16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸਪਰਿੰਗ ਫ਼ੀਲਡਜ਼ ਪਬਲਿਕ ਸਕੂਲ ਨੇ ਦੂਜੀ ਸਪੋਰਟਸ ਮੀਟ ਕਰਵਾਈ

ਅਜੀਤ ਡੈਸਕ 08-12-2025
ਅੰਮਿ੍ਤਸਰ, 7 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਪਰਿੰਗ ਫ਼ੀਲਡਜ਼ ਪਬਲਿਕ ਸਕੂਲ ਵਲੋਂ ਪਿ੍ੰ: ਤਜਿੰਦਰ ਮਲਹੋਤਰਾ ਦੀ ਅਗਵਾਈ ਹੇਠ ਦੂਜੀ ਸਪੋਰਟਸ ਮੀਟ ਗੁਰੂ ਨਾਨਕ ਸਟੇਡੀਅਮ ਵਿਖੇ ਉਤਸ਼ਾਹ ਨਾਲ ਕਰਵਾਈ ਗਈ, ਜਿਸ 'ਚ ਮੁੱਖ ਮਹਿਮਾਨ ਵਜੋਂ ਹਲਕਾ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ ਨੇ ਸ਼ਿਰਕਤ ਕੀਤੀ | ਇਸ ਦੌਰਾਨ ਸਕੂਲ ਦੇ ਨਰਸਰੀ ਜਮਾਤ ਦੇ ਵਿਦਿਆਰਥੀਆਂ ਤੋਂ ਲੈ ਕੇ ਦਸਵੀਂ ਜਮਾਤ ਤੱਕ ਦੇ ਬੱਚਿਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ 'ਚ ਭਾਗ ਲੈਂਦੇ ਹੋਏ ਆਪਣੀ ਕਲਾ ਦਾ ਬਾਖੂਬੀ ਪ੍ਰਦਰਸ਼ਨ ਕੀਤਾ | ਇਸ ਮੌਕੇ ਵਿਧਾਇਕਾ ਜੀਵਨਜੋਤ ਕੌਰ ਨੇ ਬੱਚਿਆਂ ਦੁਆਰਾ ਪੇਸ਼ ਕੀਤੀਆਂ ਗਤੀਵਿਧੀਆਂ ਅਤੇ ਖੇਡਾਂ ਨੂੰ ਸਲਾਹਿਆ ਤੇ ਆਨੰਦ ਮਾਣਿਆ | ਇਸ ਮੌਕੇ ਸਕੂਲ ਦੇ ਪਿ੍ੰ: ਤਜਿੰਦਰ ਮਲਹੋਤਰਾ ਨੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਖੇਡਾਂ ਪ੍ਰਤੀ ਪ੍ਰੇਰਿਤ ਕੀਤਾ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਅਰਵਿੰਦਰ ਸਿੰਘ ਚਮਕ ਨੇ ਵੀ ਬੱਚਿਆਂ ਦੀ ਬਹੁਤ ਪ੍ਰਸ਼ੰਸਾ ਕੀਤੀ ਅਤੇ ਆਪਣੇ ਸ਼ੁਭ ਵਿਚਾਰ ਸਾਂਝੇ ਕੀਤੇ | ਇਸ ਮੌਕੇ ਵਾਈਸ ਪਿ੍ੰ: ਰੁਪਿੰਦਰਜੀਤ ਕੌਰ, ਰਾਮ ਭਗਤ, ਕਵਲਜੀਤ ਕੌਰ ਤੋਂ ਇਲਾਵਾ ਕੋਚ ਮਨਵਿੰਦਰ ਸਿੰਘ, ਕੋਚ ਸਿਮਰਨ, ਕੋਚ ਗੁਰਪ੍ਰੀਤ ਸਿੰਘ, ਕੋਚ ਰਾਜੇਸ਼ ਥਾਪਾ, ਕੋਚ ਸਤਨਾਮ ਸਿੰਘ, ਨਵਦੀਪ ਕੌਰ, ਹਰਮੀਤ ਕੌਰ, ਕੰਵਲਜੀਤ ਕੌਰ, ਸਿਮਰਨਜੀਤ ਕੌਰ, ਜਸਪ੍ਰੀਤ ਕੌਰ ਅਤੇ ਗੁਰਲੀਨ ਕੌਰ ਵੀ ਮੌਜੂਦ ਸਨ |
ਪਿਛਲੀ ਖ਼ਬਰ 'ਆਪ' ਦੇ ਉਮੀਦਵਾਰ ਤੇਜਬੀਰ ਸਿੰਘ ਬੱਗਾ ਤੇ ਕੰਵਲਪ੍ਰੀਤ ਸਿੰਘ ਸ਼ਾਹ ਦੇ ਹੱਕ 'ਚ ਭਰਵੀਂ ਮੀਟਿੰਗ ਅਗਲੀ ਖ਼ਬਰ 'ਾਆਪ' ਦੇ ਟੂਟੋਮਜਾਰਾ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਚਰਨਜੀਤ ਕੌਰ ਵਲੋਂ ਚੋਣ ਮੁਹਿੰਮ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।