05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਨਗਰ ਨਿਗਮ ਦਾ ਮੁਲਾਜ਼ਮ ਭੇਦਭਰੀ ਹਾਲਤ 'ਚ ਲਾਪਤਾ

ਅਜੀਤ ਡੈਸਕ 28-12-2025
ਅੰਮਿ੍ਤਸਰ, 27 ਦਸੰਬਰ (ਰੇਸ਼ਮ ਸਿੰਘ)-ਅੰਮਿ੍ਤਸਰ ਨਗਰ ਨਿਗਮ 'ਚ ਕੰਮ ਕਰਦਾ ਇਕ ਮੁਲਾਜ਼ਮ ਭੇਦਭਰੀ ਹਾਲਾਤ 'ਚ ਲਾਪਤਾ ਹੋ ਗਿਆ ਹੈ, ਜੋ ਬੀਤੇ ਦਿਨ ਕੰਮ 'ਤੇ ਗਿਆ ਪਰ ਹਾਲੇ ਤੱਕ ਘਰ ਨਹੀਂ ਪਰਤਿਆ | ਮੁਲਾਜ਼ਮ ਦੀ ਸ਼ਨਾਖਤ ਬਲਵਿੰਦਰ ਸਿੰਘ (37) ਵਾਸੀ ਮਕਾਨ ਨੰਬਰ 67 ਪੱਤੀ ਰਾਮੂੰਵਾਲੀਆ ਪਿੰਡ ਫਤਾਹਪੁਰ ਵਜੋਂ ਹੋਈ ਹੈ | ਥਾਣਾ ਇਸਲਾਮਬਾਦ ਦੀ ਪੁਲਿਸ ਨੂੰ ਬਲਵਿੰਦਰ ਸਿੰਘ ਦੀ ਪਤਨੀ ਮਨਜੀਤ ਕੌਰ ਨੇ ਪਤੀ ਨੂੰ ਲੱਭਣ ਦੀ ਗੁਹਾਰ ਲਾਉਂਦਿਆਂ ਰਿਪੋਰਟ ਦਰਜ ਕਰਵਾਈ ਹੈ | ਜਿਸ ਨੇ ਦੱਸਿਆ ਕਿ ਉਸਦੇ ਪਤੀ ਨਾਲ ਕਾਫੀ ਲੋਕਾਂ ਦਾ ਪੈਸਿਆਂ ਦਾ ਲੈਣ ਦੇਣ ਸੀ ਤੇ ਲੋਕ ਉਸਨੂੰ ਘਰ ਆ ਕੇ ਤੰਗ ਪ੍ਰੇਸ਼ਾਨ ਕਰਦੇ ਸਨ | ਜੋ ਬੀਤੇ ਦਿਨ ਬਿਨਾਂ ਦੱਸੇ ਚਲਿਆ ਗਿਆ | ਉਸ ਨੇ ਦੱਸਿਆ ਕਿ ਹੁਣ ਤੱਕ ਉਹ ਸਾਰੇ ਰਿਸ਼ਤੇਦਾਰਾਂ ਤੇ ਸਕੇ ਸੰਬੰਧੀਆਂ ਤੋਂ ਪੱੁਛ ਚੁੱਕੇ ਹਨ ਪਰ ਉਸ ਦਾ ਕਿਤੇ ਵੀ ਪਤਾ ਨਹੀਂ ਚੱਲਿਆ | ਉਸ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਹੋ ਸਕਦਾ ਹੈ ਕਿ ਉਸ ਦੇ ਪਤੀ ਨੂੰ ਕਿਸੇ ਵਲੋਂ ਅਗਵਾ ਕਰ ਲਿਆ ਹੋਵੇ ਜਾਂ ਉਸ ਨਾਲ ਕੋਈ ਹੋਰ ਵਰਤਾਰਾ ਵੀ ਵਾਪਰ ਸਕਦਾ ਹੈ | ਪੁਲਿਸ ਵਲੋਂ ਗੁੰਮਸ਼ੁਦਗੀ ਰਿਪਰੋਰਟ ਦਰਜ ਕਰਕੇ ਲਾਪਤਾ ਹੋਏ ਮੁਲਾਜ਼ਮ ਦੀ ਭਾਲ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਭਾਈ ਵੀਰ ਸਿੰਘ ਨਿਵਾਸ ਲਾਰੰਸ ਰੋਡ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਪ੍ਰਭਾਤ ਫੇਰੀ ਸਜਾਈ ਅਗਲੀ ਖ਼ਬਰ ਆਰਟ ਗੈਲਰੀ ਵਿਖੇ ਤਿੰਨ ਦਿਨਾ ਕੌਮੀ ਕਲਾ ਪ੍ਰਦਰਸ਼ਨੀ ਆਰੰਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।