21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਇਨਰਵ੍ਹੀਲ ਕਲੱਬ ਆਫ਼ ਤਰਨ ਤਾਰਨ ਦੀ ਮੀਟਿੰਗ ਹੋਈ

ਅਜੀਤ ਡੈਸਕ 16-07-2025
ਤਰਨ ਤਾਰਨ, 15 ਜੁਲਾਈ (ਇਕਬਾਲ ਸਿੰਘ ਸੋਢੀ)- ਇਨਰਵ੍ਹੀਲ ਕਲੱਬ ਆਫ਼ ਤਰਨ ਤਾਰਨ ਦੀ ਮੀਟਿੰਗ ਹੋਈ ਜਿਸ ਵਿਚ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ, ਜਿਸ ਤੋਂ ਬਾਅਦ ਪੌਦੇ ਲਗਾਏ ਗਏ | ਇਸ ਮੌਕੇ ਡਾ. ਸੁਖਬੀਰ ਕੌਰ ਨਵੀਂ ਪ੍ਰਧਾਨ ਅਤੇ ਡਾ. ਰਮਨ ਦੁਆ ਸਕੱਤਰ ਬਣੇ | ਡਾ. ਗੁਰਜਿੰਦਰ ਕੌਰ ਅਤੇ ਡਾ. ਹਰਸਿਮਰਨ ਕੌਰ ਕ੍ਰਮਵਾਰ ਸੰਪਾਦਕ ਅਤੇ ਖਜ਼ਾਨਚੀ ਹਨ | ਕੇਕ ਕਲਾਕਾਰ ਮਿਸ ਰੁਪਿੰਦਰ ਕੌਰ ਨਵੀਂ ਇੰਟਰਨੈਸ਼ਨਲ ਸਰਵਿਸ ਆਰਗੇਨਾਈਜ਼ਰ ਹਨ | ਇਸ ਮੌਕੇ ਬੋਲਦਿਆਂ ਡਾ. ਸੁਖਬੀਰ ਕੌਰ ਨੇ ਸੌਂਪੇ ਗਏ ਕੰਮ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਕਮਿਊਨਿਟੀ ਆਊਟਰੀਚ ਪ੍ਰੋਗਰਾਮਾਂ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ ਇਕ ਬਿਹਤਰ ਦੁਨੀਆ ਬਣਾਉਣ ਲਈ ਇਕੱਠੇ ਕੰਮ ਕਰਨ ਦੀ ਕਲਪਨਾ ਕੀਤੀ | ਸਾਬਕਾ ਪ੍ਰਧਾਨ ਡਾ. ਮੋਨਿਕਾ ਗੁਪਤਾ ਨੇ ਉਨ੍ਹਾਂ ਮੈਂਬਰਾਂ ਨੂੰ ਦੋਸਤੀ ਯਾਦਗਾਰੀ ਚਿੰਨ੍ਹ ਦਿੱਤੇ ਜਿਨ੍ਹਾਂ ਨੇ ਆਪਣੇ ਸਮਾਜ ਭਲਾਈ ਕਾਰਜਾਂ ਨੂੰ ਜਾਰੀ ਰੱਖਣ ਦਾ ਵਾਅਦਾ ਕੀਤਾ | ਉਨ੍ਹਾਂ ਵਿਚ ਡਾ. ਬਲਜੀਤ ਕੌਰ, ਅਨੀਤਾ ਸੂਦ, ਡਾ. ਨਵਦੀਪ ਕੌਰ, ਡਾ. ਹਰਸਿਮਰਨ ਕੌਰ, ਈਸ਼ਵਰ ਕੌਰ, ਸ਼੍ਰੀਮਤੀ ਪੁਸ਼ਪਿੰਦਰ, ਸ਼ ਡੀ.ਕੇ. ਮਾਹੀਆ, ਸੰਧਿਆ ਸੂਦ, ਨਰਿੰਦਰ ਕੌਰ, ਮਮਤਾ ਬਜਾਜ, ਡਾ. ਹਰਜੀਤ ਚਾਵਲਾ, ਪੁਸ਼ਪਿੰਦਰ ਲਹਿਰੀ, ਗੁਰਮੀਤ ਕੌਰ, ਡਾ.ਮਾਨਵ, ਮਨਦੀਪ ਕੌਰ ਅਤੇ ਜਸਪਾਲ ਕੌਰ ਸਿੱਧੂ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਤਰਨ ਤਾਰਨ ਸ਼ਹਿਰ 'ਚ ਸੜਕਾਂ ਅਤੇ ਮੁਹੱਲਿਆਂ ਵਿਚ ਘੁੰਮ ਰਹੇ ਬੇਸਹਾਰਾ ਪਸ਼ੂ ਅਗਲੀ ਖ਼ਬਰ ਪਿੰਡਾਂ ਤੇ ਸ਼ਹਿਰਾਂ ਵਿਚ ਫਿਰ ਤੋਂ ਸੁਰੂ ਕੀਤੀਆਂ ਜਾਣਗੀਆਂ ਜਾਗਰੂਕਤਾ ਮੀਟਿੰਗਾਂ-ਐਸ.ਡੀ.ਐਮ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।