16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਬਾਬਾ ਸਾਹਿਬ ਸਿੰਘ ਕਬੱਡੀ ਕਲੱਬ ਜੰਡ ਦੇ ਖਿਡਾਰੀਆਂ ਨੇ ਕਬੱਡੀ ਚੈਂਪੀਅਨਸ਼ਿਪ 'ਚ ਲਿਆ ਹਿੱਸਾ

ਬਾਬਾ ਸਾਹਿਬ ਸਿੰਘ ਕਬੱਡੀ ਕਲੱਬ ਜੰਡ ਦੇ ਖਿਡਾਰੀਆਂ ਦਾ ਪਿੰਡ ਪਹੁੰਚਣ 'ਤੇ ਸਵਾਗਤ ਕਰਦੇ ਹੋਏ ਸਾਬਕਾ ਸਰਪੰਚ ਰਣਜੀਤ ਸਿੰਘ ਰਾਣਾ, ਡਾ. ਬਲਬੀਰ ਸਿੰਘ ਜੰਡ ਅਤੇ ਕੋਚ ਸੁਖਦੇਵ ਸਿੰਘ ਜੱਜ | ਤਸਵੀਰ : ਗੁਰਦੀਪ ਸਿੰਘ ਨਾਗੀ <br/> 20-11-2025
ਮਾਨਾਂਵਾਲਾ, 19 ਨਵੰਬਰ (ਗੁਰਦੀਪ ਸਿੰਘ ਨਾਗੀ)-ਕਬੱਡੀ ਦੇ ਉੱਘੇ ਪ੍ਰਮੋਟਰ ਹਰਿੰਦਰਪਾਲ ਸਿੰਘ ਟਿੱਕਾ ਨਾਰਵੇ ਦੇ ਸਹਿਯੋਗ ਅਤੇ ਕਬੱਡੀ ਕੋਚ ਸੁਖਦੇਵ ਸਿੰਘ ਜੱਜ ਦੀ ਨਿਗਰਾਨੀ ਹੇਠ ਬਾਬਾ ਸਾਹਿਬ ਸਿੰਘ ਕਬੱਡੀ ਕਲੱਬ ਜੰਡ ਜ਼ਿਲ੍ਹਾ ਅੰਮਿ੍ਤਸਰ ਦੇ ਦੋ ਖਿਡਾਰੀ, ਜੋ ਸਟੇਟ ਪੱਧਰ ਲਈ ਚੁਣੇ ਗਏ ਸਨ ਤੇ ਜਿਨ੍ਹਾਂ ਦੀ ਟੀਮ ਨੇ ਸਟੇਟ ਪੱਧਰ 'ਤੇ ਦੂਜਾ ਸਥਾਨ ਹਾਸਿਲ ਕਰਕੇ ਅੰਮਿ੍ਤਸਰ ਜ਼ਿਲ੍ਹੇ ਦਾ ਨਾਮ ਰੁਸ਼ਨਾਇਆ, ਜਿਨ੍ਹਾਂ ਦਾ ਪਿੰਡ ਜੰਡ ਪਹੁੰਚਣ 'ਤੇ ਸਾਬਕਾ ਸਰਪੰਚ ਰਣਜੀਤ ਸਿੰਘ ਰਾਣਾ ਤੇ ਡਾ. ਬਲਬੀਰ ਸਿੰਘ ਜੰਡ ਨੇ ਨਿੱਘਾ ਸਵਾਗਤ ਕੀਤਾ ਅਤੇ ਦੋਵਾਂ ਬੱਚਿਆਂ ਨੂੰ ਸਨਮਾਨਿਤ ਕੀਤਾ | ਸਾਬਕਾ ਸਰਪੰਚ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਬਾਬਾ ਸਾਹਿਬ ਸਿੰਘ ਕਬੱਡੀ ਕਲੱਬ ਦੇ ਦੋਵਾਂ ਖਿਡਾਰੀਆਂ ਨੇ ਅੰਮਿ੍ਤਸਰ ਜ਼ਿਲ੍ਹੇ ਦਾ ਖਾਸਕਰ ਪਿੰਡ ਜੰਡ ਦਾ ਨਾਮ ਸੂਬਾ ਪੱਧਰ 'ਤੇ ਚਮਕਾਇਆ ਹੈ, ਜਿਸ ਲਈ ਅਮਰਜੋਤ ਸਿੰਘ ਤੇ ਜਸਨੂਰ ਸਿੰਘ, ਉਨ੍ਹਾਂ ਦੇ ਮਾਪੇ ਤੇ ਕੋਚ ਸੁਖਦੇਵ ਸਿੰਘ ਜੱਜ ਵਧਾਈ ਦੇ ਪਾਤਰ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਜੱਜ ਨੇ ਦੱਸਿਆ ਕਿ ਬੀਤੇ ਦਿਨੀਂ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਅੰਮਿ੍ਤਸਰ ਦੇ ਪ੍ਰਧਾਨ ਰਣਜੀਤ ਸਿੰਘ ਅਤੇ ਸੈਕਟਰੀ ਹਰਜੀਤ ਸਿੰਘ ਮੱਧੇਪੁਰ ਦੀ ਅਗਵਾਈ ਵਿਚ ਜ਼ਿਲ੍ਹਾ ਅੰਮਿ੍ਤਸਰ ਦੀ ਟੀਮ ਨੇ 35ਵੀਂ ਸਬ ਜੂਨੀਅਰ ਸਟੇਟ ਕਬੱਡੀ (ਨੈਸ਼ਨਲ ਸਟਾਈਲ) ਚੈਂਪੀਅਨਸ਼ਿਪ, ਜੋ ਮਾਨਸਾ ਵਿਖੇ ਹੋਈ ਸੀ, ਵਿਚ ਹਿੱਸਾ ਲਿਆ ਸੀ ਅਤੇ ਜ਼ਿਲ੍ਹਾ ਅੰਮਿ੍ਤਸਰ ਦੀ ਟੀਮ ਵਿਚ ਬਾਬਾ ਸਾਹਿਬ ਸਿੰਘ ਕਬੱਡੀ ਕਲੱਬ ਜੰਡ ਦੇ ਦੋ ਖਿਡਾਰੀ ਜਸਨੂਰ ਸਿੰਘ (ਮਸੂਰੀ ਇੰਟਰਨੈਸ਼ਨਲ ਸਕੂਲ ਫਤਿਹਪੁਰ) ਤੇ ਅਮਰਜੋਤ ਸਿੰਘ (ਸਰਕਾਰੀ ਹਾਈ ਸਕੂਲ, ਤਲਵੰਡੀ ਡੋਗਰਾਂ) ਸਿੰਘ ਸਟੇਟ ਪੱਧਰ 'ਤੇ ਫਾਈਨਲ ਮੁਕਾਬਲੇ ਤੱਕ ਪਹੁੰਚੀ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ |
ਪਿਛਲੀ ਖ਼ਬਰ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਲਗਾਏ ਮੈਡੀਕਲ ਕੈਂਪਾਂ ਦੌਰਾਨ ਸੇਵਾ ਨਿਭਾਉਣ ਵਾਲਿਆਂ ਦਾ ਸਨਮਾਨ <br/> ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਖਿਲਾਫ ਰੋਸ ਮਾਰਚ ਕੱਢਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।