ਅੰਮਿ੍ਤਸਰ, 8 ਦਸੰਬਰ (ਹਰਮਿੰਦਰ ਸਿੰਘ)-ਭਾਜਪਾ ਦੇ ਜ਼ਿਲ੍ਹਾ ਸਕੱਤਰ ਅਤੇ ਨੌਜਵਾਨ ਆਗੂ ਸ਼ਕਤੀ ਕਲਿਆਣ ਨੇ ਕਿਹਾ ਕਿ ਸਿੱਧੂ ਜੋੜੇ ਦਾ ਅੰਮਿ੍ਤਸਰ ਦੀ ਭਲਾਈ ਲਈ ਕੋਈ ਯੋਗਦਾਨ ਨਹੀਂ ਹੈ | ਉਹ ਸਿਰਫ਼ ਬਿਆਨਬਾਜ਼ੀ ਤੱਕ ਹੀ ਸੀਮਿਤ ਹਨ | ਇਕ ਬਿਆਨ ਰਾਹੀਂ ਸ੍ਰੀ ਕਲਿਆਣ ਨੇ ਕਿਹਾ ਕਿ ਡਾ: ਨਵਜੋਤ ਕੌਰ ਸਿੱਧੂ ਜੋ ਹਲਕਾ ਪੂਰਬੀ ਤੋਂ ਵਿਧਾਇਕ ਰਹੇ ਹਨ | ਉਨ੍ਹਾਂ ਕੋਲੋਂ ਆਪਣੇ ਹਲਕੇ ਵਿਚੋਂ ਨਸ਼ਾ ਸਮਾਪਤ ਨਹੀਂ ਹੋ ਸਕਿਆ | ਉਨ੍ਹਾਂ ਕਿਹਾ ਕਿ ਸਿੱਧੂ ਜੋੜੇ ਵਲੋਂ ਹਮੇਸ਼ਾਂ ਹੀ ਵਿਵਾਦਤ ਬਿਆਨਬਾਜ਼ੀ ਕਰਕੇ ਸਸਤੇ ਵਿਚ ਸ਼ੋਹਰਤ ਹਾਸਲ ਕਰਨ ਦਾ ਯਤਨ ਕੀਤਾ ਹੈ | ਉਨ੍ਹਾਂ ਕਿਹਾ ਕਿ ਸਿੱਧੂ ਜੋੜੇ ਨੂੰ ਕੋਈ ਬਿਆਨ ਦੇ ਕੇ ਸ਼ੋਹਰਤ ਹਾਸਲ ਦੀ ਕਰਨ ਜਗ੍ਹਾ ਲੋਕ ਭਲਾਈ ਦੇ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਅਤੇ ਜਿਸ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਵਾਰ ਵਾਰ ਚੁਣ ਕੇ ਵਿਧਾਨ ਸਭਾ 'ਚ ਭੇਜਿਆ ਗਿਆ ਸੀ ਉਸ ਹਲਕੇ ਨੂੰ ਨਸ਼ਾ ਮੁਕਤ ਬਣਾਉਣ ਲਈ ਉਪਾਰਲੇ ਕਰਨੇ ਚਾਹੀਦੇ ਹਨ | ਮੁੱਖ ਮੰਤਰੀ ਬਣਨ ਦੇ ਸੁਪਨੇ ਛੱਡ ਦੇਣੇ ਚਾਹੀਦੇ ਹਨ |
ਸਿੱਧੂ ਜੋੜਾ ਕੇਵਲ ਬਿਆਨਬਾਜ਼ੀ ਤੱਕ ਸੀਮਤ- ਕਲਿਆਣ
ਅਜੀਤ ਡੈਸਕ
09-12-2025