20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਭਾਈ ਪ੍ਰੇਮੀ ਅਤੇ ਬਾਬਾ ਸ਼ਾਹ ਹੁਸੈਨ ਦਾ ਸਾਲਾਨਾ ਜੋੜ ਮੇਲਾ ਸ਼ਰਧਾ ਨਾਲ ਮਨਾਇਆ

ਅਜੀਤ ਡੈਸਕ 18-07-2025
ਗੋਇੰਦਵਾਲ ਸਾਹਿਬ, 17 ਜੁਲਾਈ (ਸਕੱਤਰ ਸਿੰਘ ਅਟਵਾਲ)- ਦਰਿਆ ਪੱਤਣ ਮਿਆਣੀ 'ਤੇ ਸਥਿਤ ਗੁਰਦੁਆਰਾ ਭਾਈ ਪ੍ਰੇਮੀ ਅਤੇ ਬਾਬਾ ਸ਼ਾਹ ਹੁਸੈਨ ਦਾ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਸ਼ਰਧਾ 'ਤੇ ਭਾਵਨਾ ਨਾਲ ਮਨਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਖੁੱਲ੍ਹੇ ਦੀਵਾਨ ਸਜਾਏ ਗਏ ਜਿਸ ਵਿਚ ਭਾਈ ਅਵਤਾਰ ਸਿੰਘ ਗੋਇੰਦਵਾਲ ਸਾਹਿਬ, ਭਾਈ ਸੂਰਤਾ ਸਿੰਘ ਗੋਇੰਦਵਾਲ ਸਾਹਿਬ, ਭਾਈ ਰਾਜਬੀਰ ਸਿੰਘ, ਭਾਈ ਤੇਜਿੰਦਰ ਸਿੰਘ, ਕਵੀਸ਼ਰ ਜਥਾ ਭਾਈ ਸਰਬਜੀਤ ਸਿੰਘ ਧੂੰਦਾ, ਸੰਦੀਪ ਸਿੰਘ, ਗੁਰਲਾਲ ਸਿੰਘ, ਹੀਰਾ ਸਿੰਘ, ਸਤਪਾਲ ਸਿੰਘ, ਬਖਸ਼ੀਸ ਸਿੰਘ, ਪ੍ਰਦੀਪ ਸਿੰਘ, ਗੁਰਦੀਪ ਸਿੰਘ, ਗੁਰਮੀਤ ਸਿੰਘ ਬਹਿਲਾ ਆਦਿ ਜਥਿਆਂ ਨੇ ਗੁਰੂ ਜੱਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਮੇਲਾ ਪ੍ਰਬੰਧਕਾਂ ਵਲੋਂ ਕਬੱਡੀ ਮੈਚ ਕਰਵਾਏ ਗਏ | ਇਸ ਮੌਕੇ ਸੰਗਤਾਂ ਨੇ ਸ਼ਰਧਾ ਭਾਵਨਾ ਨਾਲ ਹਾਜ਼ਰੀਆਂ ਭਰ ਕੇ ਗੁਰੂ ਘਰੋਂ ਅਸ਼ੀਸਾਂ ਪ੍ਰਾਪਤ ਕੀਤੀਆ | ਸੰਗਤਾਂ ਵਾਸਤੇ ਠੰਢੇ- ਮਿੱਠੇ ਜਲ ਤੋਂ ਇਲਾਵਾ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ | ਸਟੇਜ ਸਕੱਤਰ ਦੀ ਸੇਵਾ ਹਰਭਜਨ ਸਿੰਘ ਰਾਠੌਰ ਨੇ ਨਿਭਾਈ | ਇਸ ਮੌਕੇ ਬਾਬਾ ਸ਼ਾਹ ਹੁਸੈਨ ਅਤੇ ਭਾਈ ਪ੍ਰੇਮੀ ਜੀ ਕਮੇਟੀ ਮਿਆਣੀ ਗੋਇੰਦਵਾਲ ਸਾਹਿਬ ਦੇ ਪ੍ਰਧਾਨ ਪ੍ਰਧਾਨ ਕਸ਼ਮੀਰ ਸਿੰਘ ਲਾਹੌਰੀਆ, ਮੁੱਖ ਪ੍ਰਬੰਧਕ ਬਾਵਾ ਰਣਜੀਤ ਸਿੰਘ ਲੱਕੀ, ਸਤਨਾਮ ਸਿੰਘ ਲਹੌਰੀਆ, ਰੁਪਿੰਦਰ ਸਿੰਘ ਲਹੌਰੀਆ, ਜੋਗਿੰਦਰ ਸਿੰਘ ਮੁਨੀਮ, ਬਾਵਾ, ਨਰਿੰਦਰ ਸਿੰਘ ਧੂੰਦਾ, ਬਾਬਾ ਬਿਕਰਮ ਸਿੰਘ, ਸੁਸ਼ੀਲ ਕੁਮਾਰ ਐੱਸ.ਕੇ. ਨੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਯੂਥ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਲਾਹੌਰੀਆ, ਬਲਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਯੂਥ ਆਗੂ ਹਰਦੀਪ ਸਿੰਘ ਖੱਖ, ਯੂਥ ਆਗੂ ਵਰਿੰਦਰ ਸਿੰਘ ਜੋਤੀ, ਡਾ.ਮੱਸਾ ਸਿੰਘ ਸਾਬਕਾ ਮੈਂਬਰ ਪੰਚਾਇਤ, ਸੁਖਬੀਰ ਸਿੰਘ ਫੌਜੀ, ਮੋਹਨ ਸਿੰਘ ਮੈਂਬਰ ਪੰਚਾਇਤ, ਨੰਬਰਦਾਰ ਅਮਰਜੀਤ ਸਿੰਘ ਰਾਠੌਰ, ਨੰਬਰਦਾਰ ਸੁਰਮੁਖ ਸਿੰਘ ਝੰਡੇਰ ਮਹਾਂਪੁਰਖਾਂ, ਸਰਵਣ ਸਿੰਘ ਸੰਮਾ ਲਾਹੌਰੀਆ, ਰਜਿੰਦਰ ਸਿੰਘ ਫੌਜੀ, ਹਰਜੀਤ ਸਿੰਘ ਠੇਕੇਦਾਰ ਸਾਬਕਾ ਮੈਂਬਰ ਪੰਚਾਇਤ, ਗੁਰਸੇਵਕ ਸਿੰਘ ਮੈਂਬਰ ਪੰਚਾਇਤ, ਸ਼ੇਰ ਸਿੰਘ ਸਾਬਕਾ ਮੈਂਬਰ ਪੰਚਾਇਤ, ਹਰਦੀਪ ਸਿੰਘ ਰੌਣਕੀ, ਡਾ. ਸੰਤੋਖ ਸਿੰਘ ਖਹਿਰਾ, ਹਰਦੀਪ ਸਿੰਘ ਸ਼ੁੱਭ, ਮਨਪ੍ਰੀਤ ਸਿੰਘ ਯੂਥ ਆਗੂ, ਅਮਰਜੀਤ ਸਿੰਘ ਝੰਡੇਰ ਮਹਾਪੁਰਖਾਂ, ਦਲਜੀਤ ਸਿੰਘ ਵਿਰਕ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਜ਼੍ਹਬੀ ਸਿੱਖ ਵੈੱਲਫੇਅਰ ਐਸੋਸੀਏਸ਼ਨ ਦੀ ਹੋਈ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ ਅਗਲੀ ਖ਼ਬਰ 20 ਦੀ ਰੈਲੀ ਨੂੰ ਲੈ ਕੇ ਅਕਾਲੀ ਵਰਕਰਾਂ ਵਿਚ ਭਾਰੀ ਉਤਸ਼ਾਹ- ਦਲਜੀਤ ਐਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।