ਅੰਮਿ੍ਤਸਰ, 6 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)- ਮਹਾਂਰਿਸ਼ੀ ਦਯਾਨੰਦ ਧਾਮ ਹੰਸਲੀ ਬਾਜ਼ਾਰ ਵਿਖੇ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦੇ ਚੇਅਰਮੈਨ ਬਾਲਕਿ੍ਸ਼ਨ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਦਯਾਨੰਦ ਧਾਮ ਦੇ ਪ੍ਰਧਾਨ ਓਮ ਪ੍ਰਕਾਸ਼ ਆਰੀਆ ਨੇ ਕਿਹਾ ਕਿ ਹਰ ਮਹੀਨੇ ਸਮਾਜ ਸੇਵਕਾਂ ਦੇ ਸਦਕਾ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ ਅਤੇ ਇਸ ਵਿਚ ਬਾਲ ਕਿ੍ਸ਼ਨ ਸ਼ਰਮਾ ਵਲੋਂ ਬਹੁਤ ਵੱਡਾ ਯੋਗਦਾਨ ਦਿੱਤਾ ਜਾ ਰਿਹਾ ਹੈ | ਚੇਅਰਮੈਨ ਬਾਲਕਿ੍ਸ਼ਨ ਸ਼ਰਮਾ ਨੇ ਕਿਹਾ ਕਿ ਜਿਨ੍ਹਾਂ ਦੇ ਘਰ ਸੌਖੀ ਰੋਟੀ ਪੱਕਦੀ ਹੈ ਉਹ ਇਨ੍ਹਾਂ ਲੋੜਵੰਦਾਂ ਦੀ ਸਹਾਇਤਾ ਜ਼ਰੂਰ ਕਰਨ ਤਾਂ ਜੋ ਰਾਤ ਨੂੰ ਕੋਈ ਭੁੱਖਾ ਨਾ ਸੌਵੇਂ | ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਦੇਸ਼ ਅਤੇ ਸਮਾਜ ਦੀ ਤੱਰਕੀ 'ਚ ਆਪਣਾ ਯੋਗਦਾਨ ਦੇਣ ਦੀ ਅਪੀਲ ਵੀ ਕੀਤੀ | ਇਸ ਮੌਕੇ ਸ੍ਰੀਮਤੀ ਸਲੋਚਨਾ ਆਰਿਆ, ਰਾਜਕੁਮਾਰ, ਅਰਜੁਨ, ਗੀਤਾ, ਪੇ੍ਰਮਲਤਾ, ਜਾਨਕੀ ਆਦਿ ਹਾਜ਼ਰ ਸਨ |