21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਆਜ਼ਾਦ ਗਰੁੱਪ ਦੀ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ

ਗੱਗੋਬੂਹਾ ਵਿਖੇ ਆਜ਼ਾਦ ਗਰੁੱਪ ਦੀ ਹੋਈ ਮੀਟਿੰਗ ਮੌਕੇ ਹਲਕੇ ਦੇ ਆਗੂਆਂ ਵਲੋਂ ਮੁਖੀ ਚੁਣੇ ਗਏ ਪਿ੍ੰਸੀਪਲ ਸਲਵਿੰਦਰ ਕੌਰ ਰੰਧਾਵਾ ਨੂੰ ਸਨਮਾਨਿਤ ਕਰਦੇ ਹੋਏ ਵੱਖ-ਵੱਖ ਆਗੂਆਂ ਨਾਲ ਪਰਮਜੀਤ ਸਿੰਘ ਪੰਮਾ ਗੱਗੋਬੂਹਾ, ਦਲਜੀਤ ਸਿੰਘ ਐਮਾ, ਰਾਮ ਸਿੰਘ ਨਾਮਧਾਰੀ, ਗੁਰਿੰਦਰ ਸਿੰਘ ਲਾਡੀ ਅਤੇ ਹੋਰ | ਤਸਵੀਰ: ਗੱਗੋਬੂਹਾ <br/> 16-07-2025
ਝਬਾਲ, 15 ਜੁਲਾਈ (ਸੁਖਦੇਵ ਸਿੰਘ, ਸਰਬਜੀਤ ਸਿੰਘ)-ਆਜ਼ਾਦ ਗਰੁੱਪ ਦੀ ਮੀਟਿੰਗ ਅੱਡਾ ਗੱਗੋਬੂਹਾ ਵਿਖੇ ਸਥਿਤ ਢਿੱਲੋਂ ਰਿਜੋਰਟ ਵਿਖੇ ਹੋਈ | ਮੀਟਿੰਗ ਵਿਚ ਸਰਪੰਚ ਮਨਜੀਤ ਕੌਰ ਬਾਠ, ਪਿ੍ੰਸੀਪਲ ਸਲਵਿੰਦਰ ਕੌਰ ਰੰਧਾਵਾ ਅਤੇ ਸਤਨਾਮ ਸਿੰਘ ਬਾਠ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ ਵਿਚ ਵਿਧਾਨ ਸਭਾ ਹਲਕੇ ਦੇ ਸਰਪੰਚ, ਪੰਚ ਅਤੇ ਮੁਹਤਬਰ ਵਿਅਕਤੀ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ | ਇਸ ਮੌਕੇ ਪਿ੍ੰਸੀਪਲ ਸਲਵਿੰਦਰ ਕੌਰ ਰੰਧਾਵਾ ਨੂੰ ਅਜ਼ਾਦ ਗਰੁੱਪ ਦਾ ਆਗੂ ਥਾਪਿਆ ਗਿਆ | ਮੀਟਿੰਗ ਦੌਰਾਨ ਪਰਮਜੀਤ ਸਿੰਘ ਗੱਗੋਬੂਹਾ, ਗੁਰਿੰਦਰ ਸਿੰਘ ਲਾਡੀ ਤਰਨ ਤਾਰਨ, ਸਾਬਕਾ ਸਰਪੰਚ ਮਨਜਿੰਦਰ ਸਿੰਘ ਐਮਾ, ਡਾਇਰੈਕਟਰ ਦਲਜੀਤ ਸਿੰਘ ਐਮਾ, ਰਾਮ ਸਿੰਘ ਨਾਮਧਾਰੀ, ਅਮਰਿੰਦਰ ਸਿੰਘ ਮਾਣਕ ਬੰਬੇ, ਸਰਪੰਚ ਸੋਨੂੰ ਬਰਾੜ, ਪੂਰਨ ਸਿੰਘ ਝਬਾਲ, ਸਾਬਕਾ ਸਰਪੰਚ ਵਰਿੰਦਰਜੀਤ ਸਿੰਘ ਹੀਰਾ ਪੁਰ ਅਤੇ ਸਾਬਕਾ ਸਰਪੰਚ ਅਜਮੇਰ ਸਿੰਘ ਛਾਪਾ ਨੇ ਹਾਜ਼ਰ ਲੋਕਾਂ ਨੂੰ ਆਜ਼ਾਦ ਗਰੁੱਪ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਅਤੇ ਅਗਲੀ ਰਣਨੀਤੀ ਤਹਿ ਕਰਨ ਲਈ 20 ਜੁਲਾਈ ਨੂੰ ਦਾਣਾ ਮੰਡੀ ਝਬਾਲ ਵਿਖੇ ਕੀਤੀ ਜਾ ਰੈਲੀ ਵਿਚ ਹਲਕੇ ਦੀ ਸਮੂਹ ਸੰਗਤ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ | ਇਸ ਮੌਕੇ ਪਿ੍ੰਸੀਪਲ ਸਲਵਿੰਦਰ ਕੌਰ ਰੰਧਾਵਾ ਨੇ ਆਜ਼ਾਦ ਗਰੁੱਪ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਉਨ੍ਹਾਂ ਵਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਗਰੁੱਪ ਵਲੋਂ ਆਰੰਭੇ ਲੋਕ ਭਲਾਈ ਨੂੰ ਹੋਰ ਅੱਗੇ ਵਧਾਇਆ ਜਾਵੇਗਾ | ਇਸ ਮੌਕੇ ਗਰੁੱਪ ਦੇ ਮੈਂਬਰਾਂ ਵਲੋਂ ਪਿ੍ੰਸੀਪਲ ਸਲਵਿੰਦਰ ਕੌਰ ਰੰਧਾਵਾ, ਸਰਪੰਚ ਬੀਬੀ ਮਨਜੀਤ ਕੌਰ ਬਾਠ ਅਤੇ ਸਤਨਾਮ ਸਿੰਘ ਬਾਠ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੁਰਜੀਤ ਸਿੰਘ ਬਾਠ, ਜਗਰੂਪ ਸਿੰਘ ਕਸੇਲ, ਪ੍ਰਭਜੋਤ ਸਿੰਘ ਕੋਟ, ਮੈਨੇਜ਼ਰ ਪਰਮਜੀਤ ਸਿੰਘ ਮੁੰਡਾਪਿੰਡ, ਰਵੇਲ ਸਿੰਘ ਜੌਹਲ, ਸਾਬਕਾ ਸਰਪੰਚ ਜਸਵਿੰਦਰ ਸਿੰਘ ਬਾਊ, ਸਾਬਕਾ ਸਰਪੰਚ ਜਗਤਾਰ ਸਿੰਘ ਸਵਰਗਾਪੁਰੀ, ਸਰਪੰਚ ਸ਼ਾਮ ਸਿੰਘ ਕੋਟ, ਗੁਰਸੇਵਕ ਸਿੰਘ ਕੋਟ, ਦਲਜੀਤ ਸਿੰਘ ਬਿੱਟੂ, ਕਰਨੈਲ ਸਿੰਘ ਮੀਆਂਪੁਰ, ਪ੍ਰਧਾਨ ਪ੍ਰੀਤਮ ਸਿੰਘ, ਸੁਨੀਲ ਛੀਨਾ, ਸਾਬਕਾ ਸਰਪੰਚ ਗੁਰਿੰਦਰ ਸਿੰਘ ਬਾਬਾ ਲੰਗਾਹ, ਸਰਪੰਚ ਮਨਜੀਤ ਸਿੰਘ ਪੰਜਵੜ, ਸੁਖਜਿੰਦਰ ਸਿੰਘ ਵਿੱਕੀ ਪੰਜਵੜ, ਸਾਬਕਾ ਸਰਪੰਚ ਮੰਗਲ ਸਿੰਘ ਖੈਰਦੀ, ਸਰਪੰਚ ਹਰਪ੍ਰੀਤ ਸਿੰਘ ਪੀਤਾ ਸਰਾਏ ਅਮਾਨਤ ਖਾਂ, ਚੇਅਰਮੈਨ ਸੁਖਰਾਜ ਸਿੰਘ ਸੋਹਲ, ਸਰਪੰਚ ਸੁਰਜੀਤ ਸਿੰਘ, ਚੇਅਰਮੈਨ ਜਸਪਾਲ ਸਿੰਘ, ਨਿਰਮਲ ਸਿੰਘ ਪੰਜਵੜ, ਸੁਰਿੰਦਰ ਸਿੰਘ ਮੰਨਣ, ਹਰਜੀਤ ਸਿੰਘ ਮੀਆਂਪੁਰ, ਸਰਪੰਚ ਮਾਹਬੀਰ ਸਿੰਘ ਚੀਮਾ, ਸੈਂਡੀ ਪੰਜਵੜ, ਨੰਬਰਦਾਰ ਤੇਜਿੰਦਰ ਸਿੰਘ ਬੁਰਜ, ਸਰਪੰਚ ਨਵਦੀਪ ਸਿੰਘ ਗੱਗੋਬੂਹਾ, ਗੁਰਲਾਲ ਸਿੰਘ ਬੁਰਜ, ਗੁਰਦਰਸ਼ਨ ਸਿੰਘ ਬਘਿਆੜੀ, ਵਰਿੰਦਰਜੀਤ ਸਿੰਘ ਸੇਠ, ਸਰਪੰਚ ਗੁਰਦੇਵ ਸਿੰਘ ਬਘਿਆੜੀ, ਮਨਜਿੰਦਰ ਸਿੰਘ ਬਘਿਆੜੀ, ਤਰਲੋਚਨ ਸਿੰਘ ਬਘਿਆੜੀ, ਕਪਤਾਨ ਜਿਊਲਰਜ, ਬਲਵੰਤ ਸਿੰਘ ਮੱਝੂਪੁਰ, ਗੁਰਸਾਹਿਬ ਸਿੰਘ ਮਾਣਕਪੁਰਾ, ਪਰਮਜੀਤ ਸਿੰਘ ਬਘਿਆੜੀ, ਕੌਂਸਲਰ ਸ਼ਾਮ ਸਿੰਘ, ਕੌਂਸਲਰ ਮਨੋਜ ਅਗਨੀਹੋਤਰੀ, ਕੌਂਸਲਰ ਸੰਜੀਵ ਕੁੰਦਰਾ, ਕੌਂਸਲਰ ਸਨਮ ਸ਼ਰਮਾ, ਕੌਂਸਲਰ ਮਨਪ੍ਰੀਤ ਮਾਹਲੂ, ਕੌਂਸਲਰ ਹਰਜਿੰਦਰ ਸਿੰਘ, ਕੌਂਸਲਰ ਜਸਪ੍ਰੀਤ ਸਿੰਘ, ਬਿਕਰਮਜੀਤ ਸਿੰਘ ਢੰਡ, ਗੋਰਾ ਸੂਦ, ਮਨਜਿੰਦਰ ਸਿੰਘ ਜਗਤਪੁਰਾ, ਪੀ.ਏ. ਸੰਨੀ ਸੇਰੋਂ, ਨੰਬਰਦਾਰ ਕੁਲਵੰਤ ਸਿੰਘ ਝਬਾਲ, ਸਾਬਕਾ ਸਰਪੰਚ ਕਾਲਾ ਢੰਡ, ਹਰਦੀਪ ਸਿੰਘ ਢੰਡ, ਲਵਲੀ ਢੰਡ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |
ਪਿਛਲੀ ਖ਼ਬਰ ਐੱਸ.ਈ. ਦਫ਼ਤਰ ਤਰਨ ਤਾਰਨ ਵਿਖੇ ਲੱਗੇ ਧਰਨੇ ਵਿਚ ਦਿਵਿਆਂਗ ਐਕਸ਼ਨ ਕਮੇਟੀ ਵਲੋਂ ਸਮਰਥਨ ਅਗਲੀ ਖ਼ਬਰ ਮਿਲੇਨੀਅਮ ਵਰਲਡ ਸਕੂਲ ਕੈਰੋਂ ਵਿਚ ਕਰਵਾਇਆ ਮਾਇਮ ਮੁਕਾਬਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।