09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਰਾਜੀਵ ਅਨੇਜਾ ਨੇ ਹਰਿਆਣਾ ਦੇ ਰਾਜਪਾਲ ਪੋ੍ਰ. ਅਸ਼ੀਮ ਘੋਸ਼ ਨਾਲ ਕੀਤੀ ਮੁਲਾਕਾਤ

ਅਜੀਤ ਡੈਸਕ 07-12-2025
ਅੰਮਿ੍ਤਸਰ, 6 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਪੀ. ਐਚ. ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵਲੋਂ ਆਯੋਜਿਤ 19ਵੇਂ ਪਾਈਟੈਕਸ 'ਚ ਪਹੁੰਚੇ ਹਰਿਆਣਾ ਦੇ ਰਾਜਪਾਲ ਪ੍ਰੋ. ਅਸ਼ੀਮ ਘੋਸ਼ ਦਾ ਭਾਰਤੀਯ ਵਪਾਰ ਮੰਡਲ ਦੇ ਪੰਜਾਬ ਪ੍ਰਧਾਨ ਰਾਜੀਵ ਅਨੇਜਾ ਨੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ | ਇਸ ਦੌਰਾਨ ਰਾਜੀਵ ਅਨੇਜਾ ਨੇ ਰਾਜਪਾਲ ਨੂੰ ਹਰਿਆਣਾ ਦੇ ਵਪਾਰੀ ਤੇ ਕਾਰੋਬਾਰੀਆਂ ਦੀਆਂ ਦਰਪੇਸ਼ ਮੁਸ਼ਕਿਲਾਂ ਸੰਬੰਧੀ ਵੀ ਜਾਣੰੂ ਕਰਵਾਇਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜੀਵ ਦੁੱਗਲ, ਐਡਵੋਕੇਟ ਖਹਿਰਾ ਗੁੰਡ, ਆਰ.ਐਸ. ਚਾਵਲਾ, ਵਿਜੇ ਸੇਠ, ਜਤਿੰਦਰ ਸਿੰਘ ਅਰੋੜਾ, ਪਵਨ ਸ਼ਰਮਾ, ਰਾਜੂ ਨਾਰੰਗ, ਰਵੀ ਭੱਲਾ, ਮਨਿੰਦਰ ਦੱਤਾ ਅਤੇ ਦੀਪਕ ਸ਼ਰਮਾ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਸਿਟੀ ਸੈਂਟਰ ਵੈੱਲਫੇਅਰ ਐਸੋਸੀਏਸ਼ਨ ਵਲੋਂ ਸਨਮਾਨ ਸਮਾਰੋਹ ਦਾ ਆਯੋਜਨ ਅਗਲੀ ਖ਼ਬਰ ਵਿਸ਼ਵ ਪਾਵਰਲਿਫਟਿੰਗ ਚੈਂਪਿਅਨਸ਼ਿਪ 'ਚ ਜੇਤੂ ਰਹੇ ਸ਼ੇਰਾ ਦਾ ਸਾਬਕਾ ਮੰਤਰੀ ਜੋਸ਼ੀ ਨੇ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।