17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਸਰਕਾਰੀ ਸਕੂਲਾਂ 'ਚ ਪੜ੍ਹਦੀਆਂ ਲੜਕੀਆਂ ਦਾ ਹੋਵੇਗਾ ਸਾਈਕੋਮੈਟਿ੍ਕ ਟੈਸਟ- ਰਾਜੇਸ਼ ਕੁਮਾਰ ਸ਼ਰਮਾ

ਅਜੀਤ ਡੈਸਕ 04-11-2025
ਅੰਮਿ੍ਤਸਰ, 3 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਦੀਆਂ ਦਸਵੀਂ ਜਮਾਤ 'ਚ ਪੜ੍ਹਦੀਆਂ ਲੜਕੀਆਂ ਦਾ ਸਾਈਕੋਮੈਟਿ੍ਕ ਟੈਸਟ ਕਰਵਾਇਆ ਜਾ ਰਿਹਾ ਹੈ, ਜਿਸ ਲਈ ਟੈਸਟ ਸਾਈਕੋਮੈਟਿ੍ਕ ਟੈਸਟ ਕਰਨ ਵਾਲੀ ਏਜੰਸੀ ਦੀ ਚੋਣ ਸਿੱਖਿਆ ਵਿਭਾਗ ਦੀ ਕਮੇਟੀ ਵਲੋਂ ਕੀਤੀ ਜਾਵੇਗੀ | ਉਕਤ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸ) ਰਾਜੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਾਈਕੋਮੈਟਿ੍ਕ ਟੈਸਟ ਕਰਨ ਵਾਲੀਆਂ ਏਜੰਸੀਆ ਆਪਣੇ ਲੋੜੀਂਦੇ ਦਸਤਾਵੇਜ 7 ਨਵੰਬਰ ਨੂੰ ਦਫਤਰ ਜ਼ਿਲ੍ਹਾ ਸਿੱਖਿਆ ਅਫਸਰ (ਸੈ: ਸਿੱ:), ਕਮਰਾ ਨੰ: 305, ਤੀਸਰੀ ਮੰਜਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਅੰਮਿ੍ਤਸਰ ਵਿਖੇ ਸਮਾਂ ਸਵੇਰੇ 11 ਵਜੇ ਪਹੁੰਚ ਸਕਦੇ ਹਨ | ਉਨ੍ਹਾਂ ਕਿਹਾ ਕਿ ਏਜੰਸੀ ਆਪਣੇ ਮਾਹਿਰਾਂ ਦੇ ਨਾਮ, ਕੰਨਟੈਕਟ ਨੰਬਰ, ਈ-ਮੇਲ ਐਡਰੈਸ, ਵਿਦਿਅਕ ਯੋਗਤਾ ਅਤੇ ਤਜਰਬੇ ਸੰਬੰਧੀ ਸੂਚਨਾਂ ਆਪਣੀ ਦਫਤਰੀ ਈ-ਮੇਲ ਰਾਹੀਂ ਇਸ ਦਫਤਰ ਦੀ ਈ-ਮੇਲ ਰਾਹੀਂ ਵੀ ਭੇਜ ਸਕਦੇ ਹਨ | ਜ਼ਿਲ਼੍ਹਾ ਸਿੱਖਿਆ ਅਧਿਕਾਰੀ ਨੇ ਕਿਹਾ ਕਿ ਟੈਸਟ ਕਰਵਾਉਣ ਵਾਲੀ ਏਜੰਸੀ ਰਜਿਸਟਰਡ, ਭਾਰਤ ਸਰਕਾਰ ਦੇ ਨਿਯਮਾਂ ਅਨੁਸਾਰ ਆਪਣਾ ਜੀ. ਐੱਸ. ਟੀ. ਨੰਬਰ, ਪਿਛਲੇ 3 ਸਾਲਾਂ ਦੀ ਆਈ. ਟੀ. ਆਰ. ਨਾਲ, ਟੈਸਟ ਕਰਨ ਵਾਲੇ ਮਾਹਿਰਾਂ ਕੋਲ ਗਾਈਡੈਂਸ ਐਂਡ ਕਾਂਊਸਲਿੰਗ 'ਚ ਮਾਸਟਰ ਡਿਗਰੀ/ਡਿਪਲੋਮਾਂ ਅਤੇ ਸਾਈਕੋਮੈਟਿ੍ਕ ਅਸੈਸਮੈਂਟ 'ਚ ਮੁਹਾਰਤ ਰੱਖਣ ਵਾਲੇ ਨੂੰ ਮੌਕਾ ਦਿੱਤਾ ਜਾਵੇਗਾ |
ਪਿਛਲੀ ਖ਼ਬਰ ਟਰਾਂਸਪੋਰਟ ਸੇਵਾ ਸੁਸਾਇਟੀ ਦੇ ਕਰਮਚਾਰੀ ਨੇ ਭਿ੍ਸ਼ਟਾਚਾਰ ਦੀਆਂ ਹੱਦਾਂ ਟੱਪੀਆਂ ਖ਼ੁਦ ਹੀ ਚਲਾਨ 'ਤੇ ਸਿਵਲ ਜੱਜ ਦੀ ਨਕਲ... ਅਗਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅੱਜ ਸਜਾਇਆ ਜਾਵੇਗਾ ਨਗਰ ਕੀਰਤਨ : ਧੰਗੇੜਾ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਜਲੌਅ, ਦੀਪਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।