09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਗੁਰੂ ਤੇਗ ਬਹਾਦਰ ਨਗਰ ਦੇ ਘਰ 'ਚ ਹੋਈ ਚੋਰੀ ਦੇ ਮਾਮਲੇ 'ਚ ਮੁਲਜ਼ਮ ਕਾਬੂ ਸੋਨੇ ਦੇ ਗਹਿਣਿਆਂ ਵਾਲੀ ਕਿਟ ਤੇ ਚੋਰੀ ਕੀਤਾ ਪਿਸਤੌਲ ਬਰਾਮਦ

ਅਜੀਤ ਡੈਸਕ 07-12-2025
ਅੰਮਿ੍ਤਸਰ, 6 ਦਸੰਬਰ (ਰੇਸ਼ਮ ਸਿੰਘ)-ਬੀਤੇ ਦਿਨੀ ਮਕਬੂਲਪੁਰਾ ਖੇਤਰ ਦੇ ਇਕ ਘਰ 'ਚ ਚੋਰੀ ਕਰਨ ਦੇ ਚਰਚਿਤ ਮਾਮਲੇ 'ਚ ਪੁਲਿਸ ਵਲੋਂ ਇਕ ਮੁਲਜ਼ਮ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ, ਜਿਸ ਪਾਸੋਂ ਪੁਲਿਸ ਨੇ ਚੋਰੀ ਕੀਤਾ ਬੈਗ ਸਮੇਤ ਸੋਨੇ ਆਦਿ ਦੇ ਗਹਿਣੇ ਤੇ ਚੋਰੀ ਕੀਤਾ ਪਿਸਤੌਲ ਵੀ ਬਰਾਮਦ ਕਰ ਲਿਆ ਹੈ | ਇਹ ਪ੍ਰਗਟਾਵਾ ਏ.ਸੀ.ਪੀ. ਪੂਰਬੀ ਗਗਨਦੀਪ ਸਿੰਘ ਨੇ ਕਰਦਿਆਂ ਦੱਸਿਆ ਕਿ ਗਿ੍ਫਤਾਰ ਕੀਤੇ ਮੁਲਜ਼ਮ ਦੀ ਸ਼ਨਾਖਤ ਵੀਰੂ ਵਾਸੀ ਫਲੈਟ ਨਿਊ ਅੰਮਿ੍ਤਸਰ ਵਜੋਂ ਹੋਈ ਹੈ | ਉਸ ਪਾਸੋਂ ਬਰਾਮਦ ਹੋਈ ਕਿੱਟ 'ਚ ਦੋ ਕਾਂਟੇ ਸੈੱਟ ਸੋਨਾ, ਦੋ ਮੰਗਲ ਸੂਤਰ ਸੋਨਾ, ਇਕ ਸਿੱਕਾ ਸੋਨੇ ਦਾ ਅਤੇ ਚਾਂਦੀ ਦਾ ਵੱਖ-ਵੱਖ ਸਾਮਾਨ ਵਜਨੀ ਕਰੀਬ 400 ਗ੍ਰਾਮ ਅਤੇ ਇਕ ਗੁੱਟ ਘੜੀ ਤੋਂ ਇਲਾਵਾ ਚੋਰੀ ਹੋਇਆ ਪਿਸਤੌਲ ਵੀ ਸ਼ਾਮਿਲ ਹੈ | ਉਨ੍ਹਾਂ ਦੱਸਿਆ ਕਿ ਇਹ ਚੋਰੀ ਦੀ ਘਟਨਾ ਬੀਤੇ 15 ਨਵੰਬਰ ਦੀ ਹੈ ਜਿਸ ਬਾਰੇ ਪੰਕਜ ਅਟਵਾਲ ਵਾਸੀ ਬੀ-ਬਲਾਕ ਗੁਰੂ ਤੇਗ ਬਹਾਦੁਰ ਨਗਰ ਨੇ ਦਸਿਆ ਕਿ ਵਾਪਰੀ ਘਟਨਾ ਦੀ ਦਰਮਿਆਨੀ ਰਾਤ ਨੂੰ ਉਸਦੇ ਘਰ 'ਚੋਂ ਕਿਸੇ ਨਾਮਾਲੂਮ ਵਿਅਕਤੀ ਵਲੋਂ ਉਸ ਦੀ ਅਲਮਾਰੀਆਂ ਵਿਚ ਉਸ ਦਾ ਸੋਨਾ, ਚਾਂਦੀ, ਪਿਸਟਲ 32 ਬੋਰ ਅਤੇ ਗੁੱਟ ਘੜੀਆਂ ਚੋਰੀ ਕੀਤੇ ਗਏ ਹਨ | ਜਿਸ ਉਪਰੰਤ ਪੁਲਿਸ ਵਲੋਂ ਥਾਣਾ ਮਕਬੂਲਪੁਰਾ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਗਈ ਤੇ ਮੁਲਜ਼ਮ ਨੂੰ ਫੜ ਲਿਆ ਗਿਆ ਹੈ | ਉਸ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਪੁਛਗਿੱਛ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਖ਼ਾਲਸਾ ਸਕੂਲ ਦੇ ਸੇਵਾਮੁਕਤ ਪਿ੍ੰਸੀਪਲ ਮਨਮੋਹਨ ਸਿੰਘ ਮੱਕੜ ਨੂੰ ਸ਼ਰਧਾਂਜਲੀਆਂ ਭੇਟ <br/> ਅਗਲੀ ਖ਼ਬਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸੇਵਾ ਨਿਭਾਉਣ ਵਾਲੇ ਪ੍ਰੇਮੀਆਂ ਦਾ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।