16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਅੰਮਿ੍ਤਸਰ ਦੇ ਹਵਾਈ ਅੱਡੇ 'ਤੇ ਲਗਾਤਾਰ ਇੰਡੀਗੋ ਦੀਆਂ ਉਡਾਣਾਂ ਰੱਦ

ਅਜੀਤ ਡੈਸਕ 08-12-2025

ਰਾਜਾਸਾਂਸੀ, 7 ਦਸੰਬਰ (ਹਰਦੀਪ ਸਿੰਘ ਖੀਵਾ)-ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਲਗਾਤਾਰ ਇੰਡੀਗੋ ਏਅਰਲਾਈਨ ਦੀਆਂ ਉਡਾਣਾਂ ਰੱਦ ਹੋ ਰਹੀਆਂ ਹਨ, ਜਿਸ ਅੱਜ ਵੀ ਪਹਿਲੇ ਦਿਨਾਂ ਤਰ੍ਹਾਂ ਕੁਝ ਉਡਾਣਾਂ ਰੱਦ ਰਹੀਆਂ | ਅੱਜ ਸਵੇਰੇ 5.15 ਵਜੇ ਪੂਣੇ, ਦੋ ਉਡਾਣਾਂ ਦਿੱਲੀ, ਦੋ ਉਡਾਣਾਂ ਸੀਝ ਨਗਰ ਬੈਂਗਲੌਰ, ਕਲਕੱਤਾ, ਮੁੰਬਈ ਤੋਂ ਏਥੇ ਪੁੱਜਣ 'ਤੇ ਰਵਾਨਾ ਹੋਣ ਵਾਲੀਆਂ ਕਰੀਬ 15 ਉਡਾਣਾਂ ਰੱਦ ਰਹੀਆਂ | ਇਸ ਤੋਂ ਇਲਾਵਾ ਦੁਬਈ ਤੋਂ ਏਥੇ ਸਵੇਰੇ 7.50 ਵਜੇ ਪੁੱਜਣ ਵਾਲੀ ਸਪਾਈਸ ਜੈੱਟ ਦੀ ਉਡਾਣ ਨੰਬਰ-5 ਜੀ-56 ਆਪਣੇ ਸਮੇਂ ਕਰੀਬ ਸਵਾ 2 ਘੰਟੇ ਦੇਰੀ ਨਾਲ ਪਹੁੰਚੀ | ਲਗਾਤਾਰ ਅੱਜ ਵੀ ਕੁਝ ਯਾਤਰੀ ਆਪਣੀਆਂ ਟਿਕਟਾਂ ਰੱਦ ਕਰਵਾ ਕੇ ਬਣਦੀ ਰਕਮ ਵਾਪਸ ਕਰਵਾਉਣ ਲਈ ਅਤੇ ਕੁਝ ਸਫਰ ਲਈ ਆਪਣੀਆਂ ਟਿਕਟਾਂ ਪੁਸ਼ਟੀ ਕਰਨ ਲਈ ਅੰਮਿ੍ਤਸਰ ਹਵਾਈ ਅੱਡੇ ਤੇ ਇੰਡੀਗੋ ਦੇ ਕਾਊਾਟਰ ਤੇ ਖੜੇ ਨਜ਼ਰ ਆਏ |

ਪਿਛਲੀ ਖ਼ਬਰ ਨਾਬਾਲਗ ਲੜਕੀ ਨਾਲ ਜਬਰ-ਜਨਾਹ, ਮਾਮਲਾ ਦਰਜ ਅਗਲੀ ਖ਼ਬਰ ਲਾਹੌਰ 'ਚ ਤੀਜੀ ਕੌਮਾਂਤਰੀ ਪੰਜਾਬੀ ਕਾਨਫ਼ਰੰਸ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।