ ਅਤੇ ਵੀਜਾ ਨਹੀਂ ਆ ਰਿਹਾ ਜਾਂ ਫਿਰ ਏਜੰਟ ਵਿਦਿਆਰਥੀਆਂ ਲਾਰੇ ਲਗਾ ਕੇ ਖੱਜਲ ਖੁਆਰ ਕਰ ਰਿਹਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਉਹ ਦੇਰ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਜੇਕਰ ਵਿਦਿਆਰਥੀਆਂ ਨੇ ਅਪਲਾਈ ਕਰਨ ਵਿਚ ਦੇਰ ਕੀਤੀ ਤਾਂ ਬਾਅਦ ਵਿਚ ਉਨ੍ਹਾਂ ਨੂੰ ਜਿੰਦਗੀ ਭਰ ਲਈ ਪਛਤਾਉਣਾ ਪੈ ਸਕਦਾ ਹੈ | ਗੈਵੀ ਕਲੇਰ ਨੇ ਦੱਸਿਆ ਕਿ ਉਨ੍ਹਾਂ ਨੂੰ 15 ਸਾਲਾਂ ਦਾ ਤਜਰਬਾ ਹੈ ਅਤੇ ਹੁਣ ਤੱਕ ਸੈਂਕੜੇ ਵਿਦਿਆਰਥੀਆਂ ਦੇ ਵੀਜੇ ਲਗਵਾ ਚੁੱਕੇ ਹਨ ਮੈਂ ਕਦੇ ਵੀ ਵਿਦਿਆਰਥੀਆਂ ਨੂੰ ਧੋਖੇ ਵਿਚ ਨਹੀਂ ਰੱਖਦਾ ਅਤੇ ਹਮੇਸ਼ਾਂ ਸਹੀ ਢੰਗ ਅਤੇ ਸਹੀ ਕਾਗਜ਼ ਲਗਵਾ ਕੇ ਹੀ ਵੀਜਾ ਅਪਲਾਈ ਕਰਦੇ ਹਾਂ | ਗੈਵੀ ਕਲੇਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਝੋਲਾ ਛਾਪ ਏਜੰਟਾਂ ਤੋਂ ਬਚਣ ਦੀ ਲੋੜ ਹੈ ਅਤੇ ਵਿਦਿਆਰਥੀ ਸਿਰਫ਼ ਤੇ ਸਿਰਫ਼ ਪੰਜਾਬ ਸਰਕਾਰ ਤੋਂ ਮਾਨਤਾ ਵੀਜਾ ਸਲਾਹਕਾਰਾਂ ਰਾਹੀਂ ਹੀ ਅਪਲਾਈ ਕਰਨ | ਵਿਦਿਆਰਥੀ ਸਿਰਫ ਆਸਟ੍ਰੇਲੀਆ ਦੀਆਂ ਵਰਲਡ ਲੈਵਲ ਦੀਆਂ ਟੌਪ ਦੀਆਂ ਯੂਨੀਵਰਸਿਟੀਆਂ ਵਿਚ ਹੀ ਅਪਲਾਈ ਕਰਨ, ਤਾਂ ਜੋ ਉਨ੍ਹਾਂ ਨੂੰ ਗਰੰਟੀ ਨਾਲ ਵੀਜਾ ਮਿਲ ਸਕੇ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਨਵੇਂ ਪੁਰਾਣੇ ਫੰਡਾਂ, ਸਲਾਨਾ ਇਨਕਮ ਜਾਂ ਇੰਟਰਵਿਊ ਨੂੰ ਲੈ ਕੇ ਡਰਨ ਦੀ ਲੋੜ ਹੈ, ਅਸੀਂ ਵਿਦਿਆਰਥੀਆਂ ਦੇ ਹਰ ਮਸਲੇ ਦਾ ਹੱਲ ਕਰਦੇ ਹਾਂ |