08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਇਰਾਦਾ ਕਤਲ, ਨਸ਼ੀਲੇ ਪਦਾਰਥ ਤੇ ਹਥਿਆਰਾਂ ਦੀ ਸਪਲਾਈ ਦੇ ਨੈੱਟਵਰਕ ਦਾ ਪਰਦਾਫ਼ਾਸ਼

ਅਜੀਤ ਡੈਸਕ 07-12-2025

ਅੰਮਿ੍ਤਸਰ, 6 ਦਸੰਬਰ (ਰੇਸ਼ਮ ਸਿੰਘ)-ਗਵਾਲ ਮੰਡੀ ਦੇ ਕਨੌਜ ਖੋਸਲ ਦੇ ਇਰਾਦਾ ਕਤਲ ਦੀ ਕੋਸ਼ਿਸ 'ਚ ਸ਼ਾਮਿਲ 2 ਮੁਲਜ਼ਮਾਂ ਨੂੰ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਸਪਲਾਈ ਦੇ ਮਾਮਲੇ ' ਗਿ੍ਫਤਾਰ ਕੀਤਾ ਹੈ ਜਿਨ੍ਹਾਂ ਪਾਸੋਂ ਪੁਲਿਸ ਨੇ 4 ਆਧੁਨਿਕ ਪਿਸਤੌਲ, 1 ਕਿਲੋਗ੍ਰਾਮ ਤੋਂ ਵਧੇਰੇ ਹੈਰੋਇਨ ਵੀ ਬਰਾਮਦ ਕਰ ਲਈ ਹੈ | ਇਹ ਪ੍ਰਗਟਾਵਾ ਡੀ.ਸੀ.ਪੀ. ਸ੍ਰੀ ਆਲਮ ਵਿਜੈ ਸਿੰਘ ਨੇ ਕਰਦਿਆਂ ਦੱਸਿਆ ਕਿ ਗਿ੍ਫਤਾਰ ਕੀਤੇ ਮੁਲਜ਼ਮਾਂ ਦੀ ਸ਼ਨਾਖਤ ਸਾਗਰ (29) ਵਾਸੀ ਗਵਾਲ ਮੰਡੀ, ਰਾਮ ਤੀਰਥ ਰੋਡ ਹਾਲ ਵਾਸੀ ਸ਼ਾਸਤਰੀ ਮੁਹੱਲਾ, ਨੂਰਦੀ ਅੱਡਾ ਜ਼ਿਲ੍ਹਾ ਤਰਨ ਤਾਰਨ ਤੇ ਮਨਦੀਪ ਕੁਮਾਰ ਉਰਫ (31) ਵਾਸੀ ਗਵਾਲ ਮੰਡੀ ਰਾਮ ਤੀਰਥ ਰੋਡ ਵਜੋਂ ਹੋਈ ਹੈ | ਇਨ੍ਹਾਂ 'ਚ ਸਾਗਰ ਪੇਸ਼ੇ ਵਜੋਂ ਟੈਂਟ ਹਾਊਸ ਦੀ ਦੁਕਾਨ ਕਰਦਾ ਹੈ ਜਦੋਂ ਕਿ ਕਾਲੀ 10ਵੀਂ ਪਾਸ ਹੈ | ਉਨ੍ਹਾਂ ਦੱਸਿਆ ਕਿ ਖੁਫੀਆ ਜਾਣਕਾਰੀ 'ਤੇ ਕਾਰਵਾਈ ਕਰਦਿਆਂ ਕਮਿਸ਼ਨਰੇਟ ਪੁਲਿਸ ਅੰਮਿ੍ਤਸਰ ਨੇ ਗਵਾਲ ਮੰਡੀ ਵਿਚ ਕਨੌਜ ਖੋਸਲਾ ਦੇ ਕਤਲ ਦੀ ਕੋਸ਼ਿਸ਼ ਨਾਲ ਜੁੜੇ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ ਅਤੇ ਗੈਰ-ਕਾਨੂੰਨੀ ਹਥਿਆਰ ਰੱਖਣ ਅਤੇ ਹੈਰੋਇਨ ਸਪਲਾਈ ਵਿਚ ਉਨ੍ਹਾਂ ਦੀ ਸ਼ਮੂਲੀਅਤ ਦਾ ਹੋਰ ਖੁਲਾਸਾ ਕੀਤਾ ਹੈ | ਇਸ ਕਾਰਵਾਈ ਦੇ ਨਤੀਜੇ ਵਜੋਂ ਵੱਡੀਆਂ ਬਰਾਮਦਗੀਆਂ ਹੋਈਆਂ ਅਤੇ ਇੱਕ ਸਥਾਨਕ ਅਪਰਾਧਿਕ ਨੈੱਟਵਰਕ ਨੂੰ ਖ਼ਤਮ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾਵਾਂ 'ਤੇ ਕਾਰਵਾਈ ਕਰਦਿਆਂ, ਪੁਲਿਸ ਨੇ ਫਾਲੋ-ਅੱਪ ਕਾਰਵਾਈ ਦੌਰਾਨ ਨਿਸ਼ਾਨਾ ਬਣਾ ਕੇ ਛਾਪੇਮਾਰੀ ਕੀਤੀ ਅਤੇ ਦੋਸ਼ੀ ਸਾਗਰ ਅਤੇ ਮਨਦੀਪ ਕੁਮਾਰ ਉਰਫ਼ ਕਾਲੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਪੁੱਛਗਿੱਛ ਦੌਰਾਨ ਦੋਵਾਂ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਹ ਹੈਰੋਇਨ ਦੀ ਸਪਲਾਈ ਵਿਚ ਵੀ ਸ਼ਾਮਿਲ ਸਨ | ਇਸ ਮੌਕੇ ਏ.ਸੀ.ਪੀ. ਪੱਛਮੀਂ ਸ਼ਿਵਦਰਸ਼ਨ ਸਿੰਘ ਸੰਧੂ, ਸਬ ਇੰਸ: ਜਤਿੰਦਰ ਸਿੰਘ ਥਾਣਾ ਛਾਉਣੀ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਇਕ ਕਿੱਲੋਗਾ੍ਰਮ ਹੈਰੋਇਨ ਤੇ 1 ਲੱਖ ਡਰੱਗ ਮਨੀ ਸਮੇਤ 2 ਤਸਕਰ ਕਾਬੂ ਅਗਲੀ ਖ਼ਬਰ ਕਾਂਗਰਸ ਵਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਬਾਈਕਾਟ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।