29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਕੂੜੇ ਨੂੰ ਲੈ ਕੇ ਇਲਾਕਾ ਵਾਸੀਆਂ ਪ੍ਰਸ਼ਾਸਨ ਖ਼ਿਲਾਫ਼ ਕੀਤਾ ਗੁੱਸਾ ਜ਼ਾਹਿਰ

ਅਜੀਤ ਡੈਸਕ 08-11-2025
ਸੁਲਤਾਨਵਿੰਡ, 7 ਨਵੰਬਰ (ਗੁਰਨਾਮ ਸਿੰਘ ਬੁੱਟਰ)-ਹਲਕਾ ਦੱਖਣੀ ਦੇ ਇਤਿਹਾਸਕ ਪਿੰਡ ਸੁਲਤਾਨਵਿੰਡ ਦੀ ਭਾਈ ਮੰਝ ਸਾਹਿਬ ਰੋਡ ਸਥਿਤ ਪੱਤੀ ਮਨਸੂਰ ਦੀ ਇਕ ਘਰ ਦੇ ਬਾਹਰ ਲੱਗੇ ਕੂੜੇ ਕਾਰਨ ਇਲਾਕਾ ਵਾਸੀਆਂ ਪ੍ਰਸ਼ਾਸਨ ਖ਼ਿਲਾਫ਼ ਗੁੱਸਾ ਜਾਹਿਰ ਕੀਤਾ | ਇਸ ਮੌਕੇ ਗੱਲਬਾਤ ਕਰਦਿਆ ਇੰਦਰਜੀਤ ਸਿੰਘ, ਸਰਵਣ ਸਿੰਘ, ਕਿੱਕਰ ਸਿੰਘ, ਹਰਮੁੱਖ ਸਿੰਘ ਬਿੱਟੂ, ਬਲਵਿੰਦਰ ਸਿੰਘ, ਜੋਗਿੰਦਰ ਸਿੰਘ, ਪਲਵਿੰਦਰ ਸਿੰਘ, ਸਤਨਾਮ ਸਿੰਘ, ਕੁਲਦੀਪ ਕੁਮਾਰ ਸ਼ਾਹ, ਰਾਜੀਵ ਬਿਆਲਾ ਨੇ ਦੱਸਿਆ ਕਿ ਪਿੰਡ ਸੁਲਤਾਨਵਿੰਡ ਵਿਖੇ ਲੋਕਾ ਵਲੋਂ ਘਰਾਂ ਅੱਗੇ ਸੁਟਿਆ ਜਾ ਰਿਹਾ ਕੂੜਾ ਜਿੱਥੇ ਘਰਾਂ ਦੇ ਮਾਲਕਾ ਵਲੋਂ ਪ੍ਰਸ਼ਾਸਨ ਖ਼ਿਲਾਫ਼ ਨਾਰਾਜ਼ਗੀ ਜਤਾਈ ਜਾ ਰਹੀ ਹੈ ਉੱਥੇ ਹੀ ਕੂੜੇ ਤੇ ਬੈਠੀਆਂ ਮੱਛਰ ਮੱਖੀਆਂ ਨਾਲ ਬਿਮਾਰੀਆਂ ਫ਼ੈਲ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਘਰਾਂ ਅੱਗੇ ਕਈ ਕਈ ਦਿਨ ਪਿਆ ਰਹਿੰਦਾ ਕੂੜਾ ਪ੍ਰਸ਼ਾਸਨ ਵਲੋਂ ਚੁੱਕਣ ਦੀ ਬਜਾਏ ਗੋਂਗਲੂਆਂ ਤੋਂ ਮਿੱਟੀ ਝਾੜਦੀ ਨਜ਼ਰ ਆ ਰਹੀ ਹੈ | ਉਨ੍ਹਾ ਦੱਸਿਆ ਕਿ ਕੂੜੇ 'ਤੇ ਬੈਠੀਆਂ ਮੱਖੀਆਂ ਮੱਛਰ ਉਡ ਕੇ ਘਰਾਂ ਵਿਚ ਦਾਖਲ ਹੋ ਜਾਂਦੀਆਂ ਹਨ, ਜਿਸ ਨਾਲ ਲੋਕ ਡੇਂਗੂ, ਟਾਈਫਾਈਡ, ਟੱਟੀਆਂ ਉਲਟੀਆਂ ਅਤੇ ਹੋਰ ਭਿਆਨਕ ਬਿਮਾਰੀਆਂ ਸ਼ਿਕਾਰ ਹੋ ਰਹੇ ਹਨ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਿਹੜੇ ਲੋਕ ਘਰਾਂ ਅੱਗੇ ਕੂੜਾ ਸੁੱਟ ਕੇ ਗੰਦ ਪਾਉਂਦੇ ਹਨ ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਕੂੜਾ ਚੁਕਵਾ ਕੇ ਸਾਫ ਸਫਾਈ ਕਰਵਾਈ ਜਾਵੇ | ਇਸ ਸੰਬੰਧੀ ਸੰਬੰਧਿਤ ਸੁਪਰਵਾਈਜ਼ਰ ਤਰਸੇਮ ਸਿੰਘ ਅਤੇ ਬਾਬਾ ਪਾਲਾ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿ ਸਵੇਰੇ 6 ਤੋਂ ਦੁਪਹਿਰ 2 ਵਜੇ ਤੱਕ ਸਾਡੀ ਕੂੜਾ ਚੁੱਕਣ ਦੀ ਡਿਊਟੀ ਹੁੰਦੀ ਉਸ ਤੋਂ ਬਾਅਦ ਲੋਕ ਕੂੜਾ ਸੁੱਟ ਕੇ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹਨ | ਉਨ੍ਹਾਂ ਕਿਹਾ ਕਿ ਫਿਰ ਵੀ ਜਿੱਥੇ ਕਿਤੇ ਕੂੜਾ ਚੁੱਕਣਾ ਰਹਿ ਗਿਆ ਹੋਵੇ ਉੱਥੇ ਛੇਤੀ ਕੂੜੇ ਨੂੰ ਚੁੱਕ ਮਸਲਾ ਹੱਲ ਕਰਵਾ ਦਿੱਤਾ ਜਾਵੇਗਾ |
ਪਿਛਲੀ ਖ਼ਬਰ 1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਵਿਭਾਗ ਨੇ ਜਾਰੀ ਪੱਤਰ ਦੀਆਂ ਕਾਪੀਆਂ ਸਾੜੀਆਂ ਅਗਲੀ ਖ਼ਬਰ ਭਾਈ ਮਨਦੀਪ ਸਿੰਘ ਦੇ ਹੱਕ 'ਚ ਮੀਟਿੰਗ ਨੂੰ ਗਿਆਨੀ ਹਰਪ੍ਰੀਤ ਸਿੰਘ ਤੇ ਹੋਰਾਂ ਨੇ ਕੀਤਾ ਸੰਬੋਧਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।