ਅੰਮਿ੍ਤਸਰ, 6 ਨਵੰਬਰ (ਰੇਸ਼ਮ ਸਿੰਘ)-ਇੱਥੇ ਥਾਣਾ ਮਜੀਠਾ ਰੋਡ ਦੀ ਪੁਲਿਸ ਵਲੋਂ ਇਕ ਔਰਤ ਦੀ ਸ਼ਿਕਾਇਤ 'ਤੇ ਥਾਣਾ ਅਜਨਾਲਾ ਦੇ ਐੱਸ.ਐੱਚ.ਓ. ਦੇ ਨਾਮ 'ਚ 45 ਹਜ਼ਾਰ ਦੀ ਠੱਗੀ ਮਾਰਨ ਦੇ ਮਾਮਲੇ 'ਚ ਸੰਬੰਧਤ ਵਿਅਕਤੀ ਖਿਲਾਫ ਭਿ੍ਸ਼ਟਾਚਾਰ ਰੋਕੂ ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ | ਪਿੰਡ ਮੁਹਾਰ ਅਜਨਾਲਾ ਦੀ ਰਹਿਣ ਵਾਲੀ ਬੀਬੀ ਹਰਵਿੰਦਰ ਕੌਰ ਨੇ ਥਾਣਾ ਮਜੀਠਾ ਰੋਡ ਦੀ ਪੁਲਿਸ ਨੂੰ ੂ ਦੱਸਿਆ ਕਿ ਉਸਦਾ ਕੇਸ ਦਰਜ ਕਰਨ ਦੇ ਨਾਮ 'ਤੇ ਉਸ ਪਾਸੋਂ ਐੱਸ.ਐੱਚ.ਓ. ਅਜਨਾਲਾ ਨੂੰ ਪੈਸੇ ਦੇਣ ਦੇ ਨਾਮ 'ਤੇ 45 ਹਜ਼ਾਰ ਦੀ ਠੱਗੀ ਮਾਰੀ ਗਈ | ਇੰਸ: ਰਣਜੀਤ ਸਿੰਘ ਧਾਲੀਵਾਲ ਨੇ ਦਸਿਆ ਕਿ ਸ਼ਿਕਾਇਤ ਉਪਰੰਤ ਜਗਤਾਰ ਸਿੰਘ ਉਰਫ ਲਾਲੀ ਵਾਸੀ ਮਾਲ ਮੰਡੀ ਮਹਿਤਾ ਰੋਡ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |