30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਪੰਜਾਬੀ ਸੱਭਿਆਚਾਰ ਅਤੇ ਵਿਰਾਸਤੀ ਰੰਗ 'ਚ ਰੰਗਿਆ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ <br/>

ਅਜੀਤ ਡੈਸਕ 21-11-2025
ਸੁਲਤਾਨਵਿੰਡ, 20 ਨਵੰਬਰ (ਗੁਰਨਾਮ ਸਿੰਘ ਬੁੱਟਰ)-ਚੀਫ਼ ਖ਼ਾਲਸਾ ਦੀਵਾਨ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕਿ੍ਸ਼ਨ ਸੀ.ਸੈਕੰਡਰੀ ਪਬਲਿਕ ਸਕੂਲ, ਸੁਲਤਾਨਵਿੰਡ ਲਿੰਕ ਰੋਡ ਵਿਖੇ 'ਸੋਹਣਾ ਸਫ਼ਰ ਪੰਜਾਬ ਦਾ', ਥੀਮ ਤੇ ਅਧਾਰਿਤ ਸਮਾਰੋਹ ਦੌਰਾਨ ਪੰਜਾਬੀ ਮਿੱਟੀ, ਸੱਭਿਆਚਾਰ, ਪਰੰਪਰਾਵਾਂ ਅਤੇ ਅਮੀਰ ਵਿਰਾਸਤ ਦੀ ਜੀਵੰਤ ਪ੍ਰਦਰਸ਼ਨੀ ਕਰਦਿਆਂ ਥੀਮੈਟਿਕ ਪ੍ਰਸਤੂਤੀਆਂ ਕੀਤੀਆਂ ਗਈਆਂ | ਇਸ ਸਮਾਰੋਹ 'ਚ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਮੁੱਖ ਮਹਿਮਾਨ ਵਜੋਂ ਪੁੱਜੇ, ਜਿਨ੍ਹਾਂ ਦਾ ਸਕੂਲ ਮੈਂਬਰਜ਼ ਇੰਚਾਰਜ ਇਕਬਾਲ ਸਿੰਘ ਸ਼ੈਰੀ, ਮਿਸਿਜ਼ ਹਰਸੋਹਿਨ ਕੌਰ ਸਰਕਾਰੀਆ, ਸਵਰਾਜ ਸਿੰਘ ਸ਼ਾਮ, ਅਤੇ ਪਿ੍ੰਸੀਪਲ ਸ੍ਰੀਮਤੀ ਗੁਰਪ੍ਰੀਤ ਕੌਰ ਸੇਠੀ ਵਲੋਂ ਸਵਾਗਤ ਕੀਤਾ ਗਿਆ | ਪ੍ਰੋਗਰਾਮ ਦਾ ਅਗਾਜ਼ ਸਕੂਲ ਸ਼ਬਦ ਨਾਲ ਕਰਨ ਉਪਰੰਤ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਗਏ ਰੰਗਲੇ ਗਿੱਧੇ ਦੀ ਜੋਸ਼ ਭਰੀ ਰੋਣਕ, ਅਲੋਪ ਹੋ ਚੁੱਕੇ ਪੰਜਾਬੀ ਸਾਜ਼ਾਂ ਦੀਆਂ ਸੁਰੀਲੀਆਂ ਧੁਨਾਂ, ਪੰਜਾਬੀ ਮਾਂ ਬੋਲੀ ਅਤੇ ਪੇਂਡੂ ਰਸਮਾਂ ਰਿਵਾਜਾਂ ਨੂੰ ਦਰਸਾਉਦੇ ਨਾਟਕ ਅਤੇ ਪ੍ਰਦਰਸ਼ਨੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ | ਸਕੂਲ ਕੈਂਪਸ ਵਿਚ ਮਹਿੰਦੀ, ਚੂੜੀਆਂ, ਪੰਜਾਬੀ ਸੂਟਾਂ ਦੇ ਸਟਾਲਾਂ ਦੇ ਨਾਲ ਨਾਲ ਖਾਣ-ਪੀਣ, ਗੇਮਾਂ ਅਤੇ ਝੂਟੇ ਵੀ ਲਗਾਏ ਗਏ | ਇਸ ਮੌਕੇ ਪੰਜਾਬੀ ਵਿਰਸੇ ਨਾਲ ਸੰਬੰਧਿਤ ਅਲੋਪ ਹੋ ਰਹੀਆਂ ਵਸਤਾਂ ਜਿਵੇਂ ਪਿੱਤਲ ਅਤੇ ਮਿੱਟੀ ਦੇ ਭਾਂਡੇ, ਚਰਖੇ, ਪੱਖੀਆਂ, ਫੁਲਕਾਰੀਆਂ ਆਦਿ ਦੀ ਪ੍ਰਦਰਸ਼ਨੀ ਵੀ ਲਗਾਈ ਗਈ | ਮੁੱਖ ਮਹਿਮਾਨ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਨੇ ਬੱਚਿਆਂ ਨੂੰ ਆਪਣੇ ਧਰਮ, ਅਮੀਰ ਵਿਰਸੇ, ਸਭਿਆਚਾਰ ਅਤੇ ਮਾਂ ਬੋਲੀ ਪੰਜਾਬੀ ਨਾਲ ਜੁੜਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸੈਸ਼ਨ 2024-2025 ਦੇ ਤੀਜੀ ਤੋਂ ਬਾਰ੍ਹਵੀਂ ਜਮਾਤ ਦੀ ਮੈਰਿਟ ਸੂਚੀ 'ਚ ਆਉਣ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ | ਸਕੂਲ ਮੈਂਬਰ ਇੰਚਾਰਜ ਇਕਬਾਲ ਸਿੰਘ ਸੈਰੀ, ਮਿਸਿਜ਼ ਹਰਸੋਹਿਨ ਕੌਰ ਸਰਕਾਰੀਆ ਅਤੇ ਸਵਰਾਜ ਸਿੰਘ ਸ਼ਾਮ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ, ਆਨਰੇਰੀ ਸਕੱਤਰ ਰਮਣੀਕ ਸਿੰਘ ਫਰੀਡਮ, ਐਡੀ.ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ, ਐਡੀ.ਆਨਰੇਰੀ ਸਕੱਤਰ/ਮੁੱਖ ਦਫ਼ਤਰ ਮੈਂਬਰ ਇੰਚਾਰਜ ਹਰਵਿੰਦਰ ਪਾਲ ਸਿੰਘ ਚੁੱਘ, ਸਕੂਲ ਮੈਂਬਰ ਇੰਚਾਰਜ ਸਵਰਾਜ ਸਿੰਘ ਸ਼ਾਮ, ਇਕਬਾਲ ਸਿੰਘ ਸ਼ੈਰੀ ਅਤੇ ਮੈਂਬਰਜ਼ ਰਜਿੰਦਰ ਸਿੰਘ ਮਰਵਾਹਾ, ਸਰਜੋਤ ਸਿੰਘ ਸਾਹਨੀ, ਡਾਇਰੈਕਟਰ ਐਜੂਕੇਸ਼ਨ ਡਾ.ਏ.ਪੀ.ਐਸ.ਚਾਵਲਾ, ਡਿਪਟੀ ਡਾਇਰੈਕਟਰ ਮਿਸਿਜ਼ ਉਰਮਿੰਦਰ ਕੌਰ, ਗੁਰਿੰਦਰਪਾਲ ਸਿੰਘ ਜ਼ੋਸਨ, ਸਰਬਜੀਤ ਸਿੰਘ, ਮਨਮੋਹਨ ਸਿੰਘ ਖਾਲਸਾ ਸਮੇਤ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਭਿ੍ਸ਼ਟਾਚਾਰ 'ਚ ਬੁਰੀ ਤਰ੍ਹਾਂ ਗ਼ਰਕ ਹੋ ਚੁੱਕੀ ਹੈ ਪੰਜਾਬ ਸਰਕਾਰ-ਰਾਜੇਵਾਲ ਅਗਲੀ ਖ਼ਬਰ ਵਿਵੇਕ ਪਬਲਿਕ ਸਕੂਲ ਵਲੋਂ ਬਾਲ ਦਿਵਸ ਨੂੰ ਸਮਰਪਿਤ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।