ਅਟਾਰੀ ਸਰਹੱਦ, 6 ਨਵੰਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-69ਵੀਆਂ ਬਲਾਕ ਖੇਡਾਂ ਜੋ ਕਿ ਅੰਮਿ੍ਤਸਰ ਵਿਖੇ ਹੋਈਆਂ ਹਨ, ਵਿਚ ਓਲੰਪੀਅਨ ਸ਼ਮਸ਼ੇਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਅਟਾਰੀ ਦੇ ਹਾਕੀ ਖਿਡਾਰੀਆਂ ਨੇ ਮੱਲਾਂ ਮਾਰਦਿਆਂ ਪਹਿਲਾ ਸਥਾਨ ਹਾਸਲ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਟਾਰੀ ਹਾਕੀ ਗਰਾਉਂਡ ਦੇ ਕੋਚ ਅਮਰਜੀਤ ਸਿੰਘ ਸ਼ਿੰਦਾ ਨੇ ਦੱਸਿਆ ਕਿ ਪਿਛਲੇ ਦਿਨੀਂ ਅੰਮਿ੍ਤਸਰ ਵਿਖੇ 69ਵੀਆਂ ਬਲਾਕ ਖੇਡਾਂ ਪੰਜਾਬ ਸਰਕਾਰ ਵਲੋਂ ਕਰਵਾਈਆਂ ਗਈਆਂ ਹਨ | ਅਟਾਰੀ ਹਾਕੀ ਗਰਾਊਾਡ ਦੇ ਖਿਡਾਰੀਆਂ ਵਲੋਂ ਆਪਣੇ ਸਕੂਲ ਆਪਣੀ ਗਰਾਉਂਡ 'ਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਨ 'ਤੇ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਅਟਾਰੀ ਹਾਕੀ ਗਰਾਊਾਡ ਦੇ ਹਾਕੀ ਖਿਡਾਰੀ ਬਲਾਕ ਖੇਡਾਂ ਵਿਚ ਚੰਗੀ ਕਾਰਜਕਾਰੀ ਕਰਨ 'ਤੇ ਹੁਣ ਜ਼ਿਲ੍ਹਾ ਅੰਮਿ੍ਤਸਰ ਦੀ ਹਾਕੀ ਟੀਮ ਵਲੋਂ ਸਟੇਟ ਟੂਰਨਾਮੈਂਟ ਜੋ ਕਿ ਰੋਪੜ ਵਿਖੇ ਕਰਵਾਇਆ ਜਾ ਰਿਹਾ ਹੈ, ਉਸ ਵਿਚ ਸ਼ਮੂਲੀਅਤ ਕਰਨਗੇ | ਬਲਾਕ ਖੇਡਾਂ ਵਿਚ ਮੱਲਾਂ ਮਾਰਨ ਵਾਲੇ ਹਾਕੀ ਖਿਡਾਰੀਆਂ ਦੀ ਅਟਾਰੀ ਸਕੂਲ ਵਿਖੇ ਡਿਪਟੀ ਡੀ.ਓ. ਇੰਦੂ ਮਲਹੋਤਰਾ, ਬੀਪੀਓ ਗੁਰਦੇਵ ਸਿੰਘ ਤੇ ਸੈਂਟਰ ਹੈੱਡ ਗੁਰਚਰਨ ਸਿੰਘ ਵਲੋਂ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਗਈ | ਉਨ੍ਹਾਂ ਕਿਹਾ ਕਿ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਸਰਹੱਦ 'ਤੇ ਵੱਸੇ ਕਸਬਾ ਅਟਾਰੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚੋਂ ਜੋ ਸਟੇਟ ਖੇਡਾਂ ਰੋਪੜ ਵਿਖੇ ਹੋ ਰਹੀਆਂ ਹਨ ਉਸ ਵਿਚ ਜ਼ਿਲ੍ਹਾ ਅੰਮਿ੍ਤਸਰ ਦੀ ਹਾਕੀ ਟੀਮ ਵਿਚ ਸਭ ਤੋਂ ਵੱਧ ਖਿਡਾਰੀ ਖੇਡਣਗੇ | ਇਸ ਮੌਕੇ ਬੱਚਿਆਂ ਦੀ ਹੌਸਲਾ ਹਫਜਾਈ ਕਰਨ ਸਮੇਂ ਨਵਜੀਤ ਸਿੰਘ ਫਿਜ਼ੀਕਲ ਟੀਚਰ ਅਟਾਰੀ, ਧਰਮਵੀਰ ਸਿੰਘ ਕੌਕੇ ਹਾਕੀ ਕੋਚ ਮੇਜਰ ਸਿੰਘ ਬੀਐਸਐਫ, ਹਰਚੰਦ ਸਿੰਘ ਹਾਕੀ ਕੋਚ, ਗੁਰਪ੍ਰੀਤ ਸਿੰਘ ਗੋਪੀ, ਨਿਸ਼ਾਨ ਸਿੰਘ ਗਿੱਲ, ਅਰਸ਼ਦੀਪ ਸਿੰਘ ਹਾਕੀ ਖਿਡਾਰੀ ਹਾਜ਼ਰ ਸਨ |