ਅੰਮਿ੍ਤਸਰ, 7 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ, ਅੰਮਿ੍ਤਸਰ ਦੇ ਅੰਕਿਤ ਸ਼ਰਮਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਰਟਰਡ ਅਕਾਊਾਟੈਂਸੀ ਫਾਊਾਡੇਸ਼ਨ ਪ੍ਰੀਖਿਆ ਦੇ ਨਤੀਜਿਆਂ 'ਚ ਰਾਜ 'ਚ ਪਹਿਲਾ ਸਥਾਨ ਤੇ ਪੂਰੇ ਭਾਰਤ 'ਚ ਸੱਤਵਾਂ ਸਥਾਨ ਪ੍ਰਾਪਤ ਕਰਕੇ ਆਪਣੇ ਕਾਲਜ ਅਤੇ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸ਼ਾਨਦਾਰ ਸਫਲਤਾ ਤੇ ਬੋਲਦੇ ਹੋਏ ਕਾਲਜ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੇ ਕਿਹਾ ਕਿ ਪੂਰੇ ਕਾਲਜ ਵਲੋਂ ਅਸੀਂ ਅੰਕਿਤ ਨੂੰ ਉਸਦੀ ਅਸਾਧਾਰਨ ਪ੍ਰਾਪਤੀ 'ਤੇ ਦਿਲੋਂ ਵਧਾਈ ਦਿੰਦੇ ਹਾਂ | ਉਸਦਾ ਪ੍ਰਦਰਸ਼ਨ ਸਿੱਖਿਆ ਦੀ ਗੁਣਵੱਤਾ ਅਤੇ ਸਾਡੇ ਵਿਦਿਆਰਥੀਆਂ 'ਚ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਦਾ ਹੈ | ਸਾਨੂੰ ਵਿਸ਼ਵਾਸ ਹੈ ਕਿ ਉਹ ਭਵਿੱਖ 'ਚ ਵੀ ਇਸੇ ਤਰ੍ਹਾਂ ਦੀਆਂ ਸਫਲਤਾਵਾਂ ਪ੍ਰਾਪਤ ਕਰਦਾ ਰਹੇਗਾ | ਕਾਮਰਸ ਵਿਭਾਗ ਦੇ ਮੁਖੀ ਪ੍ਰੋ. ਉਲਾਸ ਚੋਪੜਾ ਨੇ ਕਿਹਾ ਕਿ ਬੀ. ਕਾਮ ਦੇ ਵਿਦਿਆਰਥੀ ਅੰਕਿਤ ਨੇ ਸੀ. ਏ. ਫਾਊਾਡੇਸ਼ਨ ਪ੍ਰੀਖਿਆ 'ਚ 400 ਵਿਚੋਂ 337 ਅੰਕ ਪ੍ਰਾਪਤ ਕੀਤੇ | ਪ੍ਰੋ. ਉਲਾਸ ਨੇ ਕਿਹਾ ਕਿ ਅੰਕਿਤ ਨੇ ਆਪਣੀ ਅਣਥੱਕ ਮਿਹਨਤ, ਇਕਾਗਰਤਾ ਅਤੇ ਵਿਸ਼ਿਆਂ ਦੀ ਡੂੰਘਾਈ ਨਾਲ ਸਮਝ ਦੁਆਰਾ ਇਹ ਪ੍ਰਾਪਤੀ ਪ੍ਰਾਪਤ ਕੀਤੀ | ਉਸਦੀ ਸ਼ਾਨਦਾਰ ਕਾਰਗੁਜ਼ਾਰੀ ਨਾ ਸਿਰਫ਼ ਉਸਦੀ ਨਿੱਜੀ ਦਿ੍ੜ੍ਹਤਾ ਦਾ ਸੁਨਹਿਰੀ ਨਤੀਜਾ ਹੈ, ਸਗੋਂ ਉਸਦੇ ਮਾਪਿਆਂ, ਅਧਿਆਪਕਾਂ ਤੇ ਡੀ. ਏ. ਵੀ. ਕਾਲਜ ਦੇ ਅਕਾਦਮਿਕ ਮਾਰਗਦਰਸ਼ਨ ਦਾ ਵੀ ਨਤੀਜਾ ਹੈ | ਇਸ ਮੌਕੇ 'ਤੇ ਸਟਾਫ ਸਕੱਤਰ ਡਾ. ਨੀਰਜ ਗੁਪਤਾ ਤੇ ਪ੍ਰੋ. ਵਿਕਾਸ ਬਹਿਲ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |