20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਆਰ. ਐੱਸ. ਚੰਦੇਲ ਚੁਣੇ ਐਮੀਨੈਂਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੈਨੇਜਮੈਂਟ ਕਮੇਟੀ ਦੇ ਮੈੈਂਬਰ

ਅਜੀਤ ਡੈਸਕ 18-07-2025
ਤਰਨ ਤਾਰਨ, 17 ਜੁਲਾਈ (ਇਕਬਾਲ ਸਿੰਘ ਸੋਢੀ)- ਐਮੀਨੈਂਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਨਵੀਂ ਸਕੂਲ ਮੈਨੇਜਮੈਂਟ ਕਮੇਟੀ ਦਾ ਪੁਰਨਗਠਨ ਇੰਚਾਰਜ ਪਿ੍ੰਸੀਪਲ ਰਜਿੰਦਰ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਹੋਇਆ | ਲੈਕਚਰਾਰ ਤੇੇਜਪਾਲ ਸਿੰਘ ਨੇ ਬੀਤੇ 2 ਵਰਿ੍ਹਆਂ 'ਚ ਸਕੂਲ ਦੀ ਭਲਾਈ ਲਈ ਕਰਾਏ ਗਏ ਕੰਮਾਂ ਦੀ ਜਾਣਕਾਰੀ ਦਿੰਦਿਆਂ ਇਨ੍ਹਾਂ 2 ਸਾਲਾਂ ਲਈ ਚੁਣੇ ਗਏ ਮੈਂਬਰਾਂ ਨੂੰ ਅੱਜ ਦੀ ਮੀਟਿੰਗ ਦੇ ਏਜੇਂਡੇ ਵਿਚ ਵਿਦਿਆਰਥੀਆਂ ਦੀ ਭਲਾਈ ਲਈ ਕਰਾਏ ਜਾਣ ਵਾਲੈ ਕੰਮਾਂ ਬਾਰੇ ਜਾਣੂ ਕਰਵਾਇਆ | ਸਾਲ 2025 ਤੋਂ ਸਾਲ 2027 ਤੱਕ 2 ਸਾਲਾਂ ਲਈ ਚੁਣੇ ਗਏ ਕਮੇਟੀ ਮੈਂਬਰਾਂ ਅਧਿਆਪਕਾਂ, ਮਾਤਾ-ਪਿਤਾ ਅਤੇ ਸੇਵਾਮੁਕਤ ਅਧਿਆਪਕ ਅਤੇ ਨਵੇਂ ਮੈਂਬਰਾਂ ਦਾ ਸਵਾਗਤ ਅਤੇ ਧੰਨਵਾਦ ਸ੍ਰੀ ਰਾਜਿੰਦਰ ਨੇ ਕੀਤਾ | ਨਵੀਂ ਕਮੇਟੀ ਦੇ ਚੁਣੇ ਗਏ ਮੈਂਬਰਾਂ ਵਿਚ ਅਧਿਆਪਕ ਨਰਿੰਦਰ ਕੁਮਾਰ ਸ਼ਰਮਾ, ਕਲਾ ਸੁਮਨ ਦੇ ਡਾਇਰੈਕਟਰ ਤੇ ਇਸੇ ਸਕੂਲੋਂ ਸੇਵਾਮੁਕਤ ਅਧਿਆਪਕ ਰਮੇਸ਼ ਸਿੰਘ ਚੰਦੇਲ, ਅੰਜੂ ਬਾਲਾ, ਪਰਮਿੰਦਰ ਕੌਰ, ਵਿਸ਼ਾਲ ਅਰੋੜਾ, ਰੁਪਿੰਦਰ ਕੌਰ, ਤੇਜਪਾਲ ਸਿੰਘ, ਪਾਲ ਕੁੰਦਰਾ, ਰਜਨੀ, ਮਨਮੀਤ ਕੌਰ, ਜਗਰੂਪ ਕੌਰ, ਰਿੰਪਲ ਕੁਮਾਰੀ, ਸੁਖਵਿੰਦਰ ਕੌਰ, ਸਿਮਰਨ ਕੌਰ, ਰੁਪਿੰਦਰ ਕੌਰ ਅਤੇ ਮਨਦੀਪ ਕੌਰ ਮੌਜੂਦ ਸਨ |
ਪਿਛਲੀ ਖ਼ਬਰ ਸਾਬਕਾ ਵਿਧਾਇਕ ਭਲਾਈਪੁਰ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਕਾਂਗਰਸ ਦੀ ਕਾਨਫਰੰਸ ਸੰਬੰਧੀ ਵਰਕਰਾਂ ਨੂੰ ਕੀਤਾ ਲਾਮਬੰਦ ਅਗਲੀ ਖ਼ਬਰ ਮਜ਼੍ਹਬੀ ਸਿੱਖ ਵੈੱਲਫੇਅਰ ਐਸੋਸੀਏਸ਼ਨ ਦੀ ਹੋਈ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।